ਜਲੰਧਰ: ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਤੇ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਲੈਬੋਰਟਰੀ ਵਿੱਚ ਆਪਣੀ ਡਿਊਟੀ ਨਿਭਾ ਰਹੇ ਪ੍ਰਕਾਸ਼ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਕੋਰੋਨਾ ਵਾਇਰਸ ਦੌਰਾਨ ਇਨਫੈਕਸ਼ਨ ਦੇ ਟੈਸਟ ਕਰਨ ਵਾਲੇ ਟੈਕਨੀਸ਼ੀਅਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲੈਬੋਰਟਰੀ ਟੈਕਨੀਸ਼ੀਅਨਾਂ ਵੱਲੋਂ ਬਹੁਤ ਜ਼ਿਆਦਾ ਯੋਗਦਾਨ ਪਾਇਆ ਗਿਆ। ਇਸ ਦੌਰਾਨ ਅਪ੍ਰੈਲ ਮਹੀਨੇ ਵਿੱਚ ਪੂਰੇ ਜਲੰਧਰ ਵਿੱਚ 46,000 ਤੋਂ ਵੱਧ ਟੈਸਟ ਕੀਤੇ ਗਏ ਅਤੇ ਸਭ ਤੋਂ ਵੱਧ ਕਰਤਾਰਪੁਰ ਵਿਚ ਟੈਸਟ ਕੀਤੇ ਗਏ।
ਕੁਆਰੰਟੀਨ ਕੀਤੇ ਹੋਏ ਮਰੀਜ਼ਾਂ ਦੇ ਸਾਰੇ ਸੈਂਪਲ ਟੈਸਟਿੰਗ ਲੈਬ ਤੱਕ ਵੀ ਖੁਦ ਪਹੁੰਚਾ ਕੇ ਆਉਂਦੇ ਰਹੇ ਪਰ ਸਾਡੀਆਂ ਪੁਰਾਣੀਆਂ ਮੰਗਾਂ ਵੱਲ ਨਾ ਤਾਂ ਸਿਹਤ ਵਿਭਾਗ ਅਤੇ ਨਾ ਹੀ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ। ਉਨ੍ਹਾਂ ਸਰਕਾਰ ਅਤੇ ਸਿਹਤ ਵਿਭਾਗ ਨੂੰ ਜਥੇਬੰਦੀ ਦੀਆਂ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ।