ETV Bharat / state

ਮੰਗਾਂ ਨੂੰ ਲੈਕੇ ਮਜ਼ਦੂਰਾਂ ਨੇ ਘੇਰਿਆ ਕਾਂਗਰਸੀ ਵਿਧਾਇਕ ਦਾ ਘਰ

author img

By

Published : Jul 28, 2021, 1:48 PM IST

7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਾਂਗਰਸ ਦੇ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਨੂੰ ਲੈਕੇ ਮੰਗ ਪੱਤਰ ਸੌਂਪਣ ਲਈ ਵਿਧਾਇਕ ਦੇ ਘਰ ਪਹੁੰਚੇ ਸਨ।

ਮੰਗਾਂ ਨੂੰ ਲੈਕੇ ਮਜ਼ਦੂਰਾਂ ਨੇ ਘੇਰਿਆ ਕਾਂਗਰਸੀ ਵਿਧਾਇਕ ਦਾ ਘਰ
ਮੰਗਾਂ ਨੂੰ ਲੈਕੇ ਮਜ਼ਦੂਰਾਂ ਨੇ ਘੇਰਿਆ ਕਾਂਗਰਸੀ ਵਿਧਾਇਕ ਦਾ ਘਰ

ਜਲੰਧਰ: 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਪੰਜਾਬ ਪੱਧਰੇ ਸੱਦੇ 'ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮੰਗ ਪੱਤਰ ਸੌਂਪਿਆ ਗਏ ਸਨ। ਪਰ ਵਿਧਾਇਕ ਆਪਣੇ ਘਰ ਨਾ ਹੋਣ ਕਰਕੇ ਮਜ਼ਦੂਰਾਂ ਨੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਮਜ਼ਦੂਰ ਵਿਧਾਇਕ ਦੀ ਰਿਹਾਇਸ਼ ‘ਤੇ ਪਹੁੰਚੇ ਸਨ। ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਪਹਿਲਾਂ ਦਾਣਾ ਮੰਡੀ ਵਿੱਚ ਇਕੱਠੇ ਹੋਏ, ਜਿਸ ਤੋਂ ਬਾਅਦ ਫਿਰ ਉਹ ਮੁਜ਼ਾਹਰਾ ਕਰਕੇ ਵਿਧਾਇਕ ਦੀ ਰਿਹਾਇਸ਼ ‘ਤੇ ਪੁੱਜੇ।

ਮੁਜ਼ਾਹਰਾਕਾਰੀਆਂ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਿੰਘ ਸਹੋਤਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸਰਾਜ ਪੱਬਵਾ ਨੇ ਕੀਤੀ।

ਇਨ੍ਹਾਂ ਮਜ਼ਦੂਰ ਆਗੂਆਂ ਨੇ ਕਿਹਾ, ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਘੇਸਲ ਮਾਰੀ ਬੈਠੀ ਹੈ । ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮਾਅਫ਼ ਕਰਾਉਣ, ਰਿਹਾਇਸ਼ੀ ਲਈ ਪਲਾਟ ਦਿਵਾਉਣ, ਬਿਜਲੀ ਬਿੱਲਾ ਦੇ ਬਕਾਏ ਖ਼ਤਮ ਕਰਾਉਣ ਅਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਸਮੇਤ ਹੋਰ ਮੰਗਾਂ ਨੂੰ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ 9 ਅਗਸਤ ਤੋਂ ਪਟਿਆਲਾ ਵਿਖੇ ਧਰਨਾ ਲਾਇਆ ਜਾ ਰਿਹਾ ਹੈ।

ਇਸ ਤੋਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਯਾਦ ਪੱਤਰ ਦੇ ਕੇ ਚੋਣਾਂ ਵਿੱਚ ਮਜ਼ਦੂਰਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਦੇ ਸੱਦੇ ਤਹਿਤ ਅੱਜ ਵਿਧਾਇਕ ਸ਼ੇਰੋਵਾਲੀਆ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ, ਕਿ ਚੋਣਾਂ ਦੇ ਦਿਨਾਂ ਵਿੱਚ ਪੰਜਾਬ ਦੀਆਂ ਰਾਜਨੀਤੀ ਪਾਰਟੀਆਂ ਨੂੰ ਮਜ਼ਦੂਰ ਯਾਦ ਆਉਦੇ ਹਨ। ਜਿਸ ਦੌਰਾਨ ਉਹ ਮਜ਼ਦੂਰਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ। ਹਾਲਾਂਕਿ ਚੋਣਾਂ ਤੋਂ ਬਾਅਦ ਨਾ ਤਾਂ ਮਜ਼ਦੂਰਾਂ ਨੂੰ ਲੀਡਰ ਯਾਦ ਰਹਿਦੇ ਹਨ, ਤੇ ਨਾ ਹੀ ਮਜ਼ਦੂਰਾਂ ਨਾਲ ਕੀਤਾ ਵਾਅਦੇ ਯਾਦ ਰਹਿੰਦੇ ਹਨ।

ਇਹ ਵੀ ਪੜ੍ਹੋ:ਕੈਮਰੇ ਦੇ ਸਾਹਮਣੇ ਇੱਕ ਹਾਥੀ ਨੇ ਆਦਮੀ ਨੂੰ ਮਾਰ ਮੁਕਾਇਆ: ਵਾਇਰਲ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.