ਲੁਧਿਆਣਾ: ਪੰਜਾਬ ਰਾਜ ਜੀਐਸਟੀ ਦੀ ਇੱਕ ਵਿਸ਼ੇਸ਼ ਟੀਮ ਨੇ ਫ਼ਰਜ਼ੀ ਬਿਲਿੰਗ ਦੀ ਮਦਦ ਨਾਲ ਸਰਕਾਰੀ ਖਜ਼ਾਨੇ ਨੂੰ 30 ਕਰੋੜ ਰੁਪਏ ਦੀ ਰਕਮ ਦਾ ਧੋਖਾ ਕਰਨ ਉੱਤੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਮੁਲਜ਼ਮ ਬਿਨਾਂ ਕਿਸੇ ਹੌਜ਼ੀਰੀ ਉਤਪਾਦ ਦਾ ਉਤਪਾਦਨ ਕੀਤੇ ਫ਼ਰਜ਼ੀ ਬਿੱਲਾਂ ‘ਤੇ ਕੰਮ ਕਰ ਰਹੇ ਸਨ।
ਉਨ੍ਹਾਂ ਦਾ ਨੈਟਵਰਕ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਸਣੇ ਹੋਰ ਰਾਜਾਂ ਵਿੱਚ ਫੈਲਿਆ ਹੋਇਆ ਸੀ। ਉੱਥੇ ਮਜ਼ਦੂਰ, ਆਟੋ ਰਿਕਸ਼ਾ ਚਾਲਕਾਂ, ਵੇਟਰਾਂ ਦੇ ਜਾਅਲੀ ਸ਼ਨਾਖਤੀ ਕਾਰਡ ਹਾਸਲ ਕਰਕੇ ਨਕਲੀ ਕੰਪਨੀਆਂ ਬਣਾਈ ਗਈਆਂ। ਇਹ ਫ਼ਰਜ਼ੀ ਕੰਪਨੀਆਂ ਵਿੱਚ 350 ਕਰੋੜ ਦੀ ਫ਼ਰਜ਼ੀ ਬਿਲਿੰਗ ਦਿਖਾਈ ਗਈ ਹੈ। ਸੂਬੇ ਦੀ ਜੀਐਸਟੀ ਟੀਮ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫ਼ਿਲਹਾਲ ਅਧਿਕਾਰੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂਅ ਦਾ ਖੁਲਾਸਾ ਕਰਨ ਤੋਂ ਕਤਰਾ ਰਹੇ ਹਨ।
ਸੂਬੇ ਦੀ ਜੀਐਸਟੀ ਟੀਮ ਦੇ ਡਿਪਟੀ ਕਮਿਸ਼ਨਰ ਤੇਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਕੁੱਝ ਲੋਕ ਫ਼ਰਜ਼ੀ ਬਿਲਿੰਗ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੂਜੇ ਰਾਜਾਂ ਵਿੱਚ ਨਕਲੀ ਪਛਾਣ ਪੱਤਰਾਂ ਦੇ ਫਰਮ ਤਿਆਰ ਕੀਤੀਆਂ ਹਨ। ਇਨ੍ਹਾਂ ਫਰਮਾਂ ਨੂੰ ਬਣਾਉਣ ਲਈ, ਵੇਟਰਾਂ, ਆਟੋ ਰਿਕਸ਼ਾ ਚਾਲਕਾਂ ਅਤੇ ਮਜ਼ਦੂਰਾਂ ਦੇ ਸ਼ਨਾਖਤੀ ਕਾਰਡ ਲਗਾਏ ਗਏ ਹਨ।
ਜੀਐਸਟੀ ਟੀਮ ਨੇ ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਦੇ ਚਾਰ ਕੈਂਪਸਾਂ ਵਿੱਚ ਛਾਪਾ ਮਾਰਿਆ। ਤਾਂ ਜੋ ਪਤਾ ਲੱਗ ਸਕੇ ਕਿ ਹੌਜ਼ਰੀ ਉਤਪਾਦ ਨੂੰ ਤਿਆਰ ਵੀ ਕੀਤਾ ਜਾਂਦਾ ਹੈ ਜਾਂ ਸਭ ਕੁਝ ਫ਼ਰਜ਼ੀ ਚੱਲ ਰਿਹਾ ਹੈ।
ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਪੰਜ ਵੱਖ-ਵੱਖ ਰਾਜਾਂ ਵਿੱਚ 350 ਕਰੋੜ ਰੁਪਏ ਦੀ ਧੋਖਾਧੜੀ ਬਿਲਿੰਗ ਕੀਤੀ ਗਈ ਸੀ। ਇਸ ਬਿਲਿੰਗ ਦੇ ਅਧਾਰ 'ਤੇ 30 ਕਰੋੜ ਦਾ ਇਨਪੁਟ ਟੈਕਸ ਕ੍ਰੈਡਿਟ ਹੋਇਆ। ਜੀਐਸਟੀ ਐਕਟ ਦੇ ਤਹਿਤ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਜੀਐਸਟੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।'