ਜਲੰਧਰ: ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਹੀ ਹੈ। ਜਲੰਧਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ।ਜਲੰਧਰ ਵਿਚ ਹਾਲ ਹੀ ਵਿਚ ਕੋਰੋਨਾ ਦੇ ਕੁੱਲ 676 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 49 ਮਾਮਲੇ ਜਲੰਧਰ ਤੋਂ ਬਾਹਰ ਦੇ ਹਨ। ਕੋਰੋਨਾ ਵਾਇਰਸ ਨਾਲ ਦਸ ਵਿਅਕਤੀ ਦੀ ਮੌਤ ਹੋੋ ਗਈ ਹੈ।ਜਲੰਧਰ ਵਿਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 51825 ਹੋ ਗਈ ਹੈ।ਇਨ੍ਹਾਂ ਵਿੱਚੋਂ 44898 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਜਦਕਿ 1203 ਕੋਰੋਨਾ ਦੇ ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਵੇਲੇ 5724 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਹਨ।ਜਿਨ੍ਹਾਂ ਵਿਚੋਂ 3998 ਲੋਕਾਂ ਨੂੰ ਹੋਮ ਇੰਸੂਲੇਟ ਕੀਤਾ ਗਿਆ ਹੈ।
ਸਿਹਤ ਵਿਭਾਗ ਵੱਲੋਂ ਲਗਾਤਾਰ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ।ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਵੱਲੋਂ 977391 ਲੋਕਾਂ ਦੇ ਸੈਂਪਲ ਲਏ ਗਏ ਨੇ ਜਿਨ੍ਹਾਂ ਵਿਚੋਂ 868826 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3428 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਜਦਕਿ ਲਏ ਗਏ ਸੈਂਪਲਾਂ ਵਿੱਚੋਂ 16170 ਸੈਂਪਲਾਂ ਦੀ ਐਕੁਰੇਸੀ ਨਾ ਹੋਣ ਕਰਕੇ ਇਹ ਸੈਂਪਲ ਦੁਬਾਰਾ ਲਏ ਜਾਣੇ ਹਨ।
ਕੋਰੋਨਾ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਜਲੰਧਰ ਦੇ ਸਿਵਲ ਹਸਪਤਾਲ ਵਿਚ 340 ਆਈਸੋਲੇਸ਼ਨ ਬੈੱਡ ਮੌਜੂਦ ਹਨ।ਇੱਥੇ ਮਰੀਜ਼ਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ 18 ਵੈਂਟੀਲੇਟਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।ਸਿਵਲ ਹਸਪਤਾਲ ਵਿੱਚ ਇਸ ਵੇਲੇ ਕੋਰੋਨਾ ਦੇ ਕੁੱਲ 95 ਮਰੀਜ਼ ਭਰਤੀ ਹਨ।
ਇਹ ਵੀ ਪੜੋ:ਦੇਖੋ ਅੰਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ... ਵੀਡੀਓ ਹੋ ਰਹੀ ਹੈ ਖ਼ਬੂ ਵਾਈਰਲ