ਜਲੰਧਰ: ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਜਿਸ ਕਾਰਨ ਪੂਰੀ ਹਾਕੀ ਫ਼ੈਡਰੇਸ਼ਨ ਵਿੱਚ ਸੋਗ ਦੀ ਲਹਿਰ ਦੌੜ ਗਈ। ਬਲਬੀਰ ਸਿੰਘ ਦੀ ਅਗਵਾਈ ਵਿੱਚ ਹਾਕੀ ਖੇਡਣ ਵਾਲੇ ਸੁਰਿੰਦਰ ਸੋਢੀ ਨੇ ਦੁੱਖ ਵਿਅਕਤ ਕਰਦਿਆਂ ਉਨ੍ਹਾਂ ਦੀ ਮਹਾਨਤਾ ਦੇ ਬਾਰੇ ਵੀ ਗੱਲ ਕੀਤੀ ਹੈ।
ਬਲਬੀਰ ਸਿੰਘ ਸੀਨੀਅਰ ਇੱਕ ਇਸ ਤਰ੍ਹਾਂ ਦਾ ਨਾਂਅ ਹੈ, ਜਿਸ ਨੂੰ ਦੁਨੀਆ ਕਦੇ ਨਹੀਂ ਭੁਲਾ ਸਕੇਗੀ। ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਾਬਕਾ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ। ਜਿੰਨ੍ਹਾਂ ਦੇ ਜਾਣ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਪੂਰੀ ਹਾਕੀ ਫ਼ੈਡਰੇਸ਼ਨ ਅਤੇ ਹਾਕੀ ਦੇ ਸਾਬਕਾ ਓਲੰਪਿਕ ਖਿਡਾਰੀ ਵੀ ਸਦਮੇ ਵਿੱਚ ਹਨ। ਸਾਬਕਾ ਓਲੰਪਿਕ ਖਿਡਾਰੀ ਸੁਰਿੰਦਰ ਸੋਢੀ ਨੇ ਕਿਹਾ ਕਿ ਉਨ੍ਹਾਂ ਵਰਗੀ ਸ਼ਖ਼ਸੀਅਤ ਹਾਕੀ ਵਿੱਚ ਕਦੇ ਨਹੀਂ ਹੋਈ ਅਤੇ ਨਾ ਹੀ ਕਦੀ ਹੋਵੇਗੀ।
ਪੰਜਾਬ ਪੁਲਿਸ ਤੋਂ ਬਤੌਰ ਆਈ.ਜੀ ਸੇਵਾ-ਮੁਕਤ ਹੋਏ ਸਾਬਕਾ ਓਲੰਪੀਅਨ ਸੁਰਿੰਦਰ ਸੋਢੀ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਦਾ ਬਹੁਤ ਹੀ ਦੁੱਖ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ 1978 ਵਿੱਚ ਸ਼ੁਰੂ ਹੋਇਆ ਸੀ ਅਤੇ ਬਲਬੀਰ ਸਿੰਘ ਨੇ ਹੀ ਉਨ੍ਹਾਂ ਦਾ ਨਾਂਅ ਇਸ ਸੂਚੀ ਵਿੱਚ ਰੱਖਿਆ ਸੀ ਅਤੇ ਬਲਬੀਰ ਸਿੰਘ ਉਨ੍ਹਾਂ ਦੇ ਕੋਚ ਵੀ ਰਹੇ ਹਨ।
ਬਲਬੀਰ ਸਿੰਘ ਸੀਨੀਅਰ ਬਾਰੇ ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਉਨ੍ਹਾਂ ਨੂੰ ਹਾਕੀ ਦੇ ਬਾਰੇ ਨਵੀਆਂ ਤਕਨੀਕਾਂ ਅਤੇ ਗੁਰ ਵੀ ਦੱਸਦੇ ਰਹਿੰਦੇ ਸਨ। ਉਹ ਬਹੁਤ ਉਹ ਖ਼ੁਸ਼ ਮਿਜ਼ਾਜ ਸਨ ਅਤੇ ਉਹ ਇੱਕ ਦਾ ਦਿਲੋਂ ਕਰਦੇ ਅਤੇ ਹਰ ਬੰਦੇ ਦਾ ਹਾਲ-ਚਾਲ ਵਧੀਆ ਤਰੀਕੇ ਨਾਲ ਪੁੱਛਦੇ ਸਨ ਅਤੇ ਖੇਡ ਦੇ ਬਾਰੇ ਗੱਲਾਂ ਕਰਦੇ ਸਨ।
ਹਾਲਾਂਕਿ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਪਰ ਇਹ ਦੁਨੀਆਂ ਉਨ੍ਹਾਂ ਨੂੰ ਓਲੰਪਿਕ ਗੋਲਡ ਮੈਡਲ ਲਿਸਟ ਦੇ ਨਾਂਅ ਨਾਲ ਹਮੇਸ਼ਾ ਯਾਦ ਰੱਖੇਗੀ।