ਜਲੰਧਰ: ਸੂਬੇ 'ਚ ਲਗਾਤਾਰ ਅਪਰਾਧ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਇਸੇ ਤਹਿਤ ਜਲੰਧਰ ਦੇ ਮਾਹਿਰਾ ਗੇਟ ਦੀ ਮਾਰਕੀਟ ਵਿੱਚ ਕੁੱਝ ਵਿਅਕਤੀਆਂ ਨੇ ਲਦਿਨ ਦਿਹਾੜੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
ਮੋਟਰਸਾਈਕਲ ਸਵਾਰ 2 ਵਿਅਕਤੀ ਬਜ਼ਾਰ 'ਚ ਜਾਂਦੀ ਇੱਕ ਮਹਿਲਾ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਹੀ ਦੂਰੀ 'ਤੇ ਉਨ੍ਹਾਂ ਦਾ ਮੋਟਰਸਾਈਕਲ ਰੇਹੜੀ ਨਾਲ ਟਕਰਾਇਆ ਅਤੇ ਉਹ ਉੱਥੇ ਹੀ ਮਹਿਲਾ ਦਾ ਪਰਸ ਅਤੇ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ।
ਸਾਬਕਾ ਕੌਂਸਲਰ ਅਸ਼ਵਨੀ ਨੇ ਦੱਸਿਆ ਕਿ ਇੱਕ ਮਹਿਲਾ ਆਪਣੇ ਘਰ ਵਾਲੇ ਦੇ ਨਾਲ ਮਾਹਿਰਾਂ ਗੇਟ ਦੀ ਮਾਰਕੀਟ ਵਿੱਚ ਆਈ ਸੀ ਅਤੇ ਪਹਿਲਾਂ ਤੋਂ ਹੀ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਉਸ ਦੇ ਮਗਰ ਲੱਗੇ ਹੋਏ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਭੀੜ ਭਰੇ ਇਲਾਕੇ 'ਚ ਪੁਲਿਸ ਦੀ ਡਿਊਟੀ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਟਾਲਿਆ ਜਾ ਸਕੇ।
ਰੇਹੜੀ ਵਾਲੇ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਦੋਵੇਂ ਲੁਟੇਰੇ ਉਸਦੀ ਰੇਹੜੀ ਵਿੱਚ ਟਕਰਾਏ ਅਤੇ ਆਪਣਾ ਮੋਟਰਸਾਈਕਲ ਉੱਥੇ ਛੱਡ ਕੇ ਭੱਜ ਗਏ। ਮੌਕੇ 'ਤੇ ਆਈ ਪੁਲਿਸ ਅਤੇ ਐਸ.ਆਈ. ਸੁਰਿੰਦਰ ਨੇ ਦੱਸਿਆ ਕਿ ਲੁਟੇਰੇ ਦੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈਕੇ ਸੀਸੀਟੀਵੀ ਫੁਟੇਜ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।