ਲੁਧਿਆਣਾ: ਐੱਸਟੀਐੱਫ (STF) ਰੇਂਜ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋ ਵੱਖ ਵੱਖ ਮਾਮਲਿਆਂ ਦੇ ਅੰਦਰ ਐਫ ਆਈ ਦੇ ਤਹਿਤ ਚਾਰ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਿਨ੍ਹਾਂ ਕੋਲੋਂ ਨਸ਼ੇ ਦੀ ਵਡੀ ਖੇਪ ਬਰਾਮਦ ਹੋਈ ਹੈ। ਪਹਿਲੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ ਕੋਲੋ 2 ਕਿੱਲੋ 415 ਗ੍ਰਾਮ ਹੈਰੋਇਨ ਜਦੋਂ ਕੇ ਦੂਜੇ ਮਾਮਲੇ ਚ 365 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮਾਮਲੇ 'ਚ ਕੁੱਲ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਜਿਨ੍ਹਾਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਮੋਗਾ, ਵਿਨੀਤ ਕੁਮਾਰ ਦੇ ਤੌਰ ਉਤੇ ਹੋਈ ਹੈ। ਜਿੰਨਾ ਕੋਲੋ 20 ਹਜ਼ਾਰ 500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਜਦੋਂ ਕੇ ਲੁਧਿਆਣਾ ਜਦੋਂ ਕੇ ਦੂਜੇ ਮਾਮਲੇ ਵਿਚ ਮੁਲਜ਼ਮਾਂ ਦੀ ਸ਼ਨਾਖਤ ਤਰੁਨ ਸਿੱਧੂ ਲੁਧਿਆਣਾ ਅਤੇ ਦੀਪਕ ਕੁਮਾਰ ਲੁਧਿਆਣਾ ਵਜੋਂ ਹੋਈ ਹੈ।
ਪਹਿਲਾਂ ਵੀ ਪਰਚੇ ਦਰਜ : STF ਰੇਂਜ ਲੁਧਿਆਣਾ ਏਆਈਜੀ (AIG) ਸਨੇਹਦੀਪ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਸਟੀਐਫ (STF) ਲੁਧਿਆਣਾ ਰੇਂਜ ਦਾ ਸਾਂਝਾ ਅਪਰੇਸ਼ਨ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗੁਰਪ੍ਰੀਤ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਉਸ ਤੇ ਪਹਿਲਾਂ ਵੀ ਪਰਚੇ ਦਰਜ ਹਨ। ਹੁਣ ਧਰਾਵਾਂ ਵਿਚ ਵਾਧਾ ਕਰਕੇ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਂਚ ਵਿੱਚ ਹੋਰ ਜਾਣਕਾਰੀ ਦੀ ਉਮੀਦ: ਉਨ੍ਹਾ ਕਿਹਾ ਕਿ ਹੈਰੋਇਨ ਜਿਹੜੀ ਬਰਮਾਦ ਹੋਈ ਹੈ ਉਸ ਦੀ ਕੋਈ ਮਾਰਕੀਟ ਵੇਲਯੂ ਤਾਂ ਨਹੀਂ ਲਗਾਈ ਜਾ ਸਕਦੀ ਪਰ ਅਸੀਂ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਨਗੇ। ਉਨ੍ਹਾਂ ਕਿਹਾ ਕਿ ਮੁਲਜ਼ਮ ਨਸ਼ੇ ਦੀ ਆਦੀ ਸੀ ਜਾਂ ਨਹੀਂ ਇਸ ਦੀ ਖੁਲਾਸਾ ਮੈਡੀਕਲ ਕਰਵਾਉਣ ਤੋਂ ਬਾਅਦ ਹੋਵੇਗਾ ਪਰ ਮੁਲਜ਼ਮ ਲੁਧਿਆਣਾ ਦੀ ਨਸ਼ੇ ਦੀ ਸਪਲਾਈ ਲਈ ਮਹੁਰ ਘੋੜਾ ਕਲੋਨੀ ਤੋਂ ਕਾਬੂ ਕੀਤਾ ਗਿਆ। ਜਿਸ ਨਾਲ ਨਸ਼ੇ ਦੀ ਸਪਲਾਈ ਦੀ ਚੈਨ ਟੁੱਟਣ ਦੀ ਉਨ੍ਹਾਂ ਨੂੰ ਉਮੀਦ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਦਿੱਲੀ ਅਤੇ ਅੰਮ੍ਰਿਤਸਰ ਤੋਂ ਹੈਰੋਇਨ ਸਪਲਾਈ ਹੁੰਦੀ ਸੀ ਜਿਸ ਨੂੰ ਅੱਗੇ ਇਹ ਵੇਚਦੇ ਸਨ।
ਇਹ ਵੀ ਪੜ੍ਹੋ:- ਨੌਜਵਾਨ ਵੱਲੋਂ ਸੰਨੀ ਦਿਓਲ ਨੂੰ ਸੰਸਦ ਪਦ ਤੋਂ ਹਟਾਉਣ ਦੀ ਮੰਗ, ਰਾਸ਼ਟਰਪਤੀ ਨੂੰ ਲਿਖਿਆ ਪੱਤਰ