ETV Bharat / state

ਇਕ ਕੁਇੰਟਰ ਗੰਨੇ ਦੇ ਬੀਜ ਦੀ ਵਰਤੋਂ ਕਰਕੇ 400 ਕੁਇੰਟਲ ਗੰਨੇ ਦੀ ਪੈਦਾਵਾਰ ਕਰ ਰਿਹੈ ਇਹ ਕਿਸਾਨ

ਮਹਿਜ ਇਕ ਕੁਇੰਟਲ ਗੰਨੇ ਦਾ ਬੀਜ ਲਗਾ ਕੇ ਉਸ ਤੋਂ 400 ਕੁਇੰਟਲ ਫਸਲ ਪੈਦਾ ਕੀਤੀ ਜਾ ਸਕਦੀ ਹੈ, ਇਹ ਤਾਂ ਹੈਰਾਨੀ ਵਾਲੀ ਗੱਲ, ਪਰ ਇਹ ਬਿਲਕੁਲ ਸੱਚ ਹੈ। ਅਜਿਹਾ ਕਰ ਰਿਹਾ ਹੈ ਫ਼ਗਵਾੜਾ ਦਾ ਰਹਿਣ ਵਾਲਾ (sugarcane in punjab) ਕਿਸਾਨ ਅਵਤਾਰ ਸਿੰਘ। ਵੇਖੋ ਇਹ ਖਾਸ ਰਿਪੋਰਟ।

sugarcane seed in Phagwara, sugarcane cultivation in less land, Kapurthala, Phagwara
ਇਕ ਕੁਇੰਟਰ ਗੰਨੇ ਦੇ ਬੀਜ ਦੀ ਵਰਤੋਂ ਤੇ 400 ਕੁਇੰਟਲ ਗੰਨੇ ਦੀ ਪੈਦਾਵਾਰ ਕਰ ਰਿਹਾ ਇਹ ਕਿਸਾਨ
author img

By

Published : Nov 24, 2022, 7:47 AM IST

Updated : Nov 24, 2022, 11:01 AM IST

ਕਪੂਰਥਲਾ: ਆਮ ਤੌਰ 'ਤੇ ਇੱਕ ਏਕੜ ਵਿੱਚ ਕਿਸਾਨਾਂ ਵੱਲੋਂ 35 ਕੁਇੰਟਲ ਗੰਨੇ ਦਾ ਬੀਜ ਲਾ ਕੇ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇਸ ਨਾਲ ਗੰਨੇ ਦੇ ਇਕ ਏਕੜ ਖੇਤ ਵਿਚ ਕਰੀਬ ਢਾਈ ਸੌ ਕੁਇੰਟਲ ਗੰਨੇ ਦੀ ਪੈਦਾਵਾਰ ਹੁੰਦੀ ਹੈ, ਪਰ ਜੇਕਰ ਇਹ ਕਿਹਾ ਜਾਵੇ ਕਿ ਮਹਿਜ ਇਕ ਕੁਇੰਟਲ ਗੰਨੇ ਦਾ ਬੀਜ ਲਗਾ ਕੇ ਉਸ ਤੋਂ 400 ਕੁਇੰਟਲ ਫਸਲ ਪੈਦਾ ਕੀਤੀ ਜਾ ਸਕਦੀ ਹੈ, ਤਾਂ ਸ਼ਾਇਦ ਇਸ ਨਾਲ ਕਈਆਂ ਨੂੰ ਹੈਰਾਨੀ ਹੋਵੇਗੀ, ਪਰ ਅਜਿਹਾ ਹੀ ਕਰ ਕੇ ਦਿਖਾਇਆ ਹੈ ਕਿਸਾਨ ਅਵਤਾਰ ਸਿੰਘ ਨੇ।

ਫ਼ਗਵਾੜਾ ਦੇ ਰਹਿਣ ਵਾਲੇ ਕਿਸਾਨ ਅਵਤਾਰ ਸਿੰਘ ਦੀ ਆਪਣੀ 40 ਏਕੜ ਜ਼ਮੀਨ ਹੈ। ਇਸ ਜ਼ਮੀਨ ਵਿੱਚ ਉਹ ਸਿਰਫ ਗੰਨੇ ਦੀ ਖੇਤੀ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਇਨ੍ਹਾਂ ਖੇਤਾਂ ਵਿੱਚ ਹੀ ਗੰਨੇ ਦੇ ਨਾਲ ਹੋਰ ਫ਼ਸਲਾਂ ਵੀ ਪੈਦਾ ਕਰਦੇ ਹਨ। ਕਿਸਾਨ ਅਵਤਾਰ ਸਿੰਘ ਸਿਰਫ ਕੁਦਰਤੀ ਖੇਤੀ ਕਰਦੇ ਹਨ ਜਿਸ ਵਿੱਚ ਉਹ ਆਪਣੀ 40 ਏਕੜ ਜ਼ਮੀਨ ਦਾ ਇਸਤੇਮਾਲ ਸਿਰਫ ਗੰਨੇ ਦੀ ਖੇਤੀ ਲਈ ਹੀ ਕਰਦੇ ਹਨ।

