ਲੁਧਿਆਣਾ: ਪੰਜਾਬ ਵਿੱਚ ਅੱਜ ਤੋਂ 18 ਸਾਲ ਤੋਂ ਲੈ ਕੇ 44 ਸਾਲ ਤੱਕ ਦੀ ਇਮਾਰਤ ਉਸਾਰੀ ਕਰਨ ਵਾਲੀ ਲੇਬਰ ਨੂੰ ਟੀਕਾਕਰਨ ਸ਼ੁਰੂ ਹੋ ਗਿਆ ਹੈ। ਲੁਧਿਆਣਾ ਵਿੱਚ ਲੇਬਰ ਕਮਿਸ਼ਨ ਵੱਲੋਂ ਰਜਿਸਟਰਡ ਲੇਬਰ ਨੂੰ ਹੀ ਟੀਕਾਕਰਨ ਲਗਾਇਆ ਜਾਵੇਗਾ।
ਇਸ ਸਬੰਧੀ ਲੁਧਿਆਣਾ ਵਿੱਚ ਪੰਜ ਸੈਂਟਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਜਗਰਾਉਂ, ਦੂਜਾ ਈਸੜੂ, ਤੀਜਾ ਤਾਜਪੁਰ ਰੋਡ ਡਿਸਪੈਂਸਰੀ, ਚੌਥਾ ਕੋਟ ਮੰਗਲ ਸਿੰਘ ਡਿਸਪੈਂਸਰੀ ਅਤੇ ਪੰਜਵਾਂ ਮਲੌਦ ਵਿੱਚ ਬਣਾਇਆ ਗਿਆ ਹੈ। ਲੁਧਿਆਣਾ ਵਿੱਚ ਬੀਤੇ ਦਿਨ ਕੁੱਲ 16 ਇੱਕ ਹਜ਼ਾਰ ਕੁੱਲ ਕੋਰੋਨਾ ਵੈਕਸੀਨ ਦੀ ਡੋਜ਼ ਆਈ ਹੈ।
ਇਹ ਵੀ ਪੜ੍ਹੋ:26 ਦਿਨਾਂ ਬਾਅਦ ਥੋੜੀ ਰਾਹਤ, ਨਵੇਂ ਕੋਰੋਨਾ ਸੰਕਰਮਣ ਦੀ ਗਿਣਤੀ ਡਿੱਗ ਕੇ ਪਹੁੰਚੀ 13,336
ਲੁਧਿਆਣਾ ਦੇ ਟੀਕਾਕਰਨ ਮੁੱਖ ਅਫਸਰ ਪੁਨੀਤ ਜੁਨੇਜਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਫਿਲਹਾਲ ਸਿਰਫ਼ ਜੋ ਲੇਬਰ ਇਮਾਰਤ ਉਸਾਰੀ ਦਾ ਕੰਮ ਕਰਦੀ ਹੈ ਉਨ੍ਹਾਂ ਨੂੰ ਹੀ ਟੀਕਾਕਰਨ ਲੱਗ ਰਿਹਾ ਹੈ। ਉਹ ਵੀ ਜੋ ਲੇਬਰ ਕਮਿਸ਼ਨ ਵਿੱਚ ਰਜਿਸਟਰਡ ਹਨ ਉਨ੍ਹਾਂ ਨੂੰ ਹੀ ਟੀਕਾ ਲਗੇਗਾ। ਉਨ੍ਹਾਂ ਸਾਫ ਕਿਹਾ ਕਿ ਆਮ ਲੋਕਾਂ ਨੂੰ ਫਿਲਹਾਲ ਟੀਕਾ ਨਹੀਂ ਲੱਗ ਰਿਹਾ ਅਤੇ ਲੇਬਰ ਵੀ ਸਿੱਧਾ ਟੀਕਾਕਰਨ ਸੈਂਟਰ ਵਿਚ ਨਹੀਂ ਪਹੁੰਚ ਸਕਦੀ। ਉਨ੍ਹਾਂ ਨੂੰ ਲੇਬਰ ਕਮਿਸ਼ਨ ਰਾਹੀਂ ਹੀ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਪਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਕਾਕਰਨ ਲੱਗੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਵਿੱਚ ਕੁੱਲ 16 ਹਜ਼ਾਰ ਟੀਕੇ ਦੀ ਆਈ ਹੈ।