ਲੁਧਿਆਣਾ: ਜ਼ਿਲ੍ਹੇ ’ਚ ਗਿੱਲ ਰੋਡ ਸਥਿਤ ਫਲਾਈਓਵਰ ’ਤੇ ਇੱਕ ਚੱਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਮੀਂਹ ਦੇ ਕਾਰਨ ਜਾਮ ਲੱਗ ਗਿਆ ਸੀ ਇਸ ਦੌਰਾਨ ਇੱਕ ਕਾਰ ਦੇ ਬੋਨਟ ਚੋਂ ਅਚਾਨਕ ਧੁੰਆ ਨਿਕਲਣ ਲੱਗਾ ਦੇਖਦੇ ਹੀ ਦੇਖਦੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ’ਚ ਬੈਠੇ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਗਣੀਮਤ ਇਹ ਰਹੀ ਕਿ ਇਸ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸਬੰਧ ਮਾਮਲੇ ਕਾਰ ਮਾਲਕ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਬੋਨਟ ਚੋਂ ਧੂੰਆਂ ਨਿਕਲਣ ਲੱਗਾ ਜਿਸ ਤੋਂ ਬਾਅਦ ਗੱਡੀ ਚ ਅੱਗ ਲੱਗ ਗਈ ਅਤੇ ਉਹ ਗੱਡੀ ਤੋਂ ਬਾਹਰ ਆ ਗਿਆ ਅਤੇ ਉਸਨੇ ਆਪਣੀ ਜਾਨ ਬਚਾਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਨੂੰ ਅਚਾਨਕ ਲੱਗ ਗਈ। ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ ਪਰ ਬਾਰਿਸ਼ ਤੋਂ ਬਾਅਦ ਟ੍ਰੈਫਿਕ ਜਾਮ ਹੋਣ ਕਰਕੇ ਗੱਡੀਆਂ ਜ਼ਰੂਰ ਹੌਲੀ ਹੌਲੀ ਚੱਲ ਰਹੀਆਂ ਸੀ।
ਇਹ ਵੀ ਪੜੋ: weather update: ਆਉਂਦੇ ਦੋ ਦਿਨ ਤੱਕ ਪੰਜਾਬ ਵਿੱਚ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