ਸੁਲਤਾਨਪੁਰ ਲੋਧੀ: ਸ਼ੁੱਕਰਵਾਰ ਪੰਜਾਬ ਵਿੱਚ ਮੀਂਹ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਪਾਣੀ-ਪਾਣੀ ਹੋ ਗਿਆ ਹੈ। ਦੂਰ-ਦੁਰਾਡੇ ਤੋਂ ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਗੜ੍ਹੇਮਾਰੀ ਨਾਲ ਠੰਡ ਹੋਰ ਵੱਧ ਗਈ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੇ ਆਲੇ-ਦੁਆਲੇ ਦੇ ਵਰਾਂਡਿਆਂ ਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਖੜ ਕੇ ਆਪਣਾ ਬਚਾਅ ਕੀਤਾ ਗਿਆ।
ਸੁਲਤਾਨਪੁਰ ਲੋਧੀ ਦੀ ਟੈਂਟ ਸਿਟੀ ਵਿੱਚ ਭਾਵੇਂ ਵਾਟਰ ਪਰੂਫ਼ ਟੈਂਟ ਦੇ ਕਮਰੇ ਤੇ ਹਾਲ ਬਣੇ ਹੋਏ ਹਨ, ਪਰ ਬਾਹਰ ਬਣਾਈਆਂ ਸੜਕਾਂ ਉੱਤੇ ਰੱਖੇ ਸਾਰੇ ਮੈਟ ਆਦਿ ਪਾਣੀ ਨਾਲ ਭਿੱਜ ਗਏ ।
ਜ਼ਿਕਰਯੋਗ ਹੈ ਕਿ ਮੀਂਹ ਹੱਟਦੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਪਾਣੀ ਬਾਹਰ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਸਫ਼ਾਈ ਕੀਤੀ ਜਾ ਰਹੀ ਹੈ।