ETV Bharat / state

ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਦਾ ਆਪ ’ਤੇ ਵੱਡਾ ਵਾਰ, ਕਿਹਾ- ਕ੍ਰਿਮਿਨਲ ਲੋਕਾਂ ਹੱਥ ਪੰਜਾਬ ਦੀ ਵਾਗਡੋਰ

ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਧਦੇ ਹੋਏ ਕਿਹਾ ਕਿ ਕ੍ਰਿਮਿਨਲ ਲੋਕਾਂ ਹੱਥ ਇਸ ਸਮੇਂ ਪੰਜਾਬ ਦੀ ਵਾਗਡੋਰ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਨੇ ਘਪਲਾ ਨਹੀਂ ਕੀਤਾ ਤਾਂ ਉਹ ਲੁਕ ਕਿਉਂ ਰਹੇ ਹਨ।

Akali leader Maheshinder Grewal targets on AAP government

author img

By ETV Bharat Punjabi Team

Published : Dec 22, 2023, 3:37 PM IST

ਮਹੇਸ਼ਇੰਦਰ ਗਰੇਵਾਲ, ਅਕਾਲੀ ਆਗੂ

ਲੁਧਿਆਣਾ: ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਜਰੀਵਾਲ ਦੀ ਸੁਰੱਖਿਆ ਦੇ ਲਈ 500 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਲਗਾਤਾਰ ਉਹਨਾਂ ਨੂੰ ਸੰਮਣ ਭੇਜੇ ਜਾ ਰਹੇ ਹਨ। ਗਰੇਵਾਲ ਨੇ ਕਿਹਾ ਕਿ ਈਡੀ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਇਹ ਸਾਫ ਕਰ ਚੁੱਕੀ ਹੈ ਕਿ ਇਹ ਪੂਰਾ ਘਪਲਾ 335 ਕਰੋੜ ਰੁਪਏ ਦਾ ਹੈ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਕੋਈ ਵੀ ਗਲਤੀ ਨਹੀਂ ਕੀਤੀ ਗਈ ਹੈ ਤਾਂ ਉਹ ਲੁੱਕ ਕਿਉਂ ਰਹੇ ਹਨ, ਇਹ ਈਡੀ ਕੋਲ ਪੇਸ਼ ਹੋਕੇ ਆਪਣਾ ਪੱਖ ਪੇਸ਼ ਕਰਨ।

ਪੰਜਾਬ ਦੀ ਸੱਤਾ ਤੇ ਕ੍ਰਿਮੀਨਲ ਕਾਬਜ਼: ਉੱਥੇ ਹੀ ਦੂਜੇ ਪਾਸੇ ਅਮਨ ਅਰੋੜਾ ਨੂੰ ਸਜ਼ਾ ਹੋਣ ਨੂੰ ਲੈ ਕੇ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾ ਤੇ ਕ੍ਰਿਮੀਨਲ ਕਾਬਜ਼ ਹੋ ਗਏ ਹਨ। ਉਹਨਾਂ ਕਿਹਾ ਕਿ ਉਹ ਕ੍ਰਿਮੀਨਲ ਕੇਸ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਗਏ ਹਨ, ਹੁਣ ਇੱਥੇ ਤੇ ਨਾ ਹੀ ਕੋਈ ਵਿਜੀਲੈਂਸ ਦਾ ਰੋਲ ਹੈ ਤੇ ਨਾ ਹੀ ਕੋਈ ਈਡੀ ਦਾ ਰੋਲ ਹੈ। ਉਹਨਾਂ ਕਿਹਾ ਕਿ ਇਹ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ।

ਪੰਜਾਬ ਸਰਕਾਰ ਨੇ ਕੇਂਦਰ ਦੇ ਫੰਡਾਂ ਦੀ ਕੀਤੀ ਦੁਰਵਰਤੋਂ: ਦੂਜੇ ਪਾਸੇ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਕੇਂਦਰ ਸਰਕਾਰ ਵੱਲੋਂ ਰੋਕੇ ਜਾਣ ਉੱਤੇ ਵੀ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ 108 ਐਂਬੂਲੈਂਸ ਤੇ ਤਸਵੀਰ ਲਗਾਈ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਨੂੰ ਕਾਫੀ ਤਕਲੀਫ ਹੋਈ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਕਿਹੜਾ ਬਿਮਾਰ ਹਨ। ਉਹਨਾਂ ਕਿਹਾ ਕਿ ਹੁਣ ਉਹ ਦੱਸਣ ਕਿ ਜਿਹੜੇ ਮੁਹੱਲਾ ਕਲੀਨਿਕ ਉੱਤੇ ਉਹਨਾਂ ਨੇ ਆਪਣੀ ਤਸਵੀਰ ਲਗਾਈ ਹੈ ਕਿ ਉਹ ਆਪ ਬਿਮਾਰ ਹਨ। ਉਹਨਾਂ ਕਿਹਾ ਕਿ ਇਹ 60/40 ਦੀ ਰੇਸ਼ੋ ਦੇ ਤਹਿਤ ਪੈਸਾ ਖਰਚ ਕੀਤਾ ਜਾਂਦਾ ਹੈ ਜਦੋਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਹਿੱਸਾ ਨਹੀਂ ਪਾ ਰਹੀ ਦੂਜੇ ਪਾਸੇ ਕੇਂਦਰ ਦੇ ਫੰਡ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.