35 ਕੁਇੰਟਲ ਬੀਜ ਨਹੀਂ, ਮਹਿਜ਼ 01 ਕੁਇੰਟਲ ਬੀਜ ਦੀ ਇੱਕ ਏਕੜ 'ਚ ਵਰਤੋਂ : ਅਵਤਾਰ ਸਿੰਘ ਗੰਨੇ ਦੀ ਜੋ ਖੇਤੀ ਕਰਦੇ ਹਨ ਉਹ ਬਾਕੀ ਕਿਸਾਨਾਂ ਨਾਲੋਂ ਬਿਲਕੁਲ ਅਲੱਗ ਹੈ। ਉਹ ਬਾਕੀ ਕਿਸਾਨਾਂ ਵਾਂਗ ਇਕ ਏਕੜ ਵਿੱਚ ਗੰਨਾ ਬੀਜਣ ਲਈ 35 ਕੁਇੰਟਲ ਗੰਨਾ ਨਹੀਂ, ਬਲਕਿ ਸਿਰਫ 1 ਕੁਇੰਟਲ ਗੰਨੇ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਮੁਤਾਬਕ ਖੇਤੀ ਵਿੱਚ ਗੰਨੇ ਲਗਾਉਣ ਲਈ ਗੰਨੇ ਨੂੰ ਆਪਸ ਵਿੱਚ 4 ਫੁੱਟ 'ਤੇ ਲਗਾਇਆ ਜਾਂਦਾ ਹੈ, ਜਦਕਿ ਇੱਕ ਲਾਈਨ ਤੋਂ ਦੂਜੀ ਲਾਈਨ ਦੀ ਦੂਰੀ 8 ਫੁੱਟ ਰੱਖੀ ਜਾਂਦੀ ਹੈ।

ਇਕ ਕੁਇੰਟਰ ਗੰਨੇ ਦੇ ਬੀਜ ਦੀ ਵਰਤੋਂ ਕਰਕੇ 400 ਕੁਇੰਟਲ ਗੰਨੇ ਦੀ ਪੈਦਾਵਾਰ ਕਰ ਰਿਹੈ ਇਹ ਕਿਸਾਨ

ਉਨ੍ਹਾਂ ਦੇ ਮੁਤਾਬਕ ਜਿੱਥੇ ਬਾਕੀ ਕਿਸਾਨ ਇਕ ਏਕੜ ਖੇਤ ਤੋਂ ਕਰੀਬ 250 ਏਕੜ ਗੰਨਾ ਪੈਦਾ ਕਰਦੇ ਹਨ। ਉੱਥੇ ਹੀ ਉਹ ਇਕ ਏਕੜ ਖੇਤ ਵਿੱਚ ਗੰਨੇ ਦੀ 400 ਏਕੜ ਫਸਲ ਪੈਦਾ ਕਰ ਲੈਂਦੇ ਹਨ। ਇਸ ਨਾਲ ਲਾਗਤ ਬਹੁਤ ਘੱਟ ਲੱਗਦੀ ਹੈ ਅਤੇ ਫਸਲ ਵੀ ਕੀਤੇ ਜ਼ਿਆਦਾ ਹੁੰਦੀ ਹੈ।

ਗੰਨੇ ਦੇ ਖੇਤਾਂ 'ਚ ਗੰਨਿਆਂ ਸਣੇ ਹੋਰ ਫ਼ਸਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵੀ : ਕਿਸਾਨ ਅਵਤਾਰ ਸਿੰਘ ਮੁਤਾਬਕ ਜਿੰਨ੍ਹਾਂ ਖੇਤਾਂ ਵਿੱਚ ਉਹ ਗੰਨੇ ਦੀ ਫਸਲ ਉਗਾਉਂਦੇ ਹਨ। ਉਨ੍ਹਾਂ ਨੇ ਖੇਤ ਵਿੱਚ ਗੰਨੇ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਕਣਕ ਦੀ ਪੈਦਾਵਾਰ ਵੀ ਕਰਦੇ ਹਨ। ਅਵਤਾਰ ਸਿੰਘ ਦੇ ਮੁਤਾਬਕ ਗੰਨੇ ਦੀ ਫਸਲ ਦੇ ਨਾਲ-ਨਾਲ ਉਹ ਆਪਣੇ ਖੇਤਾਂ ਵਿਚ ਕਣਕ, ਕਾਲੇ ਚਨੇ, ਚਿੱਟੇ ਚਨੇ, ਸ਼ਲਗਮ, ਗੋਭੀ ਅਤੇ ਸਰੋਂ ਵਰਗੀਆਂ ਚੀਜਾਂ ਲਗਾ ਆਪਣਾ ਮੁਨਾਫ਼ਾ ਕਈ ਗੁਣਾਂ ਵਧਾ ਲੈਂਦੇ ਹਨ। ਉਨ੍ਹਾਂ ਮੁਤਾਬਕ ਇਹ ਸਬਜ਼ੀਆਂ ਜੱਦ ਖੇਤਾਂ ਵਿਚੋਂ ਤੋੜ ਲਈਆਂ ਜਾਂਦੀਆਂ ਹਨ, ਤਾਂ ਇਨ੍ਹਾਂ ਦੇ ਬਾਕੀ ਬਚੇ ਹੋਏ ਪੱਤੇ ਅਤੇ ਜੜਾਂ ਹੀ ਖੇਤਾਂ ਵਿੱਚ ਖਾਦ ਬਣ ਜਾਂਦੀਆਂ ਹਨ। ਇਸ ਨਾਲ ਖੇਤਾਂ ਵਿਚ ਕੈਮੀਕਲ ਵਾਲੀ ਖਾਦ ਪਾਉਣ ਦੀ ਲੋੜ ਹੀ ਨਹੀਂ ਪੈਂਦੀ। ਇਸ ਨਾਲ ਜਿੱਥੇ ਖਾਦ ਦੇ ਹਜ਼ਾਰਾਂ ਰੁਪਏ ਬੱਚਦੇ ਹਨ। ਉੱਥੇ ਹੀ ਅਲੱਗ ਅਲੱਗ ਸਬਜ਼ੀਆਂ ਅਤੇ ਕਣਕ ਕਰਕੇ ਮੁਨਾਫ਼ਾ ਕਈ ਗੁਣਾਂ ਹੋ ਜਾਂਦਾ ਹੈ।

