ETV Bharat / state

ਸ਼ਾਤਿਰ ਚੋਰ ਦਾ ਕਾਰਨਾਮਾ, ਦਿਨ-ਦਿਹਾੜੇ ਕੀਤੀ ਵੱਡੀ ਵਾਰਦਾਤ - ਘਟਨਾ ਸੀਸੀਟੀਵੀ ਚ ਵੀ ਕੈਦ

ਰਾਏਕੋਟ ਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਰਾਏਕੋਟ ਚ ਇੱਕ ਚੋਰ ਦੇ ਵਲੋਂ ਮੋਟਰਸਾਇਕਲ ਨੂੰ ਚੋਰੀ ਕੀਤਾ ਗਿਆ ਹੈ।ਚੋਰੀ ਦੀ ਇਹ ਘਟਨਾ ਸੀਸੀਟੀਵੀ ਚ ਵੀ ਕੈਦ ਹੋਈ ਹੈ।

ਸ਼ਾਤਿਰ ਚੋਰ ਦਾ ਕਾਰਨਾਮਾ, ਦਿਨ-ਦਿਹਾੜੇ ਕੀਤੀ ਵੱਡੀ ਵਾਰਦਾਤ

author img

By

Published : May 21, 2021, 9:58 PM IST

ਰਾਏਕੋਟ: ਰਾਏਕੋਟ ਦੇ ਈਦਗਾਹ ਰੋਡ 'ਤੇ ਸਥਿਤ ਇੱਕ ਹਸਪਤਾਲ ਦੇ ਬਾਹਰ ਖੜ੍ਹੇ ਮੋਟਰਸਾਇਕਲ ਨੂੰ ਇਕ ਚੋਰ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰ ਦੇ ਈਦਗਾਹ ਰੋਡ 'ਤੇ ਸਥਿਤ ਰਾਏਕੋਟ ਹਸਪਤਾਲ(ਨਸ਼ਾ ਛੁਡਾਊ ਕੇਂਦਰ) ਦੇ ਬਾਹਰ ਖੜ੍ਹੇ ਇੱਕ ਬਸਪਾ ਕੰਪਨੀ ਦੇ ਐਲਐਮਐਲ ਫਰੀਡਮ ਮੋਟਰਸਾਇਕਲ ਨੂੰ ਇਕ ਅਣਪਛਾਤਾ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਹੈ।

ਸ਼ਾਤਿਰ ਚੋਰ ਦਾ ਕਾਰਨਾਮਾ, ਦਿਨ-ਦਿਹਾੜੇ ਕੀਤੀ ਵੱਡੀ ਵਾਰਦਾਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾ ਗਿਰੀਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ 11.5 ਵਜੇ ਦੇ ਕਰੀਬ ਬੱਸ ਸਟੈਂਡ ਵੱਲੋਂ ਪੈਦਲ ਆਇਆ ਇੱਕ ਅਣਪਛਾਤਾ ਵਿਅਕਤੀ ਹਸਪਤਾਲ ਦੇ ਬਾਹਰ ਖੜੇ ਉਨ੍ਹਾਂ ਦੇ ਮੋਟਰ ਸਾਈਕਲ 'ਤੇ ਆ ਕੇ ਬੈਠ ਗਿਆ ਅਤੇ ਆਪਣੇ ਹੱਥ ਵਿੱਚ ਫੜੀਆਂ ਚਾਬੀਆਂ ਨਾਲ ਮੋਟਰ ਸਾਇਕਲ ਦਾ ਲੌਕ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਚੋਰ ਸਿਰਫ 4 ਮਿੰਟਾਂ ਵਿੱਚ ਲੌਕ ਖੋਲ੍ਹ ਕੇ ਮੋਟਰ ਸਾਇਕਲ ਚੋਰੀ ਕਰਕੇ ਬੱਸ ਸਟੈਂਡ ਵੱਲੋਂ ਨੂੰ ਭੱਜ ਗਿਆ। ਉਕਤ ਚੋਰੀ ਦੀ ਇਹ ਹਰਕਤ ਹਸਪਤਾਲ ਦੇ ਗੇਟ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਰਾਏਕੋਟ ਸਿਟੀ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਸ਼ਿਕਾਇਤ ਮਿਲਣ ਉੱਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਵਿਨੋਦ ਕੁਮਾਰ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਉਕਤ ਚੋਰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਜਿਸ ਤਹਿਤ ਬੱਸ ਸਟੈਂਡ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਤੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਉਕਤ ਚੋਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ:ਪੰਜਾਬੀ ਨੌਜਵਾਨ ਦਾ ਮਨੀਲਾ ‘ਚ ਗੋਲੀਆਂ ਮਾਰ ਕੇ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.