ETV Bharat / state

Jalandhar By-Poll : ਜਲੰਧਰ ਜਿਮਨੀ ਚੋਣ ਲਈ ਵੋਟਿੰਗ, ਲੋਕਾਂ ਨੇ ਕਿਹਾ- ਕਈ ਕੰਮ ਹਾਲੇ ਅਧੂਰੇ - ਵੋਟਿੰਗ ਪ੍ਰਕਿਰਿਆ

ਜਲੰਧਰ ਜਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਵੋਟਿੰਗ ਦੀ ਪ੍ਰਕਿਰਿਆ ਫਿਲਹਾਲ ਘੱਟ ਰਫਤਾਰ ਦੇ ਨਾਲ ਚਲ ਰਹੀ ਹੈ, ਪਰ ਉਮੀਦ ਲਗਾਈ ਜਾ ਰਹੀ ਹੈ ਕਿ ਦੁਪਹਿਰ ਵੇਲੇ ਤੱਕ ਵੋਟਿੰਗ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ।

Jalandhar By-Poll
Jalandhar By-Poll
author img

By

Published : May 10, 2023, 9:36 AM IST

ਜਲੰਧਰ ਜਿਮਨੀ ਚੋਣ ਲਈ ਵੋਟਿੰਗ, ਲੋਕਾਂ ਨੇ ਕਿਹਾ- ਕਈ ਕੰਮ ਹਾਲੇ ਅਧੂਰੇ

ਜਲੰਧਰ: ਜਲੰਧਰ ਵਿੱਚ ਜਿਮਨੀ ਚੋਣ ਹੋ ਰਹੀ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਇੱਥੇ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ। ਸੁਰੱਖਿਆ ਦੇ ਲਿਹਾਜ਼ ਤੋਂ ਬੰਦ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਕੀਤੇ ਗਏ ਹਨ। ਕਾਂਗਰਸ ਵੱਲੋਂ ਕਰਮਜੀਤ ਕੌਰ ਸੰਤੋਖ ਚੌਧਰੀ ਦੀ ਪਤਨੀ ਚੋਣ ਮੈਦਾਨ ਦੇ ਵਿੱਚ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ, ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਅਤੇ ਭਾਜਪਾ ਵੱਲੋਂ ਇਕਬਾਲ ਅਟਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਮੁੱਖ ਮੁਕਾਬਲਾ ਇਨ੍ਹਾਂ ਚਾਰਾਂ ਹੀ ਉਮੀਦਵਾਰਾਂ ਦੇ ਵਿੱਚ ਹੈ।

ਕਾਂਗਰਸ ਵਲੋਂ ਰਵਾਇਤੀ ਸੀਟ ਬਚਾਉਣ ਦਾ ਜ਼ੋਰ: ਜਲੰਧਰ ਲੋਕ ਸਭਾ ਜਿਮਨੀ ਚੋਣ ਸਾਰੀਆਂ ਹੀ ਪਾਰਟੀਆਂ ਦੇ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ, ਕਿਉਂਕਿ ਕੁਝ ਮਹੀਨਿਆਂ ਬਾਅਦ ਹੀ ਮੁੜ ਤੋਂ ਪੂਰੇ ਦੇਸ਼ ਭਰ ਦੇ ਵਿਚ ਲੋਕ ਸਭਾ ਲਈ ਚੋਣਾਂ ਹੋਣੀਆਂ ਹਨ। ਜਿੱਥੇ ਕਾਂਗਰਸ ਆਪਣੀ ਰਵਾਇਤੀ ਸੀਟ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੌਜੂਦਾ ਸਰਕਾਰ ਆਪਣਾ ਲੋਕਸਭਾ ਵਿੱਚ ਉਮੀਦਵਾਰ ਭੇਜਣ ਲਈ ਮੌਜੂਦਾ ਸਰਕਾਰ ਆਪਣਾ ਲੋਕ ਸਭਾ ਦੇ ਵਿਚ ਉਮੀਦਵਾਰ ਭੇਜਣ ਲਈ ਯਤਨਸ਼ੀਲ ਹੈ।

  1. Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ, ਵੋਟਿੰਗ ਜਾਰੀ
  2. By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
  3. woman commit Suicide: ਲੜਕਾ ਨਾ ਹੋਣ ਕਰਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਔਰਤ ਨੇ ਕੀਤੀ ਖ਼ੁਦਕੁਸ਼ੀ

ਸੁਰੱਖਿਆ ਦੇ ਪੁਖ਼ਤਾ ਪ੍ਰਬੰਧ: ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ 60 ਪੈਰਾ ਮਿਲਟਰੀ ਫੋਰਸਾਂ ਦੀਆਂ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ। ਹਰ ਬੂਥ ਤੇ ਡੀਐਸਪੀ ਅਤੇ ਐਸਐਚਓ ਪੱਧਰ ਦਾ ਅਧਿਕਾਰੀ ਤੈਨਾਤ ਹੈ। ਜਲੰਧਰ ਲੋਕ ਸਭਾ ਸੀਟ ਦੇ ਵਿੱਚ ਜੋ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਦੇ ਵਿੱਚ ਸ਼ਹਿਰੀ ਖੇਤਰ ਅੰਦਰ ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਦੱਖਣੀ ਅਤੇ ਜਲੰਧਰ ਕੈਂਟ ਸ਼ਾਮਿਲ ਹਨ। ਜਦਕਿ ਪੇਂਡੂ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਨਕੋਦਰ, ਸ਼ਾਹਕੋਟ, ਫਿਲੌਰ, ਕਰਤਾਰਪੁਰ ਤੇ ਆਦਮਪੁਰ ਸ਼ਾਮਿਲ ਹਨ।

ਸਥਾਨਕ ਵਾਸੀਆਂ ਨੇ ਕਿਹਾ- ਅਧੂਰੇ ਪਏ ਮੁੱਦਿਆਂ ਨੂੰ ਲੈ ਕੇ ਦੇ ਰਹੇ ਵੋਟ: ਵੋਟ ਪਾਉਣ ਆਏ ਲੋਕਾਂ ਨੇ ਕਿਹਾ ਕਿ ਵਿਕਾਸ ਦੇ ਮੁਦੇ ਉੱਤੇ ਵੋਟ ਪਾਈ ਜਾ ਰਹੀ ਹੈ। ਜਲੰਧਰ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਹਾਲੇ ਤੱਕ ਲੋਕ ਸਭਾ ਵਿੱਚ ਗੱਲਬਾਤ ਨਹੀਂ ਕੀਤੀ ਗਈ ਹੈ। ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਜਿਹੜਾ ਵੀ ਉਮੀਦਵਾਰ ਵੀ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਕੇ ਜਾਵੇਗਾ, ਉਹ ਜਲੰਧਰ ਦੇ ਮੁੱਖ ਮੁੱਦਿਆਂ ਨੂੰ ਲੋਕ ਸਭਾ ਵਿੱਚ ਜਰੂਰ ਚੁੱਕੇ। 1947 ਤੋਂ ਬਾਅਦ ਜਲੰਧਰ ਲੋਕ ਸਭਾ ਲਈ ਹੁਣ ਤੱਕ 18 ਵਾਰ ਵੋਟਾਂ ਪੈ ਚੁੱਕੀਆਂ ਹਨ, ਜਿਨ੍ਹਾਂ ਵਿੱਚ 14 ਵਾਰ ਕਾਂਗਰਸ, ਦੋ ਵਾਰ ਅਕਾਲੀ ਦਲ ਅਤੇ ਦੋ ਵਾਰ ਭਾਰਤੀ ਜਨਤਾ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.