ETV Bharat / state

ਪੰਜਾਬ ਦੀ ਗੱਡੀ ਤਾਂ ਬਗੈਰ ਡਰਾਇਵਰ ਤੋਂ ਚੱਲੀ ਜਾਂਦੀ ਹੈ- ਸੁਖਬੀਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੈ। ਇਸ ਤਹਿਤ ਹਲਕਾ ਖ਼ਡੂਰ ਸਾਹਿਬ ਤੋਂ ਅਕਾਲੀ- ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਪੱਖ ਵਿੱਚ ਇੱਕ ਵੱਡੀ ਰੈਲੀ ਦਾ ਸੁਲਤਾਨਪੁਰ ਲੋਧੀ ਵਿੱਚ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ।

ਸੁਖਬੀਰ ਬਾਦਲ
author img

By

Published : May 7, 2019, 11:16 PM IST

ਸੁਲਤਾਨਪੁਰ ਲੋਧੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਖ਼ਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਚੌਣ ਪ੍ਰਚਾਰ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੈਪਟਨ ਨੇ ਦੋ ਸਾਲ ਪਹਿਲਾਂ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਨਾਲ ਸ਼ੁਰੂਆਤ ਕੀਤੀ ਸੀ, ਉਹ ਅਜੇ ਵੀ ਜਾਰੀ ਹੈ।

ਵੀਡੀਓ

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਇੱਕ ਹਫ਼ਤਾ ਬਾਅਦ ਕੈਪਟਨ ਨੇ ਕਿਹਾ ਸੀ ਕਿ ਉਹ ਅੱਗੇ ਚੋਣ ਨਹੀਂ ਲੜਨਗੇ ਜਿਸ ਤੋਂ ਬਾਅਦ ਵਿਕਾਸ ਦੇ ਝੂਠੇ ਦਾਅਵੇ ਕਰਦੇ ਰਹੇ। ਕੈਪਟਨ ਨੇ ਕਬੱਡੀ ਸਣੇ ਉਨ੍ਹਾਂ ਵਲੋਂ ਕਰਵਾਏ ਜਾਂਦੇ ਮੇਲੇ, ਪਸ਼ੂ ਮੇਲੇ ਵੀ ਬੰਦ ਕਰ ਦਿੱਤੇ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬੰਦ ਕਰ ਦਿੱਤੀਆਂ। ਇਸ ਦੇ ਨਾਲ ਹੀ ਕੈਪਟਨ ਨੂੰ ਹੁਣ 550ਵੇਂ ਸ਼ਤਾਬਦੀ ਸਮਾਗਮ ਸਬੰਧੀ ਵਿਕਾਸ ਕਾਰਜਾਂ ਬਾਰੇ ਕੋਈ ਫਿਕਰ ਨਹੀਂ ਹੈ।

ਸੁਖਬੀਰ ਬਾਦਲ ਨੇ ਕਿਹਾ ਕਾਂਗਰਸੀ ਵਿਧਾਇਕ ਹੁਣ ਇੰਨੀ ਲੁੱਟ ਇਸ ਲਈ ਮਚਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਕਿ ਦੁਬਾਰਾ ਘੱਟ ਤੋਂ ਘੱਟ 15 ਸਾਲ ਉਹਨਾਂ ਦੀ ਸਰਕਾਰ ਨਹੀਂ ਆਉਣੀ।

Slug:- sad rally 
Feed link 
Anchor:- ਲੋਕ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ਤੇ ਹੇ ਤੇ ਇਸੀ ਦੇ ਤਹਿਤ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਬੀਬੀ ਜਗੀਰ ਕੋਰ ਦੇ ਪੱਖ ਵਿੱਚ ਇੱਕ ਵੱਡੀ ਰੈਲੀ ਦਾ ਆਯੋਜਨ ਸੁਲਤਾਨਪੁਰ ਲੋਧੀ ਵਿੱਚ ਕੀਤਾ ਗਿਆ ਜਿਸਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਸ਼ੁਖਬੀਰ ਬਾਦਲ ਨੇ ਕਿਹਾ ਦੋ ਸਾਲ ਪਹਿਲਾ ਗੁਟਕਾ ਸਾਹਿਬ ਦੀ ਝੂਠੀ ਸਹੁੰ ਨਾਲ ਹੋ ਸੁਰਵਾਤ ਕੀਤੀ ਸੀ ਉਹ ਅਜੇ ਵੀ ਜਾਰੀ ਹੈ। ਮੁੱਖ ਮੰਤਰੀ ਬਣਨ ਦੇ ਇੱਕ ਹਫ਼ਤਾ ਬਾਅਦ ਕੈਪਟਨ ਨੇ ਕਿਹਾ ਕਿ ਉਹ ਅੱਗੇ ਚੋਣ ਨਹੀਂ ਲੜਨ ਗੇ ਜਿਸਤੋ ਬਾਅਦ ਵਿਕਾਸ ਦੇ ਝੂਠੇ ਦਾਅਵੇ ਕਰਦੇ ਰਹੇ ਤੇ ਲੇਕਿਨ ਕਬੱਡੀ ਸਮੇਤ ਉਹਨਾਂ ਵੱਲੋਂ ਕਰਵਾਏ ਜਾਂਦੇ ਮੇਲੇ , ਪਸੂ ਮੇਲੇ ਵੀ ਬੰਦ ਕਰ ਦਿੱਤੇ , ਮੁਲਾਜ਼ਮਾਂ ਦਿਆਂ ਤਨਖਾਹਾ ਬੰਦ ਕਰ ਦਿੱਤੀਆਂ ਤੇ ਵਿਕਾਸ ਕਾਰਜ ਵੀ ਬੰਦ ਕਰ ਦਿੱਤੇ ਤੇ ਹੁਣ 550 ਵੇ ਸ਼ਤਾਬਦੀ ਸਮਾਗਮਾ ਦੇ ਸੰਬੰਧ ਵਿੱਚ ਵਿਕਾਸ ਕਾਰਜਾਂ ਦੀ ਵੀ ਕੈਪਟਨ ਨੂੰ ਕੋਈ ਚਿੰਤਾ ਨਹੀਂ ਹੈ। ਉਹਨਾਂ ਕਿਹਾ ਮੋਦੀ ਕਿਉ ਜ਼ਰੂਰੀ ਹੈ ਕਿਉਂਕਿ ਕਾਂਗਰਸ ਸਮੇ ਵੀ ਪਾਕਿਸਤਾਨ ਨੇ ਮੁਬੇਈ ਸਮੇਤ ਕਈ ਵਾਰ ਹਮਲਾ ਕੀਤਾ ਸੀ ਤੇ ਅਗਰ ਹੁਣ ਸਾਡੇ ਜਵਾਨਾਂ ਤੇ ਹਮਲਾ ਕੀਤਾ ਤਾਂ ਉਹਨਾਂ ਨੂੰ ਘਰ ਜਾ ਕੇ ਸਬਕ ਸਿਖਾਇਆ। ਸੁਖਬੀਰ ਬਾਦਲ ਨੇ ਕਿਹਾ ਕਾਂਗਰਸੀ ਵਿਧਾਇਕ ਹੁਣ ਇਹਨਾਂ ਕਿਉਂ ਲੁੱਟ ਮਚਾ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਦੁਬਾਰਾ ਘੱਟੋ ਘੱਟ 15 ਸਾਲ ਉਹਨਾਂ ਦੀ ਸਰਕਾਰ ਨਹੀਂ ਆਉਣੀ। 

 ਸੰਬੋਧਨ :- ਸੁਖਬੀਰ ਬਾਦਲ 
ETV Bharat Logo

Copyright © 2024 Ushodaya Enterprises Pvt. Ltd., All Rights Reserved.