ਜਲੰਧਰ : ਕੇਂਦਰੀ ਖੇਡ, ਯੁਵਾ ਸੇਵਾਵਾਂ ਤੇ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅੱਜ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਐਸਐਫ ਫਰੰਟੀਅਰ ਕੰਪਲੈਕਸ ਵਿੱਚ ਬਣੇ ਹਾਕੀ ਲਈ ਸਿੰਥੈਟਿਕ ਗਰਾਊਂਡ ਦਾ ਉਦਘਾਟਨ ਕੀਤਾ। ਇਸ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਆਸ਼ਵਾਸਨ ਦਿੱਤਾ ਕਿ ਜਲਦੀ ਹੀ ਹੋਰ ਵੀ ਅਜਿਹੀਆਂ ਸਹੂਲਤਾਂ ਲਿਆਉਂਦੀਆਂ ਜਾਣਗੀਆਂ ਜਿਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਖੇਡ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਦੇਸ਼ ਦਾ ਭਵਿੱਖ ਸਾਡੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਨਗੇ।
-
Union Minister @ianuragthakur inaugurated state-of-the-art #Hockey Turf Ground at Ashwani Stadium @BSF_Punjab in #Jalandhar. @BSF_India DG Sh. Nitin Agrawal was also present. pic.twitter.com/uDKIToLKmB
— Office of Mr. Anurag Thakur (@Anurag_Office) June 26, 2023 " class="align-text-top noRightClick twitterSection" data="
">Union Minister @ianuragthakur inaugurated state-of-the-art #Hockey Turf Ground at Ashwani Stadium @BSF_Punjab in #Jalandhar. @BSF_India DG Sh. Nitin Agrawal was also present. pic.twitter.com/uDKIToLKmB
— Office of Mr. Anurag Thakur (@Anurag_Office) June 26, 2023Union Minister @ianuragthakur inaugurated state-of-the-art #Hockey Turf Ground at Ashwani Stadium @BSF_Punjab in #Jalandhar. @BSF_India DG Sh. Nitin Agrawal was also present. pic.twitter.com/uDKIToLKmB
— Office of Mr. Anurag Thakur (@Anurag_Office) June 26, 2023
ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਕੋਸ਼ਿਸ਼ : ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਵਿੱਚ ਪੰਜਾਬ ਟਾਪਰ ਹੁੰਦਾ ਸੀ ਅਤੇ ਪੰਜਾਬ ਹੀ ਖੇਡਦਾ ਨਜ਼ਰ ਆਉਂਦਾ ਸੀ। ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਪੰਜਾਬ ਨਸ਼ੇ ਵਿੱਚ ਡੁੱਬਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ-ਨਵੇਂ ਤਰੀਕੇ ਕੱਢ ਰਹੀ ਹੈ। ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
- ਪਹਿਲਵਾਨਾਂ ਨੂੰ ਟਰਾਇਲਾਂ 'ਚ ਛੋਟ ਦੇ ਮੁੱਦੇ 'ਤੇ ਹੁਣ 'ਦੰਗਾ', ਯੋਗੇਸ਼ਵਰ ਨੇ ਕਿਹਾ- ਇਹ ਤਾਨਾਸ਼ਾਹੀ ਫੈਸਲਾ, ਵਿਨੇਸ਼ ਨੇ ਕਹੀ ਵੱਡੀ ਗੱਲ
- ਪ੍ਰਦਰਸ਼ਨਕਾਰੀ ਭਲਵਾਨ ਤੇ ਯੋਗੇਸ਼ਵਰ ਦੱਤ ਫਿਰ ਆਹਮੋ-ਸਾਹਮਣੇ, ਫੇਸਬੁੱਕ ਲਾਈਵ ਕਰਕੇ ਇਕ-ਦੂਜੇ 'ਤੇ ਲਾਏ ਗੰਭੀਰ ਇਲਜ਼ਾਮ
- Indigo Flight in Pakistan: ਦੋ ਹਫ਼ਤਿਆਂ ਵਿੱਚ ਦੂਜੀ ਵਾਰ ਪਾਕਿਸਤਾਨ ਏਅਰ ਸਪੇਸ ਪਹੁੰਚੀ ਇੰਡੀਗੋ ਦੀ ਫਲਾਈਟ
ਕੋਈ ਵੀ ਪਾਰਟੀ ਭਾਜਪਾ ਦੀ ਬਰਾਬਰੀ ਨਹੀਂ ਕਰ ਸਕਦੀ : ਉਦਘਾਟਨ ਕਰਨ ਉਪਰੰਤ ਕੇਂਦਰੀ ਮੰਤਰੀ ਨੇ ਬੀਐਸਐਫ ਹੈੱਡਕੁਆਰਟਰ ਵਿਖੇ ਨਵੇਂ ਮੈਦਾਨ ’ਤੇ ਨੌਜਵਾਨਾਂ ਨਾਲ ਹਾਕੀ ਵੀ ਖੇਡੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਖਿਡਾਰੀਆਂ ਲਈ ਲਗਾਤਾਰ ਕੰਮ ਕਰ ਰਹੀ ਹੈ। ਬੀਐਸਐਫ ਹਾਕੀ ਟਰਫ ਗਰਾਊਂਡ ਵੀ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਤਹਿਤ ਬਣਾਇਆ ਗਿਆ ਹੈ। ਫੌਜ ਨੇ ਖੇਡਾਂ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ ਤੇ ਕਈ ਮਹਾਨ ਖਿਡਾਰੀ ਪੈਦਾ ਕੀਤੇ ਹਨ। ਜਿਨਾਂ ਵਿੱਚ ਮਿਲਖਾ ਸਿੰਘ,ਪਾਨ ਸਿੰਘ ਤੋਮਰ ਵਰਗੇ ਕਈ ਖਿਡਾਰੀ ਹੋਏ।ਜਿਨ੍ਹਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਸਰਕਾਰ ਸੋਚਦੀ ਹੈ ਕਿ ਵੱਧ ਤੋਂ ਵੱਧ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਇੱਕ ਵਾਰ ਫਿਰ ਰੰਗਲਾ ਬਣਾਇਆ ਜਾਵੇ। ਇਥੇ ਇਹ ਵੀ ਜ਼ਿਕਯੋਗ ਹੈ ਕਿ ਭਾਜਪਾ ਖ਼ਿਲਾਫ਼ ਖੜ੍ਹੀਆਂ ਵਿਰੋਧੀ ਪਾਰਟੀਆਂ ’ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਭਾਜਪਾ ਦੀ ਤਾਕਤ ਨੂੰ ਦਰਸਾਉਂਦਾ ਹੈ ਕਿ ਭਾਜਪਾ ਤੋਂ ਇਲਾਵਾ ਹੋਰ ਕਿਸੇ ਵਿੱਚ ਵੀ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ।
ਖੇਲੋ ਇੰਡੀਆ ਦੇ ਇੱਕ ਹਜ਼ਾਰ ਕੇਂਦਰ ਖੋਲ੍ਹੇ ਜਾ ਰਹੇ : ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਖੇਡਾਂ ਦੇ ਬਜਟ ਵਿਚ ਤਿੰਨ ਗੁਣਾ ਵਾਧਾ ਕੀਤਾ ਹੈ। ਦੇਸ਼ ਭਰ ਵਿਚ ਖੇਲੋ ਇੰਡੀਆ ਦੇ ਇੱਕ ਹਜ਼ਾਰ ਕੇਂਦਰ ਖੋਲ੍ਹੇ ਜਾ ਰਹੇ ਹਨ। 40 ਸਾਲਾਂ ਬਾਅਦ ਟੋਕੀਓ ਉਲੰਪਿਕ 'ਚ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੂੰ ਹਾਕੀ ਦੇ ਸੁਨਹਿਰੀ ਇਤਿਹਾਸ ਦੀ ਵਾਪਸੀ ਕਿਹਾ ਜਾ ਸਕਦਾ ਹੈ,ਮੌਜੂਦਾ ਸਮੇਂ ਵਿਚ ਹੋਰ ਖਰਚਿਆਂ ਤੋਂ ਇਲਾਵਾ ਚੋਟੀ ਦੇ ਖਿਡਾਰੀਆਂ ਨੂੰ 1000 ਰੁਪਏ ਦੀ ਜੇਬ ਮਨੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤਯਾਬ ਹੋਣ ਵਾਲੇ ਖਿਡਾਰੀਆਂ ਨੂੰ ਹੋਰ ਸਹੂਲਤਾਂ ਤੋਂ ਇਲਾਵਾ 25 ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ।