ਕਪੂਰਥਲਾ: ਪੰਜਾਬ ਦੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਇੱਕ ਸਾਲ ਵਿੱਚ 49 ਦੇ ਕਰੀਬ ਗੈਂਗਸਟਰਾਂ ਦਾ ਐਨਕਾਊਂਟਰ ਉਹਨਾਂ ਸਾਰੇ ਲੋਕਾਂ ਲਈ ਇੱਕ ਖਾਸ ਚਿਤਾਵਨੀ ਹੈ ਜੋ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਪੁਲਿਸ ਉੱਤੇ ਗੋਲੀ ਚਲਾਉਣ ਦੀ ਹਿੰਮਤ ਕਰਦੇ ਹਨ। ਏਡੀਜੀਪੀ ਮੁਤਾਬਿਕ ਪੁਲਿਸ ਨੇ ਬਦਨਾਮ ਗੈਂਗਸਟਰਾਂ ਨਾਲ ਕੁੱਲ 49 ਮੁਕਾਬਲੇ ਕੀਤੇ ਹਨ ਅਤੇ ਇਸ ਦੌਰਾਨ ਪੁਲਿਸ ਉੱਤੇ ਪਲਟਵਾਰ ਕਰਨ ਵਾਲੇ 9 ਦੇ ਕਰੀਬ ਗੈਂਗਸਟਰ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਢੇਰ ਵੀ ਹੋਏ ਹਨ।
ਬਦਮਾਸ਼ਾਂ ਨੂੰ ਚਿਤਵਾਨੀ: ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਪੁਲਿਸ ਦਾ ਹਰ ਇੱਕ ਮੁਲਾਜ਼ਮ ਗੰਭੀਰ ਹੈ ਅਤੇ ਸੂਬੇ ਦੇ ਹਾਲਾਤ ਨੂੰ ਸਹੀ ਰੱਖਣ ਲਈ ਪੁਲਿਸ ਹਰ ਤਰ੍ਹਾਂ ਦੀ ਸੰਭਵ ਕਾਰਵਾਈ ਕਰੇਗੀ। ਏਡੀਜੀਪੀ ਨੇ ਖਾਸ ਤੌਰ ਉੱਤੇ ਸੂਬੇ ਦੀ ਸ਼ਾਂਤੀ ਨਾਲ ਖਿਲਵਾੜ ਕਰਨ ਵਾਲੇ ਅਪਰਾਧੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਜੇਕਰ ਬਾਜ਼ ਨਹੀਂ ਆਏ ਤਾਂ ਪੁਲਿਸ ਉਨ੍ਹਾਂ ਉੱਤੇ ਠੱਲ ਪਾਉਣ ਲਈ ਐਨਕਾਊਂਟਰ ਅੱਗੇ ਵੀ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਸਾਫ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਸਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਪੁਲਿਸ ਮੁਸਤੈਦੀ ਨਾਲ ਡਟੀ ਹੋਈ ਹੈ।
- ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫ਼ਤਾਰ, ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਤਹਿਤ ਹੋਈ ਕਾਰਵਾਈ
- Year Ender 2023: ਸਾਲ 2023 ਵਿੱਚ 'ਆਪ', ਭਾਜਪਾ ਅਤੇ ਕਾਂਗਰਸ 'ਚ ਹੋਏ ਕਈ ਵੱਡੇ ਬਦਲਾਅ, ਜਾਣੋ ਕਿਵੇਂ ਰਿਹਾ ਪਾਰਟੀਆਂ ਦਾ ਸਫਰ
- ਦੁਬਈ ਲਈ ਰਵਾਨਾ ਹੋਈ ਹਿਮਾਚਲ ਦੀ ਲੜਕੀ ਲਾਪਤਾ, ਓਮਾਨ ਦੇ ਨੰਬਰ ਤੋਂ ਸੁਨੇਹਾ ਮਿਲਣ 'ਤੇ ਪਰਿਵਾਰ ਪਰੇਸ਼ਾਨ, ਪੁਲਿਸ ਨੂੰ ਕੀਤੀ ਅਪੀਲ
ਮੋਬਾਇਲ ਨੈਟਵਰਕ ਨੂੰ ਕਰਾਂਗੇ ਬ੍ਰੇਕ: ਏਡੀਜੀਪੀ ਨੇ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਇਲਾਂ ਦੀ ਐਂਟਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਭਾਗ ਵਿੱਚ ਉੱਚ ਪੱਧਰੀ ਕੰਮ ਚੱਲ ਰਿਹਾ ਹੈ ਅਤੇ ਵਿਭਾਗ ਵੱਲੋਂ ਇਸ ਸਮੁੱਚੀ ਪ੍ਰਕਿਰਿਆ ਵਿੱਚ ਜਿੱਥੇ ਕਿਤੇ ਵੀ ਕਮੀਆਂ ਹਨ, ਉਨ੍ਹਾਂ ਦਾ ਪਤਾ ਲਗਾ ਕੇ ਯੋਗ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਏਡੀਜੀਪੀ ਨੇ ਜੇਲ੍ਹ ਅੰਦਰ ਬੰਦ ਕੈਦੀਆਂ ਦੇ ਮੁਕੱਦਮੇ ਤੇਜ਼ ਕਰਨ ਲਈ ਬਣਾਈ ਗਈ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਇਹ ਕਮੇਟੀ ਪੰਜਾਬ ਦੀਆਂ ਜੇਲ੍ਹਾਂ ਦਾ ਦੌਰਾ ਕਰਕੇ ਜੇਲ੍ਹ ਅਧਿਕਾਰੀਆਂ ਅਤੇ ਉੱਥੋਂ ਦੀ ਨਿਆਂਪਾਲਿਕਾ ਦੀ ਗੱਲ ਸੁਣੇਗੀ। ਲੋਕਾਂ ਨਾਲ ਮੀਟਿੰਗ ਕਰਕੇ ਉਹ ਜਲਦੀ ਹੀ ਆਪਣੀ ਰਿਪੋਰਟ ਵਿਭਾਗ ਨੂੰ ਸੌਂਪਣਗੇ ਤਾਂ ਜੋ ਅੰਡਰ ਟਰਾਇਲ ਲੋਕਾਂ ਨੂੰ ਜਲਦੀ ਅਦਾਲਤ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਲਾਗੂ ਕੀਤਾ ਜਾ ਸਕੇ।