ਲੁਧਿਆਣਾ: ਜ਼ਿਲ੍ਹੇ ਦੇ ਰਹਿਣ ਵਾਲੇ ਅਮੀਰ ਚੰਦ ਟੰਡਨ ਦੀ ਉਮਰ 88 ਸਾਲ (88 year old wrestler Amir Chand Tandon) ਦੀ ਹੈ, ਪਰ ਉਹਨਾਂ ਨੂੰ ਵੇਖ ਕੇ ਉਹਨਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੇ ਆਪਣੇ ਸਰੀਰ ਨੂੰ ਲੋਹੇ ਦੇ ਵਾਂਗੂ ਢਾਲਿਆ ਹੈ ਅਤੇ ਪਹਲਵਾਨੀ ਉਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਸਿੱਖੀ ਹੈ। ਸ਼ਾਕਾਹਾਰੀ ਭੋਜਨ ਦੇ ਨਾਲ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਪੜਾਅ ਕਢੇ ਹਨ।
ਅਮੀਰ ਚੰਦ ਟੰਡਨ ਕਈ ਵਾਰ ਮਿਸਟਰ ਪੰਜਾਬ ਰਹਿ ਚੁੱਕੇ ਹਨ, ਜਦੋਂ ਪਹਿਲਵਾਨੀ ਅਤੇ ਵੇਟ ਲਿਫਟਿੰਗ ਉਹਨਾਂ ਦੀ ਜ਼ਿੰਦਗੀ ਦਾ ਜਨੂੰਨ ਰਿਹਾ ਹੈ ਅਤੇ ਅੱਜ ਵੀ ਉਹ ਅਖਾੜੇ ਦੇ ਵਿਚ ਕਿਸੇ ਵੀ ਆਮ ਨੌਜਵਾਨਾਂ ਨੂੰ ਮਾਤ ਦੇ ਸਕਣ ਦਾ ਦਮ ਖ਼ਮ ਰੱਖਦੇ ਹਨ। ਉਨ੍ਹਾਂ ਦੇ ਪੋਤੇ ਵੀ ਉਹਨਾਂ ਨੂੰ ਵੇਖ ਕੇ ਸਿੱਖਦੇ ਹਨ ਅਤੇ ਉਨਾਂ ਦੇ ਬੇਟੇ ਵੀ ਆਪਣੇ ਪਿਤਾ ਵਰਗਾ ਬਣਨਾ ਚਾਉਂਦੇ ਹਨ। ਪਰਿਵਾਰ ਨੇ ਕਦੀ ਵੀ ਮਾਸਾਹਾਰੀ ਭੋਜਨ ਦੀ ਵਰਤੋਂ ਨਹੀਂ ਕੀਤੀ ਸਿਰਫ ਸ਼ਾਕਾਹਾਰੀ ਭੋਜਨ ਨਾਲ ਹੀ ਉਨ੍ਹਾਂ ਨੇ ਪਹਿਲਵਾਨੀ ਅਤੇ ਵੇਟ ਲਿਫਟਿੰਗ ਕੀਤੀ ਹੈ।
ਇਹ ਵੀ ਪੜੋ: world stroke day 2022: ਦਿਨੋ ਦਿਨ ਵੱਧ ਰਹੇ ਹਨ ਸਟ੍ਰੋਕ ਦੇ ਮਾਮਲੇ, ਸਾਵਧਾਨੀ ਜ਼ਰੂਰੀ!
ਪਕਿਸਤਾਨ ਤੋਂ ਕੀਤੀ ਸ਼ੁਰੂਆਤ: ਅਮੀਰ ਚੰਦ ਨੇ ਪਹਿਲਵਾਨੀ ਆਪਣੇ ਪਿਤਾ ਰਾਜਾ ਰਾਮ ਤੋਂ ਸਿੱਖੀ ਹੈ। ਉਹਨਾਂ ਦੇ ਪਿਤਾ ਲਹਿੰਦੇ ਪੰਜਾਬ ਦੇ ਮੰਨੇ ਪ੍ਰਮੰਨੇ ਪਹਿਲਵਾਨ ਸਨ, ਪਰ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਅਮੀਰ ਚੰਦ ਆਪਣੇ ਪਰਿਵਾਰ ਦੇ ਨਾਲ ਭਾਰਤ ਆ ਗਏ। ਉਹਨਾਂ ਪਹਿਲਵਾਨੀ ਉਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਵੀ ਸ਼ੁਰੂ ਕਰ ਦਿੱਤੀ ਸੀ 12 ਸਾਲ ਦੀ ਉਮਰ ਦੇ ਵਿੱਚ ਲਾਹੌਰ ਅੰਦਰ ਹੋਈ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਉਹ ਸੋਨੇ ਦਾ ਤਗਮਾ ਲੈ ਕੇ ਆਏ ਸਨ ਅਤੇ ਫਿਰ ਉਨ੍ਹਾਂ ਭਾਰਤ ਅਤੇ ਪੰਜਾਬ ਦੇ ਵਿੱਚ ਪਹਿਲਵਾਨੀ ਸ਼ੁਰੂ ਕੀਤੀ।
ਪਹਿਲਵਾਨੀ ਦੇ ਨਾਲ ਉਹ ਵੇਟਲਿਫਟਿੰਗ ਕਰਨ ਲੱਗੇ ਪਹਿਲਾਂ ਉਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਮੈਡਲ ਹਾਸਲ ਕੀਤੀ ਅਤੇ ਫਿਰ ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਉਹ ਮਿਸਟਰ ਲੁਧਿਆਣਾ, ਮਿਸਟਰ ਪੰਜਾਬ ਅਤੇ ਮਿਸਟਰ ਇੰਡੀਆ ਰਹਿ ਚੁੱਕੇ ਹਨ। ਅਮੀਰ ਚੰਦ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਜਾ ਕੇ ਉਹਨਾਂ ਪਹਿਲਵਾਨੀ ਅਤੇ ਵੇਟ ਲਿਫਟਿੰਗ ਕੀਤੀ ਹੈ।
ਸਰਕਾਰੀ ਨੌਕਰੀ ਦਾ ਅਹੁਦੇ: ਅਮੀਰ ਚੰਦ ਟੰਡਨ ਬਿਜਲੀ ਮਹਿਕਮੇ ਦੇ ਵਿੱਚ ਲੰਮਾ ਸਮਾਂ ਨੌਕਰੀ ਕਰਦੇ ਰਹੇ ਹਨ। ਉਹ ਪੰਜਾਬ ਰੈਸਲਿੰਗ ਫੈਡਰੇਸ਼ਨ (Punjab Wrestling Federation) ਦੇ ਪ੍ਰਧਾਨ ਰਹਿ ਚੁੱਕੇ ਹਨ, ਇਸ ਤੋਂ ਇਲਾਵਾ ਉਹ ਪੰਜਾਬ ਵੇਟ ਲਿਫਟਿੰਗ ਐਸੋਸੀਏਸ਼ਨ (Punjab Weight Lifting Association) ਦੇ ਪ੍ਰਧਾਨ ਰਹਿ ਚੁੱਕੇ ਹਨ।
ਬਿਜਲੀ ਬੋਰਡ ਦੇ ਵਿੱਚ ਉਹ ਲੁਧਿਆਣਾ ਖੇਡਾਂ ਦੇ ਇੰਚਾਰਜ ਰਹੇ ਹਨ, ਇਸ ਤੋ ਇਲਾਵਾ ਉਨ੍ਹਾਂ ਕਈ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਸਿਖਲਾਈ ਦਿੱਤੀ ਹੈ। ਸਕੂਲ ਤੇ ਕਾਲਜ ਦੇ ਸਮੇਂ ਤੋਂ ਹੀ ਉਹ ਪਹਿਲਵਾਨੀ ਕਰਿਆ ਕਰਦੇ ਸਨ। ਬਾਲੀਵੁੱਡ ਅਦਾਕਾਰ ਅਤੇ model ਵੀ ਉਨ੍ਹਾਂ ਦੇ ਪ੍ਰਸ਼ੰਸ਼ਕ ਹਨ। ਅਮੀਰ ਚੰਦ ਦੀਆਂ ਪੁਰਾਣੀਆਂ ਤਸਵੀਰਾਂ ਉਹਨਾਂ ਨੂੰ ਪੁਰਾਣੇ ਦਿਨ ਯਾਦ ਕਰਵਾ ਦਿੰਦੀਆਂ ਹਨ। ਦਾਰਾ ਸਿੰਘ ਵੀ ਉਹਨਾਂ ਨਾਲ ਪਹਿਲਵਾਨੀ ਕਰਦੇ ਰਹੇ ਹਨ, ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਆਮਿਰ ਖਾਨ ਨਾਲ ਵੀ ਉਨ੍ਹਾਂ ਦੀਆਂ ਤਸਵੀਰਾਂ ਹਨ, ਹਾਲ ਹੀ ਦੇ ਵਿਚ ਉਨ੍ਹਾਂ ਵੱਲੋਂ ਇੱਕ ਕਿਤਾਬ ਆਪਣੇ ਭਵਿੱਖ ਤੇ ਲਿਖੀ ਗਈ ਹੈ।
ਕੈਂਸਰ ਦੀ ਬਿਮਾਰੀ ਨਾਲ ਲੜਾਈ: ਅਮੀਰ ਚੰਦ ਨੇ ਦੱਸਿਆ ਕਿ ਕੁਝ ਸਾਲ ਪਹਿਲਾ ਉਸ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ ਉਹ ਕਾਫੀ ਹੈਰਾਨ ਹੋਇਆ ਕਿ ਆਪਣੇ ਸਰੀਰ ਦਾ ਧਿਆਨ ਰੱਖਣ ਦੇ ਬਾਵਜੂਦ ਉਸ ਨੂੰ ਅਜਿਹੀ ਬਿਮਾਰੀ ਲੱਗ ਗਈ, ਪਰ ਉਸ ਨੇ ਹਾਰ ਨਹੀਂ ਮੰਨੀ ਲਗਾਤਾਰ ਉਸ ਦਾ ਇਲਾਜ ਚੱਲਿਆ ਅਤੇ ਕੁਝ ਸਾਲਾਂ ਦੇ ਅੰਦਰ ਹੀ ਉਸ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਵੀ ਮਾਤ ਦੇ ਦਿੱਤੀ ਅਤੇ ਉਸ ਤੋਂ ਬਾਅਦ ਮੁੜ ਤੋਂ ਆਪਣੇ ਸਰੀਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੂੰ ਕੈਂਸਰ ਦੀ ਬੀਮਾਰੀ ਹੋਈ ਸੀ ਤਾਂ ਉਸ ਦਾ ਸਰੀਰ ਕਾਫੀ ਪਤਲਾ ਹੋ ਗਿਆ ਸੀ ਉਹ ਕਾਫ਼ੀ ਕਮਜ਼ੋਰ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਕੈਂਸਰ ਵਰਗੀ ਬਿਮਾਰੀ ਤੋਂ ਵੀ ਹਾਰ ਨਹੀਂ ਮੰਨੀ। ਆਖਿਰਕਾਰ ਉਸ ਦੀ ਜਿੱਤ ਹੋਈ।
ਬੱਚਿਆਂ ਲਈ ਪ੍ਰੇਰਨਾ: ਅਮੀਰ ਚੰਦ ਦੀ ਤੀਜੀ ਪੀੜੀ ਵੀ ਉਸ ਉੱਤੇ ਮਾਣ ਕਰਦੀ ਹੈ, ਸਾਰਾ ਪਰਿਵਾਰ ਸ਼ਾਕਾਹਾਰੀ ਭੋਜਨ ਹੀ ਖਾਂਦਾ ਹੈ। ਉਹਨਾਂ ਦੇ ਦੀ ਬੇਟੇ ਨੇ ਉਨ੍ਹਾਂ ਦਾ ਪੋਤਾ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ਉੱਤੇ ਚਲਦਾ ਹੈ। ਉਨ੍ਹਾਂ ਦੇ ਬੇਟੇ ਅਤੇ ਪੋਤੇ ਨੂੰ ਵੀ ਉਹ ਵਰਜਿਸ਼ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।
ਉਨ੍ਹਾਂ ਦੇ ਇੱਕ ਬੇਟੇ ਨੇ ਕੁਝ ਸਮਾਂ ਪਹਿਲਵਾਨੀ ਵੀ ਕੀਤੀ ਹੈ, ਪਰ ਕੰਮ ਕਾਰ ਕਰਕੇ ਉਨ੍ਹਾ ਪਹਿਲਵਾਨੀ ਛੱਡ ਦਿੱਤੀ, ਅਮੀਰ ਚੰਦ ਜ਼ਿੰਦਾ ਦਿਲੀ ਦੀ ਇੱਕ ਮਿਸਾਲ ਹਨ। ਉਨ੍ਹਾਂ ਜ਼ਿੰਦਗੀ ਵਿੱਚ ਸਾਰੇ ਉਤਰਾ ਚੜਾ ਵੇਖੇ, ਬਿਮਾਰੀਆਂ ਨਾਲ ਜੂਝਦੇ ਰਹੇ, ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ, ਪਰ ਇਸ ਦੇ ਬਾਵਜੂਦ ਉਨ੍ਹਾਂ ਆਪਣੀ ਜ਼ਿੰਦਗੀ ਨਾਲ ਲੜਾਈ ਕੀਤੀ ਅਤੇ ਖੁਦ ਨੂੰ ਇਸ ਮੁਕਾਮ ਤੇ ਲੈਕੇ ਗਏ।
ਇਹ ਵੀ ਪੜੋ: IndiGo Flight: ਉਡਾਣ ਤੋਂ ਪਹਿਲਾਂ ਇੰਜਣ ਵਿੱਚ ਲੱਗੀ ਅੱਗ, ਤੁਰੰਤ ਕੀਤਾ ਲੈਂਡ !