ETV Bharat / state

Sukhbir Badal Press Conference : ਜਗਬੀਰ ਬਰਾੜ ਤੇ ਸੁਖਬੀਰ ਬਾਦਲ ਦਾ ਤੰਜ, '1 ਘੰਟਾ ਪਹਿਲਾਂ ਮੇਰੇ ਨਾਲ ਗੱਪਾ ਮਾਰ ਰਿਹਾ ਸੀ ਤੇ ਫਿਰ ਸਿੱਧਾ ਆਪ 'ਚ ਹੋ ਗਿਆ ਭਰਤੀ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਜਗਬੀਰ ਬਰਾੜ ਵਲੋਂ ਆਮ ਆਦਮੀ ਪਾਰਟੀ ਜੁਆਇੰਨ ਕਰਨ ਨੂੰ ਲੈ ਕੇ ਤੰਜ ਕੱਸਿਆ ਹੈ। ਸੁਖਬੀਰ ਬਾਦਲ ਵਲੋਂ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।

Shiromani Akali Dal president Sukhbir Singh Badal's press conference in Jalandhar
Sukhbir Badal Press Conference : ਜਗਬੀਰ ਬਰਾੜ ਤੇ ਸੁਖਬੀਰ ਬਾਦਲ ਦਾ ਤੰਜ, '1 ਘੰਟਾ ਪਹਿਲਾਂ ਮੇਰੇ ਨਾਲ ਗੱਪਾ ਮਾਰ ਰਿਹਾ ਸੀ ਤੇ ਫਿਰ ਸਿੱਧਾ ਆਪ 'ਚ ਹੋ ਗਿਆ ਭਰਤੀ'
author img

By

Published : Apr 7, 2023, 7:54 PM IST

Sukhbir Badal Press Conference : ਜਗਬੀਰ ਬਰਾੜ ਤੇ ਸੁਖਬੀਰ ਬਾਦਲ ਦਾ ਤੰਜ, '1 ਘੰਟਾ ਪਹਿਲਾਂ ਮੇਰੇ ਨਾਲ ਗੱਪਾ ਮਾਰ ਰਿਹਾ ਸੀ ਤੇ ਫਿਰ ਸਿੱਧਾ ਆਪ 'ਚ ਹੋ ਗਿਆ ਭਰਤੀ'

ਜਲੰਧਰ : ਅੱਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਸੁਖਬੀਰ ਬਾਦਲ ਵਲੋਂ ਕਿਹਾ ਗਿਆ ਕਿ ਲੱਖਾਂ ਏਕੜ ਫਸਲ ਮੀਂਹ ਝੱਖੜ ਨਾਲ ਤਬਾਹ ਹੋ ਗਈ ਪਰ ਹੱਲੇ ਤੱਕ ਕਿਸਾਨਾਂ ਦੇ ਖੇਤਾਂ ਦੀ ਗਿਰਦਾਰਵਰੀ ਨਹੀਂ ਕਰਵਾਈ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਗੱਲਾਂ ਦੀ ਹੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਭਾਸ਼ਣ ਦੇਣੇ ਬੰਦ ਕਰਕੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ। ਉਸਦਾ ਭੁਗਤਾਨ ਕੀਤਾ ਜਾਵੇ।

ਭਗਵੰਤ ਮਾਨ ਉੱਤੇ ਵੀ ਨਿਸ਼ਾਨਾਂ : ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ। ਇਹ ਸਿਰਫ ਕੇਜਰੀਵਾਲ ਦੇ ਪਿੱਛੇ ਲੱਗ ਕੇ ਹੀ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਉੱਤੇ ਵੀ ਹਮਲਾ ਕੀਤਾ ਗਿਆ ਹੈ। ਆਪ ਦੇ ਖਿਲਾਫ ਜਿਹੜਾ ਵੀ ਕੋਈ ਖ਼ਬਰ ਲਗਾ ਰਿਹਾ ਹੈ, ਪੁਲਿਸ ਤੇ ਵਿਜੀਲੈਂਸ ਦਾ ਡਰ ਦਿਖਾ ਕੇ ਉਸਨੂੰ ਡਰਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਬਿਜਲੀ ਮਹਿਕਮੇ ਦਾ ਵੀ ਬੁਰਾ ਹਾਲ ਹੈ। ਇਹੀ ਨਹੀਂ, ਗਰਮੀਆਂ ਵਿੱਚ ਹੋਰ ਵੀ ਬੁਰਾ ਹਾਲ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਸੁਨਹਿਰਾ ਬਣਾਇਆ ਗਿਆ ਸੀ ਪਰ ਆਪ ਸਰਕਾਰ ਨੇ ਇਸ ਨੂੰ ਬਰਬਾਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Teachers Protest: ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਇਸ ਮੌਕੇ ਜਥੇਦਾਰ ਦੇ ਬਿਆਨ ਉੱਤੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਸਹੀ ਕਹਿ ਰਹੇ ਹਨ ਜਥੇਦਾਰ ਅਕਾਲ ਤਖਤ ਸਾਹਿਬ। ਸਾਰੇ ਪਾਸੇ ਕਾਨੂੰਨ ਪ੍ਰਬੰਧ ਦਾ ਬੁਰਾ ਹਾਲ ਹੈ। ਜਿੱਥੇ ਵੀ ਚਾਹੇ ਲੌਰੇਂਸ ਬਿਸ਼ਨੋਈ ਵੀਡੀਓ ਕਾਲ ਕਰ ਸਕਗਾ ਹੈ। ਜੇਲਾਂ ਵਿੱਚ ਇਸ ਤੋਂ ਜ਼ਿਆਦਾ ਕਨੂੰਨ ਪ੍ਰਬੰਧ ਦੀ ਖਰਾਬੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਜਗਬੀਰ ਬਰਾੜ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਉਣ ਉੱਤੇ ਮੈਂ ਪੰਥ ਤੋਂ ਮੁਆਫ਼ੀ ਮੰਗਦਾ ਹਾਂ। ਜੇ ਮੈਨੂੰ ਪਤਾ ਹੁੰਦਾ ਇੰਨੀ ਜਲਦੀ ਬਰਾੜ ਨੇ ਛੱਡ ਜਾਣਾ ਤਾਂ ਮੈਂ ਅਕਾਲੀ ਦਲ ਵਿੱਚ ਸ਼ਾਮਿਲ ਹੀ ਨੀ ਕਰਵਾਉਣਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.