ਜਲੰਧਰ: ਖੇਤੀ ਬਿੱਲਾਂ ਦਾ ਵਿਰੋਧ ਸਿੱਖਰਾਂ 'ਤੇ ਹੈ। ਕੇਂਦਰ ਸਰਕਾਰ ਨੇ ਹਾਲ ਹੀ 'ਚ ਰੋਸ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ 13 ਨਵੰਬਰ ਨੂੰ ਮੀਟਿੰਗ ਲਈ ਸੱਦਾ ਪੱਤਰ ਦਿੱਤਾ ਹੈ। ਕਿਸਾਨਾਂ ਵੱਲੋਂ ਬਿੱਲਾਂ ਦੇ ਵਿਰੋਧ 'ਚ ਰੇਲ ਰੋਕੋ ਅੰਦੋਲਨ ਚਲਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ 'ਚ ਮਾਲ ਗੱਡੀਆਂ ਦੀ ਆਮਦ ਬੰਦ ਕਰ ਦਿੱਤੀ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਮੀਟਿੰਗ ਸੱਦੀ ਹੈ।
ਇਸ ਬਾਬਾਤ ਗੱਲ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਇਹ ਫ਼ੈਸਲਾ ਲਿਆ ਹੈ ਕਿ 13 ਨਵੰਬਰ ਨੂੰ ਬੁਲਾਈ ਮੀਟਿੰਗ 'ਤੇ ਕਿਸਾਨ ਸੰਘਰਸ਼ ਕਮੇਟੀ ਨਹੀਂ ਜਾਵੇਗੀ।ਕੇਂਦਰ ਸਰਕਾਰ ਦੀ ਮੰਨਸ਼ਾ 'ਤੇ ਸਵਾਲ ਚੁੱਕਦੇ ਉਨ੍ਹਾਂ ਕਿਹਾ ਕਿ ਇਹ ਬਿੱਲਾਂ ਨੂੰ ਲੈ ਕੇ ਮੀਟਿੰਗ ਨਹੀਂ ਸੱਦੀ ਗਈ ਬਲਕਿ ਉਨ੍ਹਾਂ ਰੋਸ ਪਰਦਰਸ਼ਨ ਕਰਕੇ ਹੋ ਰਹੀਆਂ ਪ੍ਰੇਸ਼ਾਨੀਆਂ ਕਰਕੇ ਸੱਦੀ ਹਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਦੀ ਬਹਾਲੀ ਨਾ ਕਰਕੇ ਪੰਜਾਬ 'ਚ ਆਰਥਿਕ ਨਾਕਾਬੰਦੀ ਕਰ ਰਹੀ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਫ਼ੈਸਲਾ ਲ਼ਿਆ ਗਿਆ ਹੈ ਕਿ ਉਹ ਇਸ ਮੀਟਿੰਗ ਦਾ ਹਿੱਸਾ ਨਹੀਂਂ ਬਨਣਗੇ।