ਜਲੰਧਰ: ਦੋਆਬਾ ਖੇਤਰ ਦਾ ਆਦਮਪੁਰ ਸ਼ਹਿਰ ਉਹ ਇਲਾਕਾ ਹੈ ਜਿਥੇ ਨਾ ਸਿਰਫ਼ ਇੱਕ ਅਜਿਹਾ ਬਾਜ਼ਾਰ ਹੈ ਜਿੱਥੇ ਕਰੀਬ 45 ਤੋਂ 50 ਪਿੰਡਾਂ ਦੇ ਲੋਕ ਆਪਣੀ ਜ਼ਰੂਰਤ ਲਈ ਸਾਮਾਨ ਖ਼ਰੀਦਣ ਲਈ ਆਉਂਦੇ ਹਨ। ਬਲਕਿ ਇਕ ਅਜਿਹਾ ਬਾਜ਼ਾਰ ਹੈ ਜੋ ਰਾਸ਼ਟਰੀ ਰਾਜਮਾਰਗ ਉਪਰ ਸਥਿਤ ਹੈ ਅਤੇ ਹਰ ਛੋਟੀ ਤੋਂ ਵੱਡੀ ਚੀਜ਼ ਇੱਥੇ ਉਪਲੱਬਧ ਹੈ। ਇਹੀ ਨਹੀਂ ਇਸੇ ਹਲਕੇ ਵਿੱਚ ਦੋਆਬੇ ਦਾ ਇੱਕ ਏਅਰਪੋਰਟ ਵੀ ਬਣਿਆ ਹੋਇਆ ਹੈ ਇੱਕ ਦਿਨ ਵਿੱਚ ਸੈਂਕੜੇ ਯਾਤਰੀ ਜਲੰਧਰ ਅਤੇ ਦੋਆਬਾ ਖੇਤਰ ਤੋਂ ਦਿੱਲੀ ਅਤੇ ਦੇਸ਼ ਦੇ ਹੋਰ ਕੋਨਿਆਂ ਵਿੱਚ ਜਾਂਦੇ ਹਨ। ਇਕ ਬਹੁਤ ਹੀ ਮਹੱਤਵਪੂਰਨ ਵਿਧਾਨ ਸਭਾ ਹਲਕਾ ਹੈ ਆਦਮਪੁਰ ਪਰ ਜੋ ਇਸ ਦੇ ਹਾਲਾਤ ਨੇ ਉਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਕਈ ਦਹਾਕਿਆਂ ਤੋਂ ਇੱਥੇ ਕੋਈ ਵਿਕਾਸ ਦਾ ਕੰਮ ਨਾ ਹੋਇਆ ਹੋਵੇ। development project of Adampur
ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ਦੇ ਹਲਾਤ ਬਦਤਰ: ਆਦਮਪੁਰ ਤੋਂ ਹਵਾਈ ਅੱਡਾ ਮਹਿਜ਼ 10 ਕਿਲੋਮੀਟਰ ਦੂਰ ਹੈ। ਇਸ 10 ਕਿਲੋਮੀਟਰ ਦੀ ਸੜਕ ਦੇ ਹਾਲਾਤ ਅਜਿਹੇ ਹਨ ਕਿ ਇੱਥੇ ਗੱਡੀਆਂ ਤੇ ਕੀ ਸਾਈਕਲ ਮੋਟਰਸਾਈਕਲ ਚਲਾਉਣਾ ਵੀ ਮੁਸ਼ਕਿਲ ਹੈ । ਅਜਿਹਾ ਹੀ ਨਹੀਂ ਹੈ ਕਿ ਇਸ ਸੜਕ ਨੂੰ ਵਿਕਾਸ ਦੇ ਤੌਰ ਤੇ ਨਹੀਂ ਦੇਖਿਆ ਗਿਆ ਇਸ ਸੜਕ ਦਾ 2 ਵਾਰ ਉਦਘਾਟਨ ਹੋਇਆ ਜਿਸ ਦੇ ਨੀਂਹ ਪੱਥਰ ਇਸ ਰੋਡ ਉਤੇ ਅੱਜ ਵੀ ਲੱਗੇ ਹੋਏ ਹਨ। ਇੱਕ ਵਾਰ ਇਸ ਰੋਡ ਦਾ ਉਦਘਾਟਨ ਇਲਾਕੇ ਦੇ ਕਾਂਗਰਸੀ ਸੰਸਦ ਚੌਧਰੀ ਸੰਤੋਖ ਸਿੰਘ (Congress MP Chaudhry Santokh Singh) ਨੇ ਕੀਤਾ ਅਤੇ ਦੂਸਰੀ ਵਾਰ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਸੜਕ ਦਾ ਉਦਘਾਟਨ ਹੋਇਆ। ਪਰ ਵਿਡੰਬਨਾ ਇਹ ਹੈ ਕਿ ਇੱਥੇ ਦਾ ਕੰਮ ਸਿਰਫ਼ ਦਿਖਾਵੇ ਲਈ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਕਿਸੇ ਵੱਡੇ ਨੇਤਾ ਨੇ ਇੱਥੇ ਆਉਣਾ ਹੋਵੇ। ਇਸ ਤੋਂ ਬਾਅਦ ਇਹ ਕੰਮ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕਈ ਸਾਲਾਂ ਤੋਂ ਇਹ ਕੰਮ ਬੰਦ ਹੈ ਜਿਸ ਦਾ ਖਾਮਿਆਜ਼ਾ ਇਥੇ ਦੇ ਵਸਨੀਕ ਹੀ ਨਹੀਂ ਬਲਕਿ ਬਾਹਰੋਂ ਆਉਣ ਜਾਣ ਵਾਲੇ ਲੋਕ ਵੀ ਭੁਗਤ ਰਹੇ ਹਨ।
ਨਿਰਮਾਣ ਅਧੀਨ ਫਲਾਈਓਵਰ ਬਣਿਆ ਸਿਰਦਰਦੀ: ਆਦਮਪੁਰ ਸ਼ਹਿਰ ਤੋਂ ਨਿਕਲਣ ਵਾਲੀ ਸੜਕ ਤੇ ਅੱਜ ਤੋਂ 6 ਸਾਲ ਪਹਿਲੇ ਇਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਵਿੱਚ ਸ਼ਹਿਦ ਦੀ ਇਹ ਸੜਕ ਉੱਪਰ ਇੱਕ ਫਲਾਈਓਵਰ ਬਣਾਇਆ ਜਾਣਾ ਸੀ। 6 ਸਾਲ ਪਹਿਲੇ ਇਹ ਫਲਾਈਓਵਰ ਬਣਨਾ ਸ਼ੁਰੂ ਹੋਇਆ ਪਰ ਅੱਜ ਤੱਕ ਇਸ ਦਾ ਕੰਮ ਅੱਧਾ ਵੀ ਪੂਰਾ ਨਹੀਂ ਹੋ ਪਾਇਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵੱਡੇ ਨੇਤਾ ਨੇ ਆਉਣਾ ਹੁੰਦਾ ਹੈ ਤਾਂ ਫਲਾਈਓਵਰ ਦੇ ਕੰਮ ਨੂੰ ਦਿਖਾਵੇ ਲਈ ਚਾਲੂ ਕਰ ਦਿੱਤਾ ਜਾਂਦਾ ਹੈ। ਉਸੇ ਦਿਨ ਜਦ ਉਹ ਨੇਤਾ ਵਾਪਸ ਚਲਾ ਜਾਂਦਾ ਹੈ ਤਾਂ ਫੇਰ ਕੰਮ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ।
ਇਸ ਇਲਾਕੇ ਵਿੱਚ ਮੈਡੀਕਲ ਸਟੋਰ ਚਲਾਉਣ ਵਾਲੇ ਸੋਹਣ ਸਿੰਘ ਮੁਤਾਬਕ ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੌਰਾ ਇਸ ਇਲਾਕੇ ਵਿੱਚ ਹੋਇਆ ਤਾਂ ਉਸ ਵੇਲੇ ਸਿਰਫ ਇਕ ਦਿਨ ਲਈ ਇਸ ਕੰਮ ਨੂੰ ਚਾਲੂ ਕੀਤਾ ਗਿਆ ਜਦਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ। ਜਿਸ ਦਾ ਜਿਊਂਦਾ ਜਾਗਦਾ ਸਬੂਤ ਇਹ ਹੈ ਕਿ ਫਲਾਈਓਵਰ ਲਈ ਬਣਾਏ ਜਾਣ ਵਾਲੇ ਪਿੱਲਰ ਦੀ ਸ਼ਟਰਿੰਗ ਉਸ ਦਿਨ ਦਿਖਾਵੇ ਲਈ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਸ਼ਟਰਿੰਗ ਖੋਲ੍ਹੀ ਨਹੀਂ ਗਈ।
ਇਲਾਕੇ ਦੀ ਸੜਕ ਉਤੇ ਰੋਜ਼ ਹੁੰਦੇ ਨੇ ਐਕਸੀਡੈਂਟ: ਆਦਮਪੁਰ ਦੀ ਸੜਕ ਦਾ ਉਹ ਹਿੱਸਾ ਜਿੱਥੇ ਫਲਾਈਓਵਰ ਬਣ ਰਿਹਾ ਹੈ ਅੱਜ ਵੀ ਇਹ ਸੜਕ ਪੂਰੀ ਤਰ੍ਹਾਂ ਖ਼ਰਾਬ ਹੈ। ਹਾਲਾਤ ਇਹ ਹੈ ਕਿ ਇੱਥੋਂ ਲੰਘਣ ਵਾਲੀਆਂ ਗੱਡੀਆਂ ਵੀ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇੱਥੇ ਮੋਟਰਸਾਈਕਲ ਅਤੇ ਦੋ ਪਹੀਆ ਵਾਹਨ ਸਲਿੱਪ ਹੁੰਦੇ ਹਨ। ਜਿਸ ਨਾਲ ਲੋਕਾਂ ਨੂੰ ਸੱਟਾਂ ਲੱਗਦੀਆਂ ਹਨ। ਇਲਾਕੇ ਦੇ ਹੀ ਇੱਕ ਦੁਕਾਨਦਾਰ ਸੁਨੀਲ ਕੁਮਾਰ ਦੇ ਮੁਤਾਬਕ ਜਿੰਨੀ ਮਿੱਟੀ ਇੱਥੋਂ ਉੱਠਦੀ ਹੈ ਉਸ ਨੂੰ ਦੇਖ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪੰਜਾਬ ਵਿੱਚ ਨਹੀਂ ਬਲਕਿ ਰਾਜਸਥਾਨ ਦੇ ਕਿਸੇ ਰੇਤੀਲੇ ਇਲਾਕੇ ਵਿਚ ਰਹਿ ਰਹੇ ਹਨ।
ਸੂਤਰਾਂ ਦੇ ਮੁਤਾਬਕ ਹਰ ਵਾਰ ਸਰਕਾਰ ਆਉਣ ਤੋਂ ਪਹਿਲੇ ਚੁਣਾਵੀ ਵਾਅਦੇ ਅਤੇ ਕਈ ਪ੍ਰੋਜੈਕਟਾਂ ਦੇ ਦਿਖਾਵੇ ਲਈ ਉਦਘਾਟਨ ਕੀਤੇ ਜਾਂਦੇ ਹਨ ਪਰ ਉਹ ਪ੍ਰਾਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੁੰਦੇ ਜਾਂ ਫਿਰ ਵਿਚ ਵਿਚਾਲੇ ਲਟਕ ਜਾਂਦੇ ਹਨ ਜਿਸ ਦਾ ਖਮਿਆਜ਼ਾ ਨਾ ਸਿਰਫ਼ ਇੱਥੇ ਦੇ ਆਮ ਲੋਕਾਂ ਤੇ ਦੁਕਾਨਦਾਰਾਂ ਵੀ ਭੁਗਤਦੇ ਹਨ। ਉਨ੍ਹਾਂ ਦੇ ਮੁਤਾਬਕ ਇਸ ਬਾਜ਼ਾਰ ਨੂੰ ਕਰੀਬ 45 ਤੋਂ 50 ਪਿੰਡ ਪੈਂਦੇ ਹਨ ਪਰ ਇਲਾਕੇ ਦੀ ਹਾਲਤ ਨੂੰ ਦੇਖਦੇ ਹੋਏ ਹੁਣ ਲੋਕ ਆਸੇ ਪਾਸੇ ਦੇ ਹੋਰ ਸ਼ਹਿਰਾਂ ਦਾ ਰੁਖ਼ ਕਰਨ ਲੱਗ ਪਏ ਹਨ ਜਿਸ ਨਾਲ ਇੱਥੇ ਦਾ ਵਪਾਰ ਪਿਛਲੇ 6 ਸਾਲਾਂ ਤੋਂ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ:- ਘੋੜੇ ਰੱਖਣ ਵਾਲੇ ਹੋ ਜਾਣ ਸਾਵਧਾਨ! ਲੰਪੀ ਤੋਂ ਬਾਅਦ ਹੁਣ ਇਸ ਬਿਮਾਰੀ ਦਾ ਕਹਿਰ