ETV Bharat / state

ਸਾਡਾ ਐਮਐਲਏ ਗਵਾਚ ਗਿਆ...! - ਸੁਖਪਾਲ ਸਿੰਘ ਖਹਿਰਾ

ਹਲਕਾ ਭੁਲੱਥ ਦੇ ਲੋਕਾਂ ਨੇ ਐਮਐਲਏ ਵਿਰੁੱਧ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲਗਾਏ ਹਨ। ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਹਨ ਤੇ ਕਾਫ਼ੀ ਸਮੇਂ ਤੋਂ ਹਲਕੇ ਦੀ ਸਾਰ ਨਾ ਲੈਣ ਦੇ ਵਿਰੋਧ 'ਚ ਇਹ ਪੋਸਟਰ ਲਗਾਏ ਗਏ ਹਨ।

mla
ਫ਼ੋਟੋ
author img

By

Published : Jan 18, 2020, 3:24 PM IST

ਕਪੂਰਥਲਾ: ਸੰਸਦ ਮੈਂਬਰ ਸਨੀ ਦਿਓਲ ਤੋਂ ਬਾਅਦ ਹੁਣ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਉਨ੍ਹਾਂ ਦੇ ਹਲਕੇ ਭੁਲੱਥ ਚ ਲੋਕਾਂ ਨੇ ਉਨ੍ਹਾਂ ਦੀ ਭਾਲ ਲਈ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਲਗਾਏ ਹਨ।

ਪੰਜਾਬ ਸਰਕਾਰ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਵੀ ਐਮਐਲਏ ਬਣੇ ਤਿੰਨ ਸਾਲ ਹੋਣ ਵਾਲੇ ਹਨ ਪਰ ਭੁਲੱਥ ਦਾ ਹਾਲ ਬਹੁਤ ਬੁਰਾ ਹੈ। ਸੜਕਾਂ ਟੁੱਟੀਆਂ ਹੋਈਆਂ ਹਨ, ਮੀਂਹ ਕਾਰਨ ਪਾਣੀ ਰੁਕਿਆ ਹੈ। ਲੋਕਾਂ ਦਾ ਇਨ੍ਹਾਂ ਥਾਂਵਾਂ ਤੋਂ ਲੰਘਣਾ ਔਖਾ ਹੋਇਆ ਪਿਆ ਪਰ ਸੁਖਪਾਲ ਸਿੰਘ ਖਹਿਰਾ ਪਤਾ ਨਹੀਂ ਕਿਥੇ ਗਾਇਬ ਹਨ। ਪੰਜਾਬ ਦੇ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਖਹਿਰਾ ਆਪਣੇ ਹਲਕੇ ਤੱਕ ਦਾ ਵਿਕਾਸ ਨਹੀਂ ਕਰਵਾ ਸਕੇ ਹਨ।
ਲੋਕਾਂ ਦੀ ਨਾਰਾਜ਼ਗੀ ਹੈ ਕਿ ਸੂਬੇ 'ਚ ਵੱਖ-ਵੱਖ ਥਾਂਵਾਂ 'ਤੇ ਮੋਰਚੇ ਲਾਉਣ ਵਾਲੇ ਸੁਖਪਾਲ ਖਹਿਰਾ ਨੇ ਕਦੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਜਦੋਂ ਕੋਈ ਕੰਮ ਹੁੰਦਾ ਤਾਂ ਲੋਕ ਬੀਬੀ ਜਗੀਰ ਕੌਰ ਦਾ ਗੋਡਾ ਜਾ ਮੱਲ੍ਹਦੇ ਹਨ।

ਵੀਡੀਓ
ਭੁਲੱਥ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ-ਨਾਲ ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਖਰੀਆਂ ਸੁਣਾਈਆਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਲੋਕਾ ਨੂੰ ਗੁੰਮਰਾਹ ਕਰ ਕੇ ਵੋਟਾਂ ਮੰਗੀਆਂ ਅਤੇ ਪਰ ਹਲਕੇ ਦੇ ਲੋਕਾਂ ਦੇ ਉਮੀਦਾਂ 'ਤੇ ਖਰਾ ਨਹੀਂ ਉਤਰੇ।

Intro:ਕਪੂਰਥਲਾ ਦੇ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਕੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਦੇ ਉਸ ਦੇ ਅਪਣੇ ਹਲਕੇ ਵਿੱਚ ਵਿਕਾਸ ਨਾ ਹੋਣ ਤੇ ਨੋਜਵਾਨ ਨੇ ਲਗਾਏ ਖਹਿਰਾ ਗੁੰਮਸ਼ੁਦਾ ਦੇ ਪੋਸਟਰ

Body:ਦੋਆਬੇ ਦੇ ਅਮੀਰ ਹਲਕੇ ਭੁਲੱਥ ਵਿਚ ਪਿਛਲੇ 3 ਸਾਲਾਂ ਤੋਂ ਸੜਕਾਂ ਦਾ ਏਨਾ ਬੁਰਾ ਹਾਲ ਹੈ ਕੀ ਹਰ ਜ਼ਿਲ੍ਹੇ ਨੂੰ ਜੋੜਨ ਵਾਲੀ ਸੜਕ ਤੋ ਰਾਹਗੀਰਾਂ ਨੂੰ ਨੰਗਣ ਵਿੱਚ ਬਹੁਤ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਤੇ ਤਿੰਨ ਸਾਲ ਵਿੱਚ ਇਕ ਵਾਰ ਵੀ ਸੁਖਪਾਲ ਸਿੰਘ ਖਹਿਰਾ ਹਲਕੇ ਦੇ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚੇ ਇਸ ਕਰਕੇ ਤਿੰਨ ਸਾਲ ਬਾਅਦ ਹਲਕੇ ਦੇ ਨੋਜਵਾਨਾਂ ਵਲੋਂ ਅੱਜ ਖਹਿਰਾ ਦੇ ਗੁੰਮਸ਼ੁਦਾ ਦੇ ਪੋਸਟਰ ਲਗਾਏ ਗਏ ਇਸ ਮੋਕੇ ਬੀਬੀ ਜਗੀਰ ਕੌਰ ਵਲੋਂ ਵੀ ਹਲਕੇ ਦੇ ਵਿਕਾਸ ਲਈ ਸਰਕਾਰ ਅਤੇ ਖਹਿਰਾ ਨੂੰ ਕੋਸੀਆ ਗਿਆ ਅਤੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਲੋਕਾ ਨੂੰ ਗੁਮਰਾਹ ਕਰ ਕਰ ਕੇ ਵੋਟਾਂ ਮੰਗੀਆਂ ਅਤੇ ਪਰ ਹਲਕੇ ਦੇ ਲੋਕਾਂ ਦੇ ਉਮੀਦਾ ਤੇ ਖਰਾ ਨਹੀਂ ਉਤਰੇ

Byte ਬੀਬੀ ਜਗੀਰ ਕੌਰConclusion:ਹੁਣ ਦੇਖਣਾ ਇਹ ਹੈ ਕਿ ਲੋਕਾਂ ਨੂੰ ਓਹਨਾਦਾ ਦਾ ਚੁਣਿਆ ਹੋਇਆ ਨੇਤਾ ਮਿਲਦਾ ਹੈ ਕਿ ਨਹੀਂ
ETV Bharat Logo

Copyright © 2025 Ushodaya Enterprises Pvt. Ltd., All Rights Reserved.