ਲੁਧਿਆਣਾ: ਬੀਤੇ ਦਿਨੀਂ ਬਿਆਸ ਦਰਿਆ 'ਚ ਨਹਾਉਣ ਗਏ ਬੱਚਿਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਲਗਾਤਾਰ ਗੋਤਾਖ਼ੋਰਾਂ ਵੱਲੋਂ ਦਰਿਆ ਵਿੱਚ ਬੱਚਿਆਂ ਦੀ ਭਾਲ ਦੌਰਾਨ ਲਾਸ਼ਾਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਲੁਧਿਆਣਾ ਦੇ ਪਿੰਡ ਕਾਸਾਬਾਦ 'ਚ ਮਾਤਮ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਤਿੰਨੇ ਬੱਚਿਆਂ ਦੀਆਂ ਲਾਸ਼ਾਂ ਸਤਲੁਜ ਦਰਿਆ ਚੋਂ ਬਰਾਮਦ ਹੋਈਆਂ। ਲਾਸ਼ਾਂ ਨੂੰ ਦਰਿਆ ਚੋਂ ਕੱਢਣ ਤੋਂ ਬਾਅਦ ਉਨ੍ਹਾਂ ਦੇ ਘਰ ਲਿਆਂਦਾ, ਇਲਾਕੇ 'ਚ ਮਾਤਮ ਦਾ ਮਾਹੌਲ ਹੈ, ਪਿੰਡ ਕਾਸਬਾਦ ਦੇ ਸਰਪੰਚ ਦੇ ਪਤੀ ਨੇ ਕਿਹਾ ਕਿ 5 ਬੱਚੇ ਇੱਕੋ ਹੀ ਸਕੂਲ 'ਚ ਪੜ੍ਹਦੇ ਸਨ, ਇਨ੍ਹਾਂ ਨੂੰ ਪਿੰਡ ਵਾਸੀਆਂ ਨੇ ਦਰਿਆ ਤੇ ਜਾਣ ਤੋਂ ਮਨਾ ਕੀਤਾ ਸੀ। ਕਿਉਂਕਿ ਦਰਿਆ ਕਾਫੀ ਡੂੰਘਾ ਹੈ ਪਰ ਇਨ੍ਹਾਂ ਚੋਂ 3 ਦੀ ਡੁੱਬਣ ਕਰਕੇ ਮੌਤ ਹੋ ਗਈ, 5 ਪੀਰ ਕੋਲਨੀ 'ਚ ਇਕੱਠੇ ਹੀ ਇਹ ਬੱਚੇ ਦੋਸਤ ਸਨ।
ਐਤਵਾਰ ਨੂੰ ਕ੍ਰਿਕੇਟ ਖੇਡਣ ਲਈ ਜਾਂਦੇ : ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਹਰ ਐਤਵਾਰ ਨੂੰ ਕ੍ਰਿਕੇਟ ਖੇਡਣ ਲਈ ਦਰਿਆ ਕੋਲ ਜਾਂਦੇ ਸਨ। ਇਸ ਇਸ ਤਰ੍ਹਾਂ ਹੀ ਇਸ ਐਤਵਾਰ ਵੀ ਗਏ ,ਪਰ ਇਸ ਦੌਰਾਨ ਇਹਨਾਂ ਨਾਲ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਿਕ ਬੱਚੇ ਕੱਲ੍ਹ ਦਿਨ 'ਚ ਡੁੱਬੇ ਸਨ ਜਿਸ ਤੋਂ ਬਾਅਦ ਲਗਾਤਰ ਗੋਤਾਖੋਰ ਲਭਦੇ ਰਹੇ, ਦੇਰ ਰਾਤ ਜਾ ਕੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮਰਨ ਵਾਲਿਆਂ ਦੇ ਵਿੱਚ ਅੰਸ਼ੂ, ਪ੍ਰਿੰਸ ਅਤੇ ਰੋਹਿਤ ਸ਼ਾਮਿਲ ਹਨ ਸਾਰੇ ਹੀ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਇਹਨਾਂ ਦੀ ਉਮਰ 14 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਸੀ। ਤਿੰਨੇ ਪੱਕੇ ਦੋਸਤ ਸਨ।
ਅਕਸਰ ਹੀ ਐਤਵਾਰ ਵਾਲੇ ਦਿਨ ਇਕੱਠੇ ਹੀ ਖੇਡਣ ਜਾਇਆ ਕਰਦੇ ਸਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਮੁਤਾਬਿਕ ਜਿਹੜੇ ਨਾਲ 2 ਹੋਰ ਦੋਸਤ ਗਏ ਸਨ ਉਨ੍ਹਾਂ ਨੇ ਹੀ ਸਾਨੂੰ ਆ ਕੇ ਦੱਸਿਆ ਸੀ। ਜਿਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋਕੇ ਉਨ੍ਹਾਂ ਨੂੰ ਲੱਭਦਾ ਰਿਹਾ, ਉਨ੍ਹਾਂ ਦੇ ਡੁੱਬਣ ਦਾ ਸ਼ੱਕ ਉਦੋਂ ਹੋਰ ਪੱਕਾ ਹੋਇਆ ਜਦੋਂ ਉਨ੍ਹਾਂ ਦੀ ਸਾਇਕਲ ਅਤੇ ਕਪੱੜੇ ਦਰਿਆ ਦੇ ਕੰਢੇ ਤੋਂ ਬਰਾਮਦ ਹੋਏ। ਇਨ੍ਹਾਂ ਤਿੰਨਾਂ ਬੱਚਿਆਂ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ। ਕੱਲ੍ਹ ਅਹੋਈ ਅਸ਼ਟਮੀ ਵੀ ਸੀ ਜਿਸ ਦਿਨ ਮਾਤਾ ਆਪਣੇ ਪੁੱਤਰ ਦੀ ਸਿਹਤਯਾਬੀ ਲਈ ਵਰਤ ਰੱਖਦੀਆਂ ਨੇ ਅਤੇ ਉਸ ਦਿਨ ਹੀ ਤਿੰਨੇ ਘਰਾਂ ਦੇ ਚਿਰਾਗ ਬੁੱਝ ਗਏ। ਇਸ ਦਿਨ ਨੂੰ ਪਰਿਵਾਰ ਕਦੇ ਭੁੱਲ ਨਹੀਂ ਸਕਦਾ।
- Punjab Government Issued Advisory: ਮਾਸਕ ਪਾਏ ਬਿਨਾਂ ਘਰੋਂ ਨਾ ਨਿਕਲੋ, ਪੰਜਾਬ ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ
- Navjot Sidhu Complaint: ਨਵਜੋਤ ਸਿੰਘ ਸਿੱਧੂ ਖਿਲਾਫ ਕਾਂਗਰਸੀ ਆਗੂ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਨੂੰ ਲਿਖੀ ਚਿੱਠੀ, ਲਾਏ ਗੰਭੀਰ ਇਲਜ਼ਾਮ
- Death toll in Kerala blasts rises : ਕੇਰਲ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ, ਅੱਜ ਇੱਕ ਔਰਤ ਨੇ ਤੋੜਿਆ ਦਮ
ਸਾਵਧਾਨੀ ਵਿੱਚ ਹੀ ਬਚਾਅ : ਇਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁਕੇ ਹਨ। ਜਿਸ ਨੂੰ ਲੈਕੇ ਲੋਕ ਆਪਣੇ ਬੱਚਿਆਂ ਨੂੰ ਸਮਝਾਉਂਦੇ ਵੀ ਹਨ ਪਰ ਬਾਵਜੂਦ ਇਸ ਦੇ ਕੁਝ ਅਣਗਹਿਲੀਆਂ ਕਾਰਨ ਅਜਿਹੇ ਹਾਦਸੇ ਹੋ ਜਾਂਦੇ ਹਨ। ਇਸ ਲਈ ਲੋੜ ਹੈ ਅਜਿਹੀਆਂ ਥਾਵਾਂ ਤੋਂ ਦੂਰ ਬਣਾਉਣ ਦੀ ਜਿੱਥੇ ਅਧਿਕਾਰਿਕ ਤੌਰ 'ਤੇ ਵੀ ਜਾਣ ਦੀ ਮਨਾਹੀ ਹੁੰਦੀ ਹੈ।