ਫਗਵਾੜਾ: ਪੰਜਾਬ ਵਿਚ ਖੁਦਕੁਸ਼ੀ ਕਰਨ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਗਵਾੜਾ ਰੇਲਵੇ ਟਰੈਕ ਵਿਖੇ ਇਕ ਲੜਕੀ ਵੱਲੋਂ ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਫਿਲਹਾਲ ਹਾਲੇ ਤੱਕ ਇਹ ਨਹੀਂ ਪਤਾ ਲਗਾਇਆ ਹੈ ਕਿ ਲੜਕੀ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ। A girl commits suicide on Phagwara railway track
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਟਰੇਨ ਹੇਠਾਂ ਆ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆ ਕੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਹੈ ਕਿ 7:50 ਵਜੇ ਅਜਮੇਰ ਅੰਮ੍ਰਿਤਸਰ ਵਾਲੀ ਟਰੇਨ ਦੇ ਹੇਠਾਂ ਆ ਕੇ ਕੁੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਉਨ੍ਹਾਂ ਜਦੋਂ ਆ ਕੇ ਦੇਖਿਆ ਤਾਂ ਕੁੜੀ ਟਰੇਨ ਹੇਠਾਂ ਆਉਣ ਦੇ ਕਾਰਨ ਦੋ ਹਿੱਸਿਆਂ ਵਿੱਚ ਹੋ ਗਈ ਸੀ, ਉਪਰਲਾ ਧੜ ਪਟਰੀ ਤੋਂ ਪਰ੍ਹੇ ਅਤੇ ਨਿਚਲਾ ਹਿੰਸਾ ਪਟੜੀ ਉੱਤੇ ਪਿਆ ਹੋਇਆ ਸੀ। A girl commits suicide on Phagwara railway track
ਮ੍ਰਿਤਕਾ ਪਾਸੋਂ ਕੋਈ ਵੀ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਇੱਕ ਫੋਨ ਬਰਾਮਦ ਹੋਇਆ ਹੈ ਜੋ ਕਿ ਪੂਰੀ ਤਰ੍ਹਾਂ ਟੁੱਟ ਗਿਆ ਸੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਫੋਨ ਦੀ ਸਿੰਮ ਕੱਢ ਕੇ ਦੂਜੇ ਫੋਨ ਵਿੱਚ ਪਾ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਫਿਰ ਮ੍ਰਿਤਕਾਂ ਦੀ ਪਹਿਚਾਣ ਕਾਜਲ ਪੁੱਤਰੀ ਧਨੰਜੈ ਵਾਸੀ ਗੋਪਾਲ ਕਲੋਨੀ ਪਾਨੀਪਤ ਹਰਿਆਣਾ ਵਜੋਂ ਹੋਈ ਹੈ ਅਤੇ ਇਹ ਕੁੜੀ ਐੱਲਪੀਯੂ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਅਤੇ ਸੈਕਿੰਡ ਯੀਅਰ ਵਿੱਚ ਸੀ। ਇਸ ਦੇ ਨਾਲ ਇਸ ਦਾ ਵੱਡਾ ਭਰਾ ਸੰਦੀਪ ਵੀ ਨਾਲ ਹੀ ਪੜ੍ਹਦਾ ਸੀ, ਜੋ ਕਿ ਫਾਈਨਲ ਯੀਅਰ ਕਰ ਰਿਹਾ ਸੀ।
ਮ੍ਰਿਤਕਾ ਦੇ ਭਰਾ ਸੰਦੀਪ ਨੇ ਦੱਸਿਆ ਹੈ ਕਿ ਜਦੋਂ ਉਹ ਕਾਲਜ ਤੋਂ ਆਪਣੇ ਪੀਜੀਆਈ ਤਾਂ ਕਾਫ਼ੀ ਪ੍ਰੇਸ਼ਾਨ ਲੱਗ ਰਹੀ ਸੀ ਅਤੇ ਉਸ ਨੂੰ ਕਹਿ ਸਕੇ ਕਿ ਉਸ ਨੇ ਇੱਥੇ ਨਹੀਂ ਰਹਿਣਾ ਉਸ ਨੇ ਵਾਪਸ ਆਪਣੇ ਘਰੇ ਜਾਣਾ ਹੈ ਤਾਂ ਉਸ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨਾਲ ਗੱਲਬਾਤ ਵੀ ਕਰਵਾਈ ਤਾਂ ਕੁੜੀ ਵੱਲੋਂ ਹੀ ਕਿਹਾ ਜਾ ਰਿਹਾ ਸੀ ਕਿ ਉਸ ਨੇ ਇੱਥੇ ਨਹੀਂ ਰਹਿਣਾ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ ਅਤੇ ਕਾਫ਼ੀ ਪ੍ਰੇਸ਼ਾਨ ਵੀ ਲੱਗ ਰਹੀ ਸੀ। ਜਿਸ ਤੋਂ ਬਾਅਦ ਕੁੜੀ ਵੱਲੋਂ ਇਹ ਕਦਮ ਚੁੱਕ ਦਿੱਤਾ ਗਿਆ। ਫਿਲਹਾਲ ਹਾਲੇ ਤੱਕ ਇਹ ਨਹੀਂ ਪਤਾ ਲਗਾਇਆ ਹੈ ਕਿ ਮ੍ਰਿਤਕਾ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ ਅਤੇ ਪੁਲਿਸ ਵੱਲੋਂ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਦਰਜ ਕਰ ਦਿੱਤੇ ਗਏ ਹਨ ਤੇ ਫਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