ETV Bharat / state

ਡਾਕ ਵਿਭਾਗ ਵੱਲੋਂ ਰੱਖੜੀ ਮੌਕੇ ਭੈਣਾਂ ਲਈ ਇਹ ਖਾਸ ਤੋਹਫ਼ਾ

author img

By

Published : Aug 7, 2021, 5:35 PM IST

ਡਾਕ ਵਿਭਾਗ ਦੇ ਸੀਨੀਅਰ ਪੋਸਟ ਅਫਸਰ ਭੀਮ ਸਿੰਘ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਡਾਕ ਵਿਭਾਗ ਵੱਲੋਂ ਇਹ ਸੁੰਦਰ ਲਿਫਾਫੇ ਤਿਆਰ ਕੀਤੇ ਗਏ ਹਨ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਨੂੰ ਘਰ-ਘਰ ਪਹੁੰਚਾਉਣ ਦਾ ਖਰਚਾ ਵੀ ਕੋਰੀਅਰ ਤੋਂ ਕਿਤੇ ਘੱਟ ਹੈ।

ਡਾਕ ਵਿਭਾਗ ਵੱਲੋਂ ਰੱਖੜੀ ਮੌਕੇ ਭੈਣਾਂ ਲਈ ਇਹ ਖਾਸ ਤੋਹਫ਼ਾ
ਡਾਕ ਵਿਭਾਗ ਵੱਲੋਂ ਰੱਖੜੀ ਮੌਕੇ ਭੈਣਾਂ ਲਈ ਇਹ ਖਾਸ ਤੋਹਫ਼ਾ

ਜਲੰਧਰ: ਕੋਰੋਨਾ ਵਾਇਰਸ ਦੇ ਚੱਲਦੇ ਡਾਕ ਵਿਭਾਗ ਵੱਲੋਂ ਭੈਣਾਂ ਨੂੰ ਰੱਖੜੀ ਮੌਕੇ ਇੱਕ ਅਲਗ ਤੋਹਫਾ ਦਿੱਤਾ ਗਿਆ ਹੈ। ਦੱਸ ਦਈਏ ਕਿ ਡਾਕ ਵਿਭਾਗ ਵੱਲੋਂ ਰੱਖੜੀ ਦੀ ਪੈਕਿੰਗ ਲਈ ਵਾਟਰਪਰੂਫ ਲਿਫਾਫੇ ਤਿਆਰ ਕੀਤੇ ਗਏ ਹਨ। ਇਹੀ ਨਹੀਂ ਇਸ ਲਿਫਾਫੇ ਨੂੰ ਸੁੰਦਰ ਬਣਾਉਣ ਦੇ ਲਈ ਇਸ ’ਤੇ ਰੱਖੜੀ ਦੀ ਫੋਟੋ ਲਗਾਈ ਗਈ ਹੈ। ਡਾਕ ਵਿਭਾਗ ਦੇ ਇਸ ਪਹਿਲ ਦੀ ਹਰ ਪਾਸੇ ਤੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਡਾਕ ਵਿਭਾਗ ਦੇ ਸੀਨੀਅਰ ਪੋਸਟ ਅਫਸਰ ਭੀਮ ਸਿੰਘ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਡਾਕ ਵਿਭਾਗ ਵੱਲੋਂ ਇਹ ਸੁੰਦਰ ਲਿਫਾਫੇ ਤਿਆਰ ਕੀਤੇ ਗਏ ਹਨ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਨੂੰ ਘਰ-ਘਰ ਪਹੁੰਚਾਉਣ ਦਾ ਖਰਚਾ ਵੀ ਕੁਰੀਅਰ ਤੋਂ ਕਿਤੇ ਘੱਟ ਹੈ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਸਪੀਡ ਪੋਸਟ ਜ਼ਰੀਏ ਭੈਣਾਂ ਇਹ ਲਿਫ਼ਾਫ਼ੇ ਰੱਖੜੀ ਪਾ ਕੇ ਆਪਣੇ ਭਰਾਵਾਂ ਨੂੰ ਭੇਜ ਸਕਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕ ਵਿਭਾਗ ਨੇ ਇਸ ਲਈ ਖ਼ਰਚੇ ਵਿੱਚ ਵੀ ਕਟੌਤੀ ਕੀਤੀ ਹੈ।

ਉਧਰ ਦੂਜੇ ਪਾਸੇ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਅਤੇ ਇਸ ਸੇਵਾ ਨੂੰ ਲੈਣ ਲਈ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕਰਦੇ ਹੋਏ ਮਹਿਲਾਵਾਂ ਦਾ ਵੀ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਵਿਭਾਗ ਵੱਲੋਂ ਉਨ੍ਹਾਂ ਲਈ ਵੱਖਰੇ ਕਾਊਂਟਰ ਬਣਾਏ ਗਏ ਹਨ ਇਸ ਦੇ ਨਾਲ ਹੀ ਇਨ੍ਹਾਂ ਸੁੰਦਰ ਲਿਫ਼ਾਫ਼ਿਆਂ ਨਾਲ ਰੱਖੜੀ ਦੀ ਕੀਮਤ ਨੂੰ ਹੋਰ ਵੀ ਵਧਾ ਦਿੱਤਾ ਹੈ।

ਇਹ ਵੀ ਪੜੋ: ਸ਼ਹੀਦ ਦੇ ਵਾਰਸਾਂ ਨੇ ਕਿਹਾ ਕਿ ਉਹ ਆਜ਼ਾਦੀ ਸਮਾਗਮਾਂ ਦਾ ਬਾਈਕਾਟ ਕਰਨਗੇ

ETV Bharat Logo

Copyright © 2024 Ushodaya Enterprises Pvt. Ltd., All Rights Reserved.