ETV Bharat / state

Woman Dies Due To Drowning in Kali Vei : ਕਪੂਰਥਲਾ 'ਚ ਮਧੂ ਮੱਖੀਆਂ ਤੋਂ ਬਚਦੀ ਮਹਿਲਾ ਕਾਲੀ ਵੇਈਂ ਨਦੀ ਵਿੱਚ ਡੁੱਬੀ

author img

By ETV Bharat Punjabi Team

Published : Oct 12, 2023, 5:54 PM IST

ਕਪੂਰਥਲਾ ਵਿੱਚ ਮਧੂ ਮੱਖੀਆਂ ਤੋਂ ਬਚਣ ਲਈ ਪਵਿੱਤਰ (Woman Dies Due To Drowning in Kali Vei) ਕਾਲੀ ਵੇਈਂ ਨਦੀ ਵਿੱਚ ਉੱਤਰੀ ਮਹਿਲਾ ਦੀ ਡੁੱਬਣ ਨਾਲ ਮੌਤ ਹੋ ਗਈ ਹੈ।

Woman dies due to drowning in Kali Vei
Woman Dies Due To Drowning in Kali Vei : ਕਪੂਰਥਲਾ 'ਚ ਮਧੂ ਮੱਖੀਆਂ ਤੋਂ ਬਚਦੀ ਮਹਿਲਾ ਕਾਲੀ ਵੇਈਂ ਨਦੀ ਵਿੱਚ ਡੁੱਬੀ
ਪੁਲਿਸ ਜਾਂਚ ਅਧਿਕਾਰੀ ਜਾਣਕਾਰੀ ਦਿੰਦੇ ਹੋਏ।

ਕਪੂਰਥਲਾ : ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਨਦੀ 'ਚ ਇੱਕ ਅਣਪਛਾਤੀ ਔਰਤ ਦੇ ਡੁੱਬਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸਦੀ ਅੱਜ ਤੜਕਸਾਰ ਪਵਿੱਤਰ ਕਾਲੀ ਵੇਈਂ ਵਿਚੋਂ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਮੌਕੇ ਉੱਤੇ ਮੌਜੂਦ ਕੁਝ ਲੋਕਾਂ ਵੱਲੋਂ ਜਦੋਂ ਕਾਲੀ ਵੇਈਂ ਵਿੱਚ ਇੱਕ ਲਾਸ਼ ਨੂੰ ਪਾਣੀ ਦੇ ਉੱਪਰ ਤੈਰਦੇ ਦੇਖਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਇੱਕ ਬੇੜੀ ਦੀ ਮਦਦ ਨਾਲ ਮਹਿਲਾ ਦੀ ਲਾਸ਼ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ 174 ਦੀ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ।

ਪਰਵਾਸੀ ਪਰਿਵਾਰ ਨਾਲ ਸਬੰਧਤ ਹੈ ਮਹਿਲਾ : ਦੱਸਿਆ ਜਾ ਰਿਹਾ ਹੈ ਕਿ ਵੇਈ ਨਦੀ ਦੇ ਕਿਨਾਰੇ ਮਧੂ ਮੱਖੀਆਂ ਦਾ ਝੁੰਡ ਲੋਕਾਂ ਪਿੱਛੇ ਪੈ ਗਿਆ ਸੀ, ਇੱਕ ਔਰਤ ਵੀ ਮਧੂ ਮੱਖੀਆਂ ਦੀ ਲਪੇਟ ਵਿੱਚ ਆ ਗਈ ਸੀ, ਜੋ ਕਿ ਭੱਜਦੇ-ਭੱਜਦੇ ਆਪਣੇ ਬਚਾਅ ਲਈ ਨਦੀ ਵੱਲ ਚਲੀ ਗਈ, ਬਾਅਦ ਵਿੱਚ ਉਸਦਾ ਕੁਝ ਪਤਾ ਨਹੀਂ ਲੱਗਿਆ ਪਰ ਅੱਜ ਉਸਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਔਰਤ ਦੀ ਪਛਾਣ ਪਾਰਵਤੀ ਵਜੋਂ ਹੋਈ ਹੈ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਕੀਤੀ ਪਰਿਵਾਰ ਦੀ ਮਦਦ : ਪੁਲਿਸ ਵੱਲੋਂ ਮਹਿਲਾ ਦੀ ਲਾਸ਼ ਨੂੰ ਕੱਢ ਕੇ ਵਾਰਸਾਂ ਦੇ ਵੱਲੋਂ ਸ਼ਨਾਖਤ ਕਰਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੋਰਚਰੀ ਹਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦੇ ਵੱਲੋਂ ਪ੍ਰਵਾਸੀ ਮਜ਼ਦੂਰ ਮਹਿਲਾ ਦੇ ਅੰਤਿਮ ਸੰਸਕਾਰ ਦੇ ਲਈ ਸਹਾਇਤਾ ਰਾਸ਼ੀ ਵੀ ਪਰਿਵਾਰ ਨੂੰ ਪ੍ਰਦਾਨ ਕੀਤੀ ਗਈ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਖੇਤਰ ਚ ਸਨਸਨੀ ਫੈਲ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.