ਜਲੰਧਰ: ਲੁਧਿਆਣਾ ਕਚਹਿਰੀਆਂ ਵਿਖੇ ਹੋਏ ਬੰਬ ਧਮਾਕਿਆਂ (Bomb blasts)ਨੂੰ ਦੇਖਦੇ ਹੋਏ। ਜਿੱਥੇ ਪੰਜਾਬ ਵਿੱਚ ਕਚਹਿਰੀਆਂ ਵਿਖੇ ਪੁਲੀਸ ਬੰਦੋਬਸਤ ਖੜੇ ਕਰ ਦਿੱਤੇ ਗਏ ਹਨ। ਇਸੇ ਦੇ ਚਲਦੇ ਜਲੰਧਰ ਵਿਖੇ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜਲੰਧਰ ਕੋਰਟ ਵਿਖੇ ਲੁਧਿਆਣਾ ਵਿਚ ਹੋਏ ਬਲਾਸਟ ਤੋਂ ਬਾਅਦ ਪੁਲਿਸ ਸੁਰੱਖਿਆ (Police security after the blast) ਹੋਰ ਵਧਾ ਦਿੱਤੀ ਗਈ ਹੈ।
ਆਮ ਤੌਰ ਤੇ ਜਿੱਥੇ ਕਚਹਿਰੀਆਂ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦੇ ਚੱਲਦੇ ਮਹਿਜ਼ ਕੁਝ ਮੁਲਾਜ਼ਮ ਹੀ ਡਿਊਟੀ ਤੇ ਤਾਇਨਾਤ ਹੁੰਦੇ ਸੀ। ਉਹਦੇ ਦੂਸਰੇ ਪਾਸੇ ਕੋਰਟ ਦੇ ਗੇਟ ਉਪਰ ਹੀ ਸੱਤ ਤੋਂ ਅੱਠ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਹਰ ਕਿਸੇ ਨੂੰ ਤਲਾਸ਼ੀ ਤੋਂ ਬਾਅਦ ਹੀ ਕੋਰਟ ਦੇ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਕਚਹਿਰੀਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਦੇ ਅੰਦਰ ਵੀ ਪੁਲੀਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਇਨਸਾਨ 'ਤੇ ਨਜ਼ਰ ਰੱਖੀ ਜਾ ਸਕੇ। ਫਿਲਹਾਲ ਹੁਣ ਕਚਹਿਰੀਆਂ ਦੀ ਸੁਰੱਖਿਆ ਅਗਲੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਰੱਖੇ ਜਾਣਗੇ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਧਮਾਕਾ ਇਨ੍ਹਾਂ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ।
ਇਹ ਵੀ ਪੜੋ:ਗੁਰੂ ਨਾਨਕ ਹਸਪਤਾਲ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਆਈ ਸਾਹਮਣੇ