ਖੇਤਾਂ ਵਿੱਚ ਨਹੀਂ ਲਗਾਉਂਦੇ ਝੋਨਾ : ਅਵਤਾਰ ਸਿੰਘ ਮੁਤਾਬਕ ਉਹ ਆਪਣੇ ਖੇਤਾਂ ਵਿਚ ਝੋਨਾ ਨਹੀਂ ਲਗਾਉਂਦੇ। ਉਨ੍ਹਾਂ ਮੁਤਾਬਕ ਝੋਨਾ ਬਾਹਰਲੀ ਫਸਲ ਹੈ। ਉਹ ਆਪਣੇ ਖੇਤਾਂ ਵਿੱਚ ਉਹੀ ਚੀਜ਼ਾਂ ਪੈਦਾ ਕਰਦੇ ਹਨ, ਜੋ ਪੰਜਾਬ ਖੇਤਾਂ ਵਿਚ ਕੁਦਰਤੀ ਤੌਰ 'ਤੇ ਪੈਦਾ ਹੁੰਦੀਆਂ ਹਨ। ਉਨ੍ਹਾਂ ਮੁਤਾਬਕ ਗੰਨਾ, ਸਬਜ਼ੀਆਂ, ਕਣਕ ਅਤੇ ਇਸ ਨਾਲ ਦੀਆਂ ਹੋਰ ਫ਼ਸਲਾਂ ਪੰਜਾਬ ਦੇ ਵਾਤਾਵਰਨ ਮੁਤਾਬਕ ਬਿਨਾਂ ਪਾਣੀ ਜਾਂ ਫਿਰ ਬਹੁਤ ਘੱਟ ਪਾਣੀ ਤੋਂ ਪੈਦਾ ਹੋ ਸਕਦੀਆਂ ਹਨ, ਜਦਕਿ ਝੋਨੇ ਲਈ ਕਿਸਾਨਾਂ ਵਲੋਂ ਬਹੁਤ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਲਾਕੇ ਦੇ ਹੋਰ ਕਿਸਾਨ ਵੀ ਹੋ ਰਹੇ ਪ੍ਰੇਰਿਤ : ਅਵਤਾਰ ਸਿੰਘ ਇਕ ਪਾਸੇ ਜਿੱਥੇ ਆਪਣੀ ਇਸ ਖੇਤੀ ਨਾਲ ਖੁਦ ਮੁਨਾਫਾ ਕਮਾ ਰਹੇ ਹਨ, ਉੱਥੇ ਹੀ, ਬਾਕੀ ਕਿਸਾਨ ਵੀ ਇਸ ਤੋਂ ਪ੍ਰੇਰਿਤ ਹੋ ਰਹੇ ਹਨ। ਕਿਸਾਨ ਸੁਖਜੀਤ ਸਿੰਘ ਮੁਤਾਬਕ ਉਹ ਹੁਣ ਅਵਤਾਰ ਸਿੰਘ ਤੋਂ ਪ੍ਰੇਰਿਤ ਹੋਕੇ ਉਹ ਵੀ ਇਸ ਤਕਨੀਕ ਨੂੰ ਅਪਣਾਉਣ ਲੱਗ ਪਏ ਹਨ। ਉਨ੍ਹਾਂ ਮੁਤਾਬਕ ਇਸ ਤਕਨੀਕ ਨਾਲ, ਜਿੱਥੇ ਕਮਾਈ ਕਈ ਗੁਣਾਂ ਵੱਧ ਜਾਂਦੀ ਹੈ, ਉਥੇ ਹੀ ਲਾਗਤ ਵੀ ਬਹੁਤ ਘੱਟ ਆਉਂਦੀ ਹੈ।

ਇਹ ਵੀ ਪੜ੍ਹੋ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਪਿੰਡਾਂ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼

Last Updated : Nov 24, 2022, 11:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.