ETV Bharat / state

Ludhiana Fire News: ਲੁਧਿਆਣਾ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 8 ਕਿਲੋਮੀਟਰ ਤੱਕ ਉੱਠੀਆਂ ਲਪਟਾਂ - ਜਾਨੀ ਨੁਕਸਾਨ

ਲੁਧਿਆਣਾ ਦੇ ਕੁਹਾੜਾ ਨਜ਼ਦੀਕ ਪਿੰਡ ਜੰਡਿਆਲੀ ਵਿਖੇ ਸਥਿਤ ਇਕ ਪਲਾਸਟਿਕ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ 8 ਕਿਲੋਮੀਟਰ ਤੱਕ ਦੇਖੀਆਂ ਗਈਆਂ।

A terrible fire broke out in a plastic factory at Ludhiana, the flames rose up to 8 km
ਲੁਧਿਆਣਾ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ
author img

By

Published : Jul 17, 2023, 7:35 AM IST

ਲੁਧਿਆਣਾ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਲੁਧਿਆਣਾ : ਜ਼ਿਲ੍ਹੇ ਦੇ ਕੁਹਾੜਾ ਨਜ਼ਦੀਕ ਪੈਂਦੇ ਪਿੰਡ ਜੰਡਿਆਲੀ ਦੇ ਵਿੱਚ ਯੂਨੀਸਟਾਰ ਨਾਂ ਦੀ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਬੀਤੀ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਵੇਖਦੇ ਹੀ ਵੇਖਦੇ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਵਿਭਾਗ ਵੱਲੋਂ 6 ਗੱਡੀਆਂ ਪਹਿਲਾਂ ਭੇਜੀਆਂ ਗਈਆਂ ਉਸ ਤੋਂ ਬਾਅਦ 4 ਹੋਰ ਗੱਡੀਆਂ ਭੇਜੀਆਂ ਗਈਆਂ ਅਤੇ 30 ਤੋਂ 35 ਗੱਡੀਆਂ ਨੇ ਅੱਗ ਉਤੇ 50 ਫੀਸਦੀ ਤੋਂ ਵਧੇਰੇ ਕਾਬੂ ਪਾਇਆ। ਗਨੀਮਤ ਰਹੀ ਕਿ ਅੱਗ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਵੱਡਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

ਅੱਗ ਦੀਆਂ ਲਪਟਾਂ ਵੇਖ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਅਫ਼ਸਰ ਰਜਿੰਦਰ ਨੇ ਦੱਸਿਆ ਕਿ ਫਾਇਰ ਕਰਮੀਆਂ ਵੱਲੋਂ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀ ਸਟਾਰ ਫੈਕਟਰੀ ਹੈ, ਜਿਸ ਵਿੱਚ ਅੱਗ ਲੱਗੀ ਹੈ, ਮੁੱਢਲੀ ਜਾਂਚ ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਫੈਕਟਰੀ ਮਾਲਿਕ ਤੋਂ ਪੁਲਿਸ ਵਲੋਂ ਪੁੱਛਗਿੱਛ ਕੀਤੀ ਗਈ ਹੈ।

ਐਤਵਾਰ ਦਾ ਦਿਨ ਹੋਣ ਕਰਕੇ ਅੱਜ ਫੈਕਟਰੀ ਵਿੱਚ ਬਹੁਤੇ ਮਜ਼ਦੂਰ ਨਹੀਂ ਸਨ, ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਕਾਫੀ ਤੇਜ਼ੀ ਨਾਲ ਫੈਲੀ ਹੈ। ਆਲੇ-ਦੁਆਲੇ ਦੇ ਇਲਾਕੇ ਵਿੱਚ ਕਾਲਾ ਧੂਆਂ ਇਕੱਠਾ ਹੋ ਗਿਆ, ਕਿਉਂਕਿ ਅੰਦਰ ਪਏ ਪਲਾਸਟਿਕ ਦੇ ਸਮਾਨ ਨੂੰ ਅੱਗ ਲੱਗੀ ਹੈ।

8 ਕਿਲੋਮੀਟਰ ਦੂਰ ਤਕ ਉੱਠੀਆਂ ਅੱਗ ਦੀਆਂ ਲਪਟਾਂ : ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਵੱਲੋਂ ਮੁੱਸ਼ਕਤ ਕੀਤੀ ਜਾ ਰਹੀ ਹੈ, ਫਿਰ ਵੀ ਅੱਗ ਉਤੇ ਕਾਬੂ ਪਾਉਣਾ ਮੁਸ਼ਕਲ ਜਾਪ ਰਿਹਾ ਸੀ। ਅੱਗ ਦੀਆਂ ਲਪਟਾਂ ਕਰੀਬ 8 ਕਿਲੋਮੀਟਰ ਦੂਰ ਸਾਹਨੇਵਾਲ ਵਿੱਚ ਦੇਖ ਕੇ ਲੋਕ ਸਹਿਮ ਗਏ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅੱਗ 'ਤੇ ਕਾਬੂ ਪਾਉਣਾ ਵੀ ਮੁਸ਼ਕਲ ਹੈ ਕਿਉਂਕਿ ਨੇੜੇ ਕੋਈ ਫਾਇਰ ਸਟੇਸ਼ਨ ਨਹੀਂ ਹੈ। ਇੱਥੋਂ ਕਰੀਬ ਦਸ ਕਿਲੋਮੀਟਰ ਦੀ ਦੂਰੀ ’ਤੇ ਕਾਰ ਵਿੱਚ ਪਾਣੀ ਭਰਨ ਲਈ ਜਾਣਾ ਪੈਂਦਾ ਹੈ। ਪਹੁੰਚਣ ਵਿੱਚ 20 ਤੋਂ 30 ਮਿੰਟ ਲੱਗਦੇ ਹਨ। ਜਦੋਂ ਤੱਕ ਅੱਗ ਦੁਬਾਰਾ ਨਹੀਂ ਫੈਲਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.