ਲੁਧਿਆਣਾ: ਜ਼ਿਲ੍ਹੇ ਦੇ ਸਾਹਨੇਵਾਲ ਹਲਕੇ ਨੇੜੇ ਬਣੀ ਇਕ ਲੋਹਾ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਹੈ। ਦੇਰ ਰਾਤ ਭੱਠੀ 'ਚੋਂ ਅਚਾਨਕ ਗਰਮ ਲੋਹਾ ਉੱਡ ਕੇ ਮਜ਼ਦੂਰਾਂ 'ਤੇ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਭੱਠੀ ਦਾ ਗਰਮ ਲੋਹਾ ਆਸ-ਪਾਸ ਕੰਮ ਕਰ ਰਹੇ 8 ਤੋਂ 10 ਲੋਕਾਂ ਦੇ ਉੱਪਰ ਡਿਗ ਗਿਆ ਜਿਸ ਦੀ ਲਪੇਟ ਵਿੱਚ ਆਉਣ ਕਰਕੇ ਕਈ ਮਜਦੂਰ ਝੁਲਸ ਗਏ। ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਫੈਕਟਰੀ ਦੇ ਆਸਪਾਸ ਦੇ ਲੋਕ ਪਹੁੰਚ ਗਏ। ਲੋਕਾਂ ਨੇ ਕਿਸੇ ਤਰ੍ਹਾਂ ਝੁਲਸੇ ਹੋਏ (workers on the furnace suffered burns) ਮਜ਼ਦੂਰਾਂ ਨੂੰ ਪਲਾਂਟ ਵਿੱਚੋਂ ਬਾਹਰ ਕੱਢਿਆ। ਝੁਲਸੇ ਹੋਏ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਜਖਮੀ ਮਜ਼ਦੂਰ ਹਸਪਤਾਲ ਵਿੱਚ ਭਰਤੀ: ਲੋਕਾਂ ਨੇ ਐਂਬੂਲੈਂਸ ਨੂੰ ਫੋਨ 'ਤੇ ਸੂਚਨਾ ਦਿੱਤੀ। ਕੁਝ ਦੇਰ ਬਾਅਦ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਝੁਲਸੇ ਚਾਰ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਾਕੀ ਝੁਲਸੇ ਲੋਕਾਂ ਨੂੰ ਹੋਰ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਵਿਸ਼ਾਲ, ਅਸ਼ੋਕ, ਸੰਜੇ ਸ਼ਾਹ, ਨਸਰੂਲਾ ਅੰਸਾਰੀ ਵਜੋਂ ਹੋਈ ਹੈ। ਜ਼ਖਮੀਆਂ ਵਿਚੋਂ ਇੱਕ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ: ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗਰਮ ਲੋਹਾ ਭੱਠੀ ਵਿੱਚੋਂ ਬਾਹਰ ਨਿਕਲਿਆ, ਤਾਂ ਚਾਰੇ (Ludhiana iron factory Accident News) ਪਾਸੇ ਹਨੇਰਾ ਛਾ ਗਿਆ। ਕੰਮ ਕਰ ਰਹੇ ਮਜਦੂਰ ਹਨੇਰਾ ਹੋਣ ਕਾਰਨ ਰੌਲਾ ਪਾਉਣਾ ਲੱਗ ਗਏ। ਇਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਉਨ੍ਹਾ ਦੀ ਮਦਦ ਕੀਤੀ ਅਤੇ ਬਾਹਰ ਕੱਢਿਆ। ਝੁਲਸੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਲਾਕਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਵਾਂਗ ਬਾਂਦਾ 'ਚ ਸੜਕ ਹਾਦਸਾ, ਟਰੱਕ ਨੇ ਮਹਿਲਾ ਮੁਲਾਜ਼ਮ ਨੂੰ ਸਕੂਟੀ ਸਣੇ 3 ਕਿਮੀ ਘੜੀਸਿਆ