ETV Bharat / state

ਸਤਲੁਜ ਦਰਿਆ ‘ਚ ਡੁੱਬੇ 3 ਬੱਚੇ, ਡੂੰਘੀ ਥਾਂ ‘ਤੇ ਪੈਰ ਫਿਸਲਣ ਨਾਲ ਵਾਪਰਿਆ ਹਾਦਸਾ, ਦੇਰ ਰਾਤ ਤੱਕ ਭਾਲਦੇ ਰਹੇ ਗੋਤਾਖੋਰ

author img

By ETV Bharat Punjabi Team

Published : Nov 5, 2023, 11:02 PM IST

ਸਤਲੁਜ ਦਰਿਆ ‘ਚ 3 ਬੱਚੇ ਡੁੱਬ ਗਏ ਹਨ। ਡੂੰਘੀ ਥਾਂ ‘ਤੇ ਪੈਰ ਫਿਸਲਣ ਨਾਲ ਇਹ ਹਾਦਸਾ ਵਾਪਰਿਆ ਹੈ। ਦੇਰ ਰਾਤ ਤੱਕ ਵੀ ਬੱਚਿਆਂ ਦਾ ਪਤਾ ਨਹੀਂ ਲੱਗਿਆ ਹੈ। 3 children drowned in Sutlej river

3 children drowned in Sutlej river
ਸਤਲੁਜ ਦਰਿਆ ‘ਚ ਡੁੱਬੇ 3 ਬੱਚੇ ,ਡੂੰਘੀ ਥਾਂ ‘ਤੇ ਪੈਰ ਫਿਸਲਣ ਨਾਲ ਵਾਪਰਿਆ ਹਾਦਸਾ

ਪਿੰਡ ਵਾਸੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ।

ਲੁਧਿਆਣਾ : ਲੁਧਿਆਣਾ ਨਾਲ ਲੱਗਦੇ ਸਤਲੁਜ ਦਰਿਆ ‘ਚ 3 ਬੱਚੇ ਡੁੱਬ ਜਾਣ ਦੀ ਖ਼ਬਰ ਆਈ ਹੈ। ਜਿਹਨਾਂ ਦਾ ਇਤਵਾਰ ਦੇਰ ਰਾਤ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪ੍ਰਸ਼ਾਸਨ, ਗੋਤਾਖੋਰ ਤੇ ਪਿੰਡ ਵਾਸੀ ਸਾਂਝੇ ਆਪ੍ਰੇਸ਼ਨ ਨਾਲ ਬੱਚਿਆਂ ਦੀ ਭਾਲ ਕਰ ਰਹੇ ਹਨ। ਜਾਣਕਾਰੀ ਦੇ ਅਨੁਸਾਰ ਲੁਧਿਆਣਾ ਵਿਖੇ 5 ਬੱਚੇ ਸਤਲੁਜ ਦਰਿਆ ਕੰਢੇ ਗਏ ਸਨ, ਇਸੇ ਦੌਰਾਨ 3 ਬੱਚੇ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ। ਇਹਨਾਂ ਦੇ ਨਾਲ ਗਏ 2 ਬੱਚੇ ਤੁਰੰਤ ਆਪਣੇ ਘਰ ਆਏ ਅਤੇ ਸਾਰੀ ਗੱਲ ਦੱਸੀ। ਇਸ ਉਪਰੰਤ ਪਰਿਵਾਰ ਵਾਲਿਆਂ ਨੇ ਪਿੰਡ ਦੇ ਲੋਕ ਇਕੱਠੇ ਕੀਤੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਮਗਰੋਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ।

ਗੋਤਾਖੋਰ ਕਰ ਰਹੇ ਭਾਲ : ਸਤਲੁਜ ਚ ਰੁੜ੍ਹਨ ਵਾਲੇ ਤਿੰਨੋਂ ਬੱਚੇ ਪਿੰਡ ਭੱਟੀਆਂ ਦੇ ਰਹਿਣ ਵਾਲੇ ਹਨ, ਇਹਨਾਂ ਦੀ ਪਛਾਣ ਰੋਹਿਤ, ਅੰਸ਼ੂ ਗੁਪਤਾ ਤੇ ਪ੍ਰਿੰਸ ਵਜੋਂ ਹੋਈ ਹੈ, ਤਿੰਨੇ ਲੜਕੇ 15 ਤੋਂ 18 ਸਾਲ ਤਕ ਸੀ ਉਮਰ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚੇ ਕਾਸਾਬਾਦ ਦੇ ਕੋਲ ਸਤਲੁਜ ਦਰਿਆ ਕੰਢੇ ਗਏ ਸੀ ਅਤੇ ਡੂੰਘੀ ਥਾਂ ਤੇ ਪੈਰ ਫਿਸਲ ਜਾਣ ਕਰਕੇ ਉਹ ਸਤਲੁਜ ਚ ਹੜ੍ਹ ਗਏ ਗੋਤਾਖੋਰ ਇਹਨਾਂ ਦੀ ਭਾਲ ਕਰ ਰਹੇ ਹਨ ਪਰ ਤਿੰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਪਿੰਡ ਦੇ ਲੋਕਾਂ ਨੇ ਕਿਹਾ ਕਿ ਸ਼ਾਮ ਵੇਲੇ ਦਾ ਹਾਦਸਾ ਹੈ ਅਤੇ ਹਾਲੇ ਤੱਕ ਸਰਕਾਰੀ ਮਦਦ ਉਨ੍ਹਾ ਤੱਕ ਨਹੀਂ ਪੁੱਜ ਸਕੀ ਹੈ, ਉਨ੍ਹਾਂ ਨੇ ਕਿਹਾ ਕਿ ਨਿੱਜੀ ਗੋਤਾਖੋਰ ਬੱਚਿਆਂ ਨੂੰ ਲੱਭਣ ਦੇ ਲਈ ਪੈਸੇ ਮੰਗ ਰਹੇ ਨੇ ਜਦੋਂ ਕੇ ਉਨ੍ਹਾਂ ਕੋਲ ਕੋਈ ਸੁਰਖਿਆ ਯੰਤਰ ਵੀ ਨਹੀਂ ਹਨ ਪਾਣੀ 30 ਫੁੱਟ ਡੂੰਘਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਆਪਣੇ ਗੋਤਾਖੋਰ ਭੇਜਣੇ ਚਾਹੀਦੇ ਸਨ। ਪਰ ਪਿੰਡ ਵਾਸੀ ਹੀ ਬੱਚਿਆਂ ਨੂੰ ਲੱਭ ਰਹੇ ਨੇ। ਹਾਲਾਂਕਿ ਪੁਲਿਸ ਇਸ ਮਾਮਲੇ ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.