ETV Bharat / state

SGPC ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਸੁਲਤਾਨਪੁਰ ਲੋਧੀ ਪਹੁੰਚੀ DSGMC ਦੀ ਟੀਮ - ਡੀਐਸਜੀਐਮਸੀ

ਸੁਲਤਾਨਪੁਰ ਲੋਧੀ ਦੇ ਪਿੰਡ ਵੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਸ ਉਤੇ ਅੱਜ ਡੀਐਸਜੀਐਮਸੀ ਦੀ ਪੂਰੀ ਟੀਮ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੀ ਤੇ ਐਸਜੀਪੀਸੀ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦੇ ਕਈ ਟਰੱਕ ਭਰਕੇ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਲਿਜਾਕੇ ਹੜ੍ਹ ਪੀੜਤਾਂ ਤੱਕ ਪਹੁੰਚਾਇਆ।

DSGMC team reached Sultanpur Lodhi for flood victims with the help of SGPC
SGPC ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਸੁਲਤਾਨਪੁਰ ਲੋਧੀ ਪਹੁੰਚੀ DSGMC ਦੀ ਟੀਮ
author img

By

Published : Jul 16, 2023, 5:45 PM IST

SGPC ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਸੁਲਤਾਨਪੁਰ ਲੋਧੀ ਪਹੁੰਚੀ DSGMC ਦੀ ਟੀਮ

ਕਪੂਰਥਲਾ : ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਬਣਨ ਤੋਂ ਬਾਅਦ ਹਰ ਪਾਸੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਵੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਸਦੇ ਬਚਾਅ ਲਈ ਐਸਜੀਪੀਸੀ ਪਹਿਲੇ ਦਿਨ ਤੋਂ ਹੀ ਸੇਵਾ ਦੇ ਕਾਰਜ ਨਿਭਾਉਂਦਿਆਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੀ ਹੈ। ਇਸੇ ਤਰ੍ਹਾਂ ਅੱਜ ਡੀਐਸਜੀਐਮਸੀ ਦੀ ਪੂਰੀ ਟੀਮ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੀ ਤੇ ਐਸਜੀਪੀਸੀ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਦੇ ਕਈ ਟਰੱਕ ਭਰਕੇ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਲਿਜਾਕੇ ਹੜ੍ਹ ਪੀੜਤਾਂ ਤੱਕ ਪਹੁੰਚਾਇਆ।

ਐਸਜੀਪੀਸੀ ਦੇ ਸਹਿਯੋਗ ਨਾਲ 50 ਲੱਖ ਦੀ ਸਮੱਗਰੀ ਦਾ ਇੰਤਜ਼ਾਮ : ਇਕ ਖਾਸ ਗੱਲਬਾਤ ਦੌਰਾਨ ਡੀਐਸਜੀਐਮਸੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਕੀ ਐਸਜੀਪੀਸੀ ਵਧਾਈ ਦੀ ਪਾਤਰ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੀੜਤਾਂ ਲਈ ਪਹਿਲੇ ਦਿਨ ਤੋਂ ਡਟੀ ਹੋਈ ਹੈ ਅਤੇ ਘਰ ਘਰ ਜਾ ਕੇ ਰਾਹਤ ਸਮੱਗਰੀ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਈ ਪਿੰਡ ਹੜ੍ਹ ਦੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ ਅਤੇ ਉਨ੍ਹਾਂ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਹ ਸਮੱਗਰੀ ਨਹੀਂ ਪਹੁੰਚ ਪਾ ਰਹੀ ਤਾਂ ਉਨ੍ਹਾਂ ਨੇ ਐਸਜੀਪੀਸੀ ਦੇ ਨਾਲ ਮਿਲ ਕੇ 50 ਲੱਖ ਰੁਪਏ ਦੀ ਸਮੱਗਰੀ ਦਾ ਇੰਤਜ਼ਾਮ ਕੀਤਾ ਤਾਂ ਜੋ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ।

ਮਾਨਵਤਾ ਦੀ ਭਲਾਈ ਲਈ ਐਸਜੀਪੀਸੀ ਤੇ ਡੀਐਸਜੀਐਮਸੀ ਕਰਦੀ ਰਹੇਗੀ ਉਪਰਾਲੇ : ਉਨ੍ਹਾਂ ਕਿਹਾ ਕਿ ਐਸਜੀਪੀਸੀ ਤੇ ਡੀਐਸਜੀਐਮਸੀ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕਰਦੀ ਰਹੇਗੀ। ਇਸ ਦੌਰਾਨ ਐਸਜੀਪੀਸੀ ਅਤੇ ਡੀਐਸਜੀਐਮਸੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਗੌਰਤਲਬ ਹੈ ਕਿ ਮਾਨਵਤਾ ਦੀ ਭਲਾਈ ਦੇ ਲਈ ਇਸ ਕਾਰਜ ਦੀ ਆਰੰਭਤਾ ਸੁਲਤਾਨਪੁਰ ਲੋਧੀ ਦੇ ਪਵਿੱਤਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਕੀਤੀ ਗਈ।

ਮਾਲਵੇ ਵਿੱਚ ਵੀ ਲੋਕ ਪ੍ਰਭਾਵਿਤ : ਪੰਜਾਬ ਭਰ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹਾ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਗਿਆ ਹੈ, ਕਿਉਂਕਿ ਚਾਂਦਪੁਰਾ ਅਤੇ ਸਰਦੂਲਗੜ੍ਹ ਵਿਖੇ ਘੱਗਰ ਵਿਚ ਪਾੜਪੈਣ ਕਾਰਨ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਹਨ। ਲੋਕ ਪਿੰਡਾਂ ਨੂੰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਬਲਪੁਰ ਕੁਲਰੀਆਂ ਭਾਵਾਂ, ਗੋਰਖ ਨਾਥ ਆਦਿ ਪਾਣੀ ਦੇ ਘੇਰੇ ਵਿੱਚ ਆ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.