ਜਲੰਧਰ: ਬੀਤੇ ਦਿਨੀਂ ਰਾਮ ਨਗਰ ਫਾਟਕ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਮ੍ਰਿਤਕ ਨੇ ਚੱਲਦੀ ਰੇਲ ਗੱਡੀ ਦੇ ਅੱਗੇ ਛਲਾਂਗ ਮਾਰ ਦਿੱਤੀ ਜਿਸ ਦੌਰਾਨ ਮ੍ਰਿਤਕ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਮ੍ਰਿਤਕ ਦੀ ਪਛਾਣ ਇੰਡੀਅਨ ਆਰਥਿਕ ਸੁਧਾਰ ਪਾਰਟੀ ਦੇ ਨੈਸ਼ਨਲ ਪ੍ਰਧਾਨ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਮਨਜੀਤ ਨਗਰ ਬਸਤੀ ਸ਼ੇਖ ਜਲੰਧਰ ਦਾ ਵਸਨੀਕ ਹੈ। ਸਬ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਲਾਸ਼ ਦੀ ਸੂਚਨਾ ਰੇਲ ਵਿਭਾਗ ਵੱਲੋਂ ਮਿਲੀ ਸੀ ਕਿ ਰਾਮ ਨਗਰ ਦੇ ਫਾਟਕ ਦੇ ਕੋਲ ਇੱਕ ਲਾਸ਼ ਪਈ ਹੋਈ ਹੈ। ਇਸ ਮਗਰੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਕਿਹਾ ਕਿ ਜਾਇਜ਼ੇ ਤੋਂ ਬਾਅਦ ਮ੍ਰਿਤਕ ਹਰਪਾਲ ਸਿੰਘ ਤੋਂ ਇੱਕ ਸੁਸਾਇਟ ਨੋਟ ਬਰਾਮਦ ਹੋਇਆ ਹੈ ਜਿਸ ਨੂੰ ਹਰਪਾਲ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਸੀ। ਉਨ੍ਹਾਂ ਕਿਹਾ ਕਿ ਸੁਸਾਇਟ ਨੌਟ 'ਚ ਸਾਫ਼ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮੌਤ ਦਾ ਦੋਸ਼ੀ ਦੱਸਿਆ ਹੈ। ਹਰਪਾਲ ਸਿੰਘ ਨੇ ਸੁਸਾਇਟ ਨੌਟ 'ਚ ਲਿੱਖਿਆ ਹੈ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਭੈਣ, ਉਸ ਦਾ ਜੀਜਾ, ਉਸ ਦੀ ਭੈਣ ਦੀ ਲੜਕੀ ਅਤੇ ਭੈਣ ਦੇ ਸੱਸ-ਸਹੁਰਾ ਹਨ।
ਇਹ ਵੀ ਪੜ੍ਹੋ:ਬਰਨਾਲਾ ਵਿੱਚ ਨੌਜਵਾਨ ਨੂੰ ਬੰਧੀ ਬਣਾ ਕੇ ਕੀਤੀ ਕੁੱਟਮਾਰ
ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਖ਼ੁਦਕੁਸ਼ੀ ਦੀ ਆਈਪੀਸੀ ਧਾਰਾ 106 ਤਹਿਤ ਦਰਜ ਕਰ ਲਿਆ ਗਿਆ ਹੈ। ਸੁਸਾਇਟ ਨੋਟ ਦੇ ਮੁਤਾਬਕ ਦੌਸ਼ੀ 'ਤੇ ਮਾਮਲਾ ਦਰਜ ਕਰ ਲਿਆ ਹੈ ਜਲਦ ਹੀ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।