ETV Bharat / state

ਸ਼ੱਕੀ ਹਾਲਾਤਾਂ ਚ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ - ਗੰਭੀਰ ਹਾਲਤ

ਜਲੰਧਰ ਚ ਇੱਕ ਨੌਜਵਾਨ ਦੀ ਅਚਾਨਕ ਗੋਲੀ ਚੱਲਣ ਦੇ ਕਾਰਨ ਮੌਤ ਹੋ ਗਈ ਹੈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਪੁਲਿਸ ਵੀ ਪਹੁੰਚ ਗਈ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ੱਕੀ ਹਾਲਾਤਾਂ ਚ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ

author img

By

Published : Jun 22, 2021, 10:02 AM IST

ਜਲੰਧਰ:ਕਿਸ਼ਨਪੁਰਾ ਇਲਾਕੇ ਵਿਚ ਅੱਜ ਇਕ ਘਰ ਵਿਚ ਅਚਾਨਕ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਹੈਪੀ ਸੰਧੂ ਨਾਮ ਦਾ ਇਹ ਨੌਜਵਾਨ ਆਪਣੇ ਸਾਥੀਆਂ ਨਾਲ ਇਸ ਘਰ ਵਿਚ ਮੌਜੂਦ ਸੀ ਕਿ ਅਚਾਨਕ ਘਰ ਦੇ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ।ਜ਼ਖਮੀ ਹਾਲਤ ਦੇ ਵਿੱਚ ਪੀੜਤ ਦੇ ਨਾਲ ਮੌਜੂਦ ਉਸਦੇ ਸਾਥੀ ਉਸਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਪਹੁੰਚੇ।ਜਾਣਕਾਰੀ ਅਨੁਸਾਰ ਹਸਪਤਾਲ ਪਹੁੰਚਦੇ ਹੀ ਉਸਦੀ ਮੌਤ ਹੋ ਗਈ ਸੀ।

ਸ਼ੱਕੀ ਹਾਲਾਤਾਂ ਚ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ਜਲੰਧਰ ਪੁਲਿਸ ਦੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਉਨ੍ਹਾਂ ਤੁਰੰਤ ਆਪਣੀ ਪੁਲਿਸ ਪਾਰਟੀ ਨੂੰ ਮੌਕੇ ‘ਤੇ ਭੇਜਿਆ। ਪੁਲਿਸ ਅਨੁਸਾਰ ਮੁੱਢਲੀ ਜਾਣਕਾਰੀ ਮੁਤਾਬਕ ਗੋਲੀ ਇੱਕ ਦੇਸੀ ਕੱਟੇ ਨੂੰ ਸਾਫ਼ ਕਰਦੇ ਵਕਤ ਚੱਲੀ ਜਿਸ ਨਾਲ ਹੈਪੀ ਸੰਧੂ ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਹੈਪੀ ਸੰਧੂ ਦੀ ਮੌਤ ਤੋਂ ਬਾਅਦ ਉਹਦੇ ਦੋਸਤ ਉੱਥੇ ਮੌਜੂਦ ਸੀ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਕ ਪਾਸੇ ਜਿਥੇ ਹੈਪੀ ਸੰਧੂ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਦੇ ਦੋਸਤਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਓਧਰ ਦੂਸਰੇ ਪਾਸੇ ਹੈਪੀ ਸੰਧੂ ਨੂੰ ਵੀ ਕਈ ਮਾਮਲਿਆਂ ਵਿੱਚ ਪੁਲਿਸ ਲੱਭ ਰਹੀ ਸੀ।ਪੁਲਿਸ ਅਨੁਸਾਰ ਹੈਪੀ ਸੰਧੂ ਤੇ ਕਈ ਕ੍ਰਿਮਿਨਲ ਮਾਮਲੇ ਦਰਜ ਸਨ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:Firing: ਬਠਿੰਡਾ ’ਚ ਸਾਬਕਾ ਗੈਂਗਸਟਰ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.