ਜਲੰਧਰ: ਪੁਲੀਸ ਨੇ 31 ਦਸੰਬਰ 2020 ਵੀਹ ਦੀ ਰਾਤ ਨੂੰ ਇੱਕ ਦੰਪਤੀ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਸੀ। ਜਲੰਧਰ ਪੁਲੀਸ ਨੇ ਉਨ੍ਹਾਂ ਦੋਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਦੰਪਤੀ ਉੱਤੇ ਮਕਾਨ ਵੇਚ ਕੇ ਲੱਖਾਂ ਦੀ ਠੱਗੀ ਮਾਰਨ ਦਾ ਆਰੋਪ ਹੈ। ਪੀੜਤ ਦੇ ਮੁਤਾਬਕ ਇਸ ਠੱਗ ਦੰਪਤੀ ਦੇ ਖਿਲਾਫ਼ ਪਹਿਲੇ ਵੀ ਚਾਰ ਸੌ ਵੀਹ ਦੇ ਮਾਮਲੇ ਦਰਜ ਹਨ।
ਇਹ ਪਤੀ ਪਤਨੀ ਚੇਤਨ ਗੋਇਲ ਤੇ ਪਿੰਕੀ ਗੋਇਲ ਹਨ ਜਿਨ੍ਹਾਂ ਤੇ ਠੱਗੀ ਦਾ ਆਰੋਪ ਹੈ। ਇਨ੍ਹਾਂ ਆਰੋਪੀਆਂ ਤੇ ਆਰੋਪ ਹੈ ਕਿ ਉਨ੍ਹਾਂ ਨੇ ਲੁਧਿਆਣਾ ਨਿਵਾਸੀ ਸੁਖਵਿੰਦਰ ਸਿੰਘ ਨੂੰ OLX ਤੇ ਇਕ ਘਰ ਦਿਖਾਇਆ ਅਤੇ ਉਸ ਘਰ ਦਾ ਸੌਦਾ ਇਕਵੰਜਾ ਲੱਖ ਵਿੱਚ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਈ ਲੱਖ ਪਚੱਤਰ ਹਜ਼ਾਰ ਐਡਵਾਂਸ ਦੇ ਕੇ ਘਰ ਦਾ ਕਬਜ਼ਾ ਵੀ ਦਿੱਤਾ ਗਿਆ ਸੀ। ਪੀੜਤ ਦਾ ਆਰੋਪ ਹੈ ਇਸ ਦੇ ਬਾਵਜੂਦ ਠੱਗ ਦੰਪਤੀ ਨੇ ਚਾਲੀ ਲੱਖ ਦਾ ਲੋਨ ਲਿਆ ਹੈ ਇਹੀ ਨਹੀਂ ਇਹ ਮਕਾਨ ਕਿਸੀ ਹੋਰ ਨੂੰ ਵੀ ਵੇਚਿਆ ਹੋਇਆ ਹੈ। ਪੀੜਤ ਦਾ ਆਰੋਪ ਹੈ ਕਿ ਠੱਗ ਦੰਪਤੀ ਨੇ ਕਬਜ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਘਰ ਵਿਚ ਚੋਰੀ ਵੀਹ ਕੀਤੀ ਗਈ ਸੀ ਜਿਸ ਤੋਂ ਪੰਜ ਮਹੀਨੇ ਬਾਅਦ ਸੀਸੀਟੀਵੀ ਦੇ ਆਧਾਰ ਤੇ ਇਨ੍ਹਾਂ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ।