ਜਲੰਧਰ: ਪੰਜਾਬ ਦੇ ਜਾਨੇ-ਮਾਨੇ ਗਾਇਕ ਤੇ ਫ਼ਿਲਮ ਕਲਾਕਾਰ ਹਰਭਜਨ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਗੰਨ ਕਲਚਰ ਖ਼ਤਮ ਕਰਨ ਲਈ ਸਿਰਫ਼ ਗਾਇਕਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਵੀ ਸਹਿਯੋਗ ਦੇਣਾ ਪਵੇਗਾ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਇਸ ਤਰ੍ਹਾਂ ਦੀ ਗਾਇਕੀ ਨਹੀਂ ਕੀਤਾ। ਅੱਜ ਜਦੋਂ ਗੰਨ ਕਲਚਰ ਬਾਰੇ ਹਰਭਜਨ ਮਾਨ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੋਕ ਜੋ ਸੁਣਨਾ ਚਾਹੁੰਦੇ ਹਨ, ਉਹ ਉਹੀ ਲਿਖਦੇ ਤੇ ਗਾਉਂਦੇ ਰਹੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਗੰਨ ਕਲਚਰ ਨੂੰ ਖਤਮ ਕਰਨ ਲਈ ਸਹਿਯੋਗ ਕਰਨ ਜ਼ਾਹਿਰ ਹੈ ਕਿ ਜੇ ਲੋਕ ਇਸੇ ਗੀਤਾਂ ਨੂੰ ਸੁਣਨਾ ਬੰਦ ਕਰ ਦੇਣਗੇ। ਕੋਈ ਵੀ ਗਾਇਕ ਇਸ ਨੂੰ ਨਹੀਂ ਗਾਏਗਾ ਤੇ ਨਾ ਹੀ ਕੋਈ ਗੀਤਕਾਰ ਇਸ ਨੂੰ ਲਿਖੇਗਾ। ਹਰਭਜਨ ਮਾਨ ਨੇ ਕਿਹਾ ਕਿ ਇਸ ਮਾਮਲੇ ਮੀਡੀਆ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਤੇ ਜੋ ਗਾਇਕ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਹਨ, ਉਨ੍ਹਾਂ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਵਿੱਚ ਕੋਈ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਹਰਭਜਨ ਮਾਨ ਆਪਣੀ ਆਉਣ ਵਾਲੀ ਫ਼ਿਲਮ ਪੀ.ਆਰ ਫ਼ਿਲਮ ਦੀ ਪ੍ਰਮੋਸ਼ਨ ਵਾਸਤੇ ਜਲੰਧਰ ਵਿਖੇ ਆਏ ਹੋਏ ਸੀ, ਜੋ 27 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਹੀ ਇੱਕ ਕੈਬਨਿਟ ਮੰਤਰੀ ਨੂੰ ਬਰਖਾਸਤ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਵਾਉਣ ਦੇ ਮਾਮਲੇ ਵਿੱਚ ਹਰਭਜਨ ਮਾਨ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਹਨ, ਭਗਵੰਤ ਮਾਨ ਉਨ੍ਹਾਂ ਦੇ ਛੋਟੇ ਭਰਾ ਵਰਗੇ ਹਨ। ਉਨ੍ਹਾਂ ਕਿਹਾ ਕਿ ਕਿਸੇ ਫ਼ਿਲਮ ਕਲਾਕਾਰ ਜਾਂ ਫ਼ਿਲਮਾਂ ਨਾਲ ਜੁੜੀ ਹਸਤੀ ਨੂੰ ਮੁੱਖ ਮੰਤਰੀ ਬਣਦੇ ਅਕਸਰ ਸਾਊਥ ਵਿੱਚ ਦੇਖਿਆ ਗਿਆ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਕਿਸੇ ਕਲਾਕਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ।
ਹਰਭਜਨ ਮਾਨ ਨੇ ਕਿਹਾ ਕਿ ਜਿੱਥੇ ਤੱਕ ਉਹ ਭਗਵੰਤ ਮਾਨ ਨੂੰ ਜਾਣਦੇ ਹਨ ਭਗਵੰਤ ਮਾਨ ਕਾਮੇਡੀ ਦੇ ਤੌਰ 'ਤੇ ਵੀ ਕਈ ਵਾਰ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਨੂੰ ਜਿੱਥੇ ਸਮਾਜਿਕ ਬੁਰਾਈਆਂ ਨੂੰ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸੱਚੀ ਨੀਅਤ ਤੇ ਬਿਲਕੁਲ ਵੀ ਸ਼ੱਕ ਨਹੀਂ ਉਹ ਸਾਫ਼ ਦਿਲੋਂ ਕੁੱਝ ਕਰਨਾ ਚਾਹੁੰਦੇ ਹਨ।
ਉਧਰ ਹਰਭਜਨ ਮਾਨ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਹੀ ਅਜਿਹਾ ਹਾਲਾਤ ਪੈਦਾ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਵਿੱਚ ਜਾ ਕੇ ਧੱਕੇ ਨਾ ਖਾਣੇ ਪੈਣ 'ਤੇ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਨਾ ਕੋਈ ਕਦਮ ਉਠਾ ਕੇ ਇਸ ਮਾਮਲੇ ਨੂੰ ਵੀ ਹੱਲ ਜ਼ਰੂਰ ਕਰਨਗੇ।
ਇਹ ਵੀ ਪੜੋ:- ਪਟਿਆਲਾ 'ਚ ਜਾਂਚ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਡਾਈਟ ਚਾਰਟ ਤਿਆਰ, ਦੇਖੋ ਹੁਣ ਕੀ ਖਾਣਗੇ ਸਿੱਧੂ