ETV Bharat / state

ਖੇਤਾਂ 'ਚ ਪਈ ਤੂੜੀ ਨੂੰ ਲੱਗੀ ਅੱਗ, 4-5 ਲੱਖ ਦਾ ਹੋਇਆ ਨੁਕਸਾਨ

ਕਪੂਰਥਲਾ ਦੇ ਪਿੰਡ ਮਿਆਣੀ ਮੱਲ੍ਹਾ 'ਚ ਖੇਤਾਂ 'ਚ ਪਈ ਤੂੜੀ ਨੂੰ ਭਿਆਨਕ ਅੱਗ ਲੱਗਣ ਕਾਰਨ ਕਿਸਾਨਾਂ ਦਾ 4-5 ਲੱਖ ਦਾ ਵੱਡਾ ਨੁਕਸਾਨ ਹੋ ਗਿਆ ਹੈ। ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਖੇਤਾਂ 'ਚ ਪਏ ਚਾਰੇ ਨੂੰ ਲੱਗੀ ਅੱਗ
ਖੇਤਾਂ 'ਚ ਪਏ ਚਾਰੇ ਨੂੰ ਲੱਗੀ ਅੱਗ
author img

By

Published : May 23, 2023, 12:50 PM IST

ਖੇਤਾਂ 'ਚ ਪਈ ਤੂੜੀ ਨੂੰ ਲੱਗੀ ਅੱਗ

ਕਪੂਰਥਲਾ: ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣ ਕਾਰਨ ਅਕਸਰ ਹੀ ਨੁਕਸਾਨ ਦੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਮਿਆਣੀ ਮੱਲ੍ਹਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਕਿਸਾਨਾਂ ਵੱਲੋਂ ਸਟਾਕ ਕੀਤੇ ਲੱਖਾਂ ਰੁਪਏ ਦੇ ਚਾਰੇ (ਤੂੜੀ) ਨੂੰ ਅਚਾਨਕ ਅੱਗ ਲੱਗ ਗਈ।

ਕਿਸੇ ਸ਼ਰਾਰਤੀ ਅਨਸਰ ਨੇ ਲਾਈ ਅੱਗ: ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਾਰੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁੱਝ ਕੇ ਅੱਗ ਲਗਾਈ ਹੈ। ਇਸ ਅੱਗ ਕਾਰਨ ਖੇਤਾਂ 'ਚ ਰੱਖੀਆਂ ਚਾਰੇ ਦੀਆਂ ਕਰੀਬ 150 ਤੋਂ ਜਿਆਦਾ ਟਰਾਲੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਤਕਰੀਬਨ 4-5 ਲੱਖ ਦਾ ਬਹੁਤ ਵੱਡਾ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।

ਅੱਗ ਬੁਝਾਉਣ ਦੀ ਕੋਸ਼ਿਸ਼ ਰਹੀ ਨਾਕਾਮ: ਜਿਵੇਂ ਹੀ ਇੱਸ ਘਟਨਾ ਬਾਰੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀਪੂਰੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦਾ ਰੂਪ ਭਿਆਨਕ ਹੋਣ ਕਾਰਨ ਵੇਖਦੇ-ਵੇਖਦੇ ਹੀ ਸਾਰਾ ਚਾਰਾ ਰਾਖ ਬਣ ਗਿਆ। ਪੀੜਤ ਕਿਸਾਨਾਂ ਦਾ ਕਹਿਣਾ ਕਿ ਇਸ ਵੀ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ।

ਕਦੋਂ ਮਿਲੇਗਾ ਇਨਸਾਫ਼: ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਦੇ ਨੁਕਸਾਨ ਦੀ ਕਦੋਂ ਭਰਪਾਈ ਹੁੰਦੀ ਹੈ ਅਤੇ ਨਾਲ ਹੀ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰ ਦੀ ਕਦੋਂ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਜੋ ਪਤਾ ਲੱਗ ਸਕੇ ਇਸ ਘਟਨਾ ਨੂੰ ਕਿਉਂ ਅੰਜ਼ਾਮ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.