ਕਪੂਰਥਲਾ: ਇਸ ਵਾਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਜਿੱਥੇ ਐੱਸਜੀਪੀਸੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਨਾ ਰਹੀ ਹੈ ਉਧਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਦੁਨੀਆਂ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਹਰ ਸੁਵਿਧਾ ਦਾ ਧਿਆਨ ਰੱਖਿਆ ਜਾ ਰਿਹਾ ਹੈ, ਇੱਥੇ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਹਰ ਸੁਵਿਧਾ ਦੇ ਰਹੀ ਹੈ। ਇੱਕ ਪਾਸੇ ਜਿੱਥੇ ਇਨ੍ਹਾਂ ਦੇ ਰਹਿਣ ਲਈ ਟੈਂਟ ਹਾਊਸ ਬਣਾਏ ਗਏ ਹਨ, ਉਧਰ ਦੂਸਰੇ ਪਾਸੇ ਇਨ੍ਹਾਂ ਦੀ ਸਿਹਤ ਲਈ ਸਰਕਾਰ ਵੱਲੋਂ ਤਿੰਨ ਮਿੰਨੀ ਹਸਪਤਾਲ ਖੋਲ੍ਹੇ ਗਏ ਹਨ।
ਇਸ ਤਰ੍ਹਾਂ ਦਾ ਹੀ ਇੱਕ ਹਸਪਤਾਲ ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਟੈਂਟ ਵਿੱਚ ਖੋਲ੍ਹਿਆ ਗਿਆ ਹੈ ਜਿਸ ਵਿੱਚ ਚੌਵੀ ਘੰਟੇ ਮਾਹਿਰ ਡਾਕਟਰਾਂ ਦੇ ਨਾਲ ਨਾਲ ਪੂਰਾ ਸਟਾਫ ਤਿਆਰ ਰਹਿੰਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਵਿਅਕਤੀ ਨਾਲ ਜੇ ਕੋਈ ਸਿਹਤ ਦੇ ਚੱਲਦੇ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਲਈ ਹਰ ਜ਼ਰੂਰੀ ਦਵਾਈ ਵੀ ਇੱਥੇ ਮੁਹੱਈਆ ਕਰਾਈ ਗਈ ਹੈ।
ਇਸ ਬਾਰੇ ਗੱਲ ਕਰਦੇ ਮੈਡੀਕਲ ਟੀਮ ਦੀ ਇੰਚਾਰਜ ਮੋਨਿਕਾ ਨੇ ਦੱਸਿਆ ਕਿ ਇਸ ਮਿੰਨੀ ਹਸਪਤਾਲ ਵਿੱਚ ਜ਼ਰੂਰੀ ਦਵਾਈਆਂ ,ਮਾਹਿਰ ਡਾਕਟਰ ਅਤੇ ਪੂਰੇ ਸਟਾਫ਼ ਸਮੇਤ ਅੱਠ ਬਿਸਤਰਿਆਂ ਦਾ ਇੱਕ ਵਾਰਡ ਵੀ ਬਣਾਇਆ ਗਿਆ ਹੈ। ਜਿਸ ਵਿੱਚ ਜ਼ਰੂਰਤ ਪੈਣ 'ਤੇ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਸਹਾਇਤਾ ਲਈ ਦਾਖ਼ਲ ਕੀਤਾ ਜਾ ਸਕੇ।
ਇਹ ਵੀ ਪੜੋ: ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਕਰਤਾਰਪੁਰ ਲਾਂਘਾ
ਇਸ ਦੇ ਨਾਲ ਮੋਨਿਕਾ ਨੇ ਦੱਸਿਆ ਕਿ 24 ਘੰਟੇ ਐਬੁਲੈਂਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਬਾਈਕ ਐਬੁਲੈਂਸ ਵੀ ਤਿਆਰੀ ਕੀਤੀ ਗਈ ਤਾਂ ਕਿ ਭੀੜ ਵਿੱਚੋਂ ਮਰੀਜ਼ ਨੂੰ ਅਸਾਨੀ ਨਾਲ ਲਿਆਂਦਾ ਜਾ ਸਕੇ।