ਜਲੰਧਰ: ਦਿੱਲੀ ਦੇ ਇੰਡੀਆ ਗੇਟ ਵਿਖੇ ਸ਼ਹੀਦਾਂ ਦੇ ਸਨਮਾਨ ਵਿੱਚ ਜਲ ਰਹੀ ਅਮਰ ਜਵਾਨ ਜਯੋਤੀ ਨੂੰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਵਾਰ ਮਿਊਜ਼ੀਅਮ ਵਿੱਖੇ ਮਿਲਾਉਣ ਉੱਤੇ ਜਲੰਧਰ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦੇ ਪਰਿਵਾਰਾਂ ਸਮੇਤ ਰਾਜਨੀਤਿਕ ਪਾਰਟੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰ ਜਵਾਨ ਜਯੋਤੀ ਦੀ ਲੋਅ ਉੱਥੇ ਹੀ ਚੱਲਣੀ ਚਾਹੀਦੀ ਹੈ, ਜਿੱਥੇ ਇਸ ਵੇਲੇ ਹੈ।
"ਸ਼ਹੀਦਾਂ ਦੇ ਸਮਾਰਕਾਂ ਨੂੰ ਰਾਜਨੀਤਕ ਤੌਰ 'ਤੇ ਵਰਤਣਾ ਗ਼ਲਤ"
ਜਲੰਧਰ ਵਿਖੇ ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਮਰ ਜਵਾਨ ਜਯੋਤੀ ਜੋ 1971 ਤੋਂ ਇੰਡੀਆ ਗੇਟ ਵਿਖੇ ਜਲ ਰਹੀ ਹੈ। ਉਸ ਨੂੰ ਇੱਥੋਂ ਨਹੀਂ ਹਟਾਇਆ ਜਾਣਾ ਚਾਹੀਦਾ। ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਦੀ ਭਤੀਜੀ ਰਿਤਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਇੰਡੀਆ ਗੇਟ ਵਿਖੇ ਅਮਰ ਜਵਾਨ ਜੋਤੀ ਦੀ ਲੋਅ ਪੂਰੇ ਦੇਸ਼ ਲਈ ਇਕ ਬਹੁਤ ਵੱਡੇ ਮਾਣ ਦੀ ਗੱਲ ਹੈ। ਪੂਰੀ ਦੁਨੀਆਂ ਤੋਂ ਜੋ ਵੀ ਦਿੱਲੀ ਵਿਖੇ ਇੰਡੀਆ ਗੇਟ ਪਹੁੰਚਦਾ ਹੈ, ਤਾਂ ਉਹ ਅਮਰ ਜਵਾਨ ਜੋਤੀ ਦੇ ਦਰਸ਼ਨ ਕਰਦਾ ਹੈ, ਪਰ ਸਰਕਾਰ ਵੱਲੋਂ ਹੁਣ ਇਸ ਨੂੰ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਰਲਾਇਆ ਜਾ ਰਿਹਾ ਹੈ। ਰਤਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਸ਼ਹੀਦਾਂ ਦੇ ਸਮਾਰਕਾਂ ਨੂੰ ਰਾਜਨੀਤਕ ਤੌਰ ਉੱਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।
"ਅਮਰ ਜਵਾਨ ਜਯੋਤੀ ਦੇ ਦਰਸ਼ਨ ਕਰਕੇ ਆਮ ਲੋਕ ਵੀ ਪ੍ਰੇਰਿਤ ਹੁੰਦੇ ਸਨ"
ਕਾਰਗਿਲ ਦੇ ਹੀਰੋ ਅਤੇ ਉਸ ