ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਜੀਆਰਪੀ ਪੁਲਿਸ ਸਟੇਸ਼ਨ (Visit to GRP Police Station) ਦੇ ਦੌਰੇ ਕਰਦਿਆਂ ਏਡੀਜੀਪੀ ਨੇ ਕਈ ਸੁਧਾਰਾਂ ਦੀ ਗੱਲ ਕੀਤੀ ਇਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਵੀ ਦੌਰਾ (Visit to Ludhiana Railway Station) ਕੀਤਾ ਅਤੇ ਖਾਮੀਆਂ ਸਬੰਧੀ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ, ਇਸ ਦੌਰਾਨ ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਸਟੇਸ਼ਨ ਕਾਫੀ ਵੱਡਾ ਹੈ ਅਤੇ ਇੱਥੇ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇਵੇ ਕੀ ਜੀ ਆਰ ਪੀ ਦੀਆਂ ਹਾਲੇ 200 ਅਸਾਮੀਆਂ ਖਾਲੀ (200 posts are lying vacant) ਪਈਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਪੰਜਾਬ ਪੁਲਿਸ ਦੀ ਮਦਦ ਵੀ ਲੈ ਲੈਂਦੇ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੀ ਆਰ ਪੀ ਬਾਰੇ ਇਸ ਕਰਕੇ ਵੀ ਜ਼ਿਆਦਾ ਨਹੀਂ ਪਤਾ ਕਿਉਂਕਿ ਇਨ੍ਹਾਂ ਦੀ ਜ਼ਿਆਦਾਤਰ ਡਿਊਟੀ ਰੇਲਵੇ ਟਰੈਕਾਂ ਉੱਤੇ ਹੀ ਹੁੰਦੀ ਹੈ।
ਏਡੀਜੀਪੀ ਸ਼ਸ਼ੀ ਪ੍ਰਭਾ (ADGP Shashi Prabha) ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਲਵਾਰਿਸ ਲਾਸ਼ਾਂ ਦਾ ਮਾਮਲਾ ਹੈ ਉਸ ਨੂੰ ਲੈ ਕੇ ਵੀ ਅਸੀਂ ਕਾਫ਼ੀ ਚਿੰਤਿਤ ਹਾਂ ਅਤੇ ਇਸ ਦਾ ਜ਼ਲਦ ਹੀ ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਸਮਾਜ ਸੇਵੀ ਸੰਸਥਾ ਤੋਂ ਵੀ ਮਦਦ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਤੇਜ਼ ਰਫਤਾਰ 'ਚ ਆ ਰਹੀ ਸਕੂਲੀ ਬੱਸ ਨੇ ਲਈ ਵਿਅਕਤੀ ਦੀ ਜਾਨ
ਇਸ ਦੌਰਾਨ ਨਸ਼ੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਉਸ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜੀਆਰਪੀ ਵੀ ਲੋਕ ਵਧੀਆ ਕੰਮ ਕਰ ਰਹੀ ਹੈ। ਇਸ ਦੌਰਾਨ ਜੀਆਰਪੀ ਨੂੰ ਮਾਡਰਨ ਕਰਨ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਮੈਂ ਕਾਫੀ ਹੈਰਾਨ ਹਾਂ ਕਿ ਕਿਸੇ ਨੇ ਇਸ ਦੀ ਮੰਗ ਨਹੀਂ ਕੀਤੀ ਉਹ ਇਸ ਦੇ ਵਿੱਚ ਕੰਮ ਕਰ ਚੁੱਕੇ ਨੇ ਉਨ੍ਹਾਂ ਕਿਹਾ ਕਿ ਜੀਆਰਪੀ ਪੁਲਿਸ ਸਟੇਸ਼ਨ (GRP Police Station) ਦੀ ਇਮਾਰਤ ਦਾ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਇਸ ਦੇ ਨਵੀਨੀਕਰਨ ਲਈ ਵੀ ਉਹ ਸਿਫਾਰਿਸ਼ ਕਰਨਗੇ ।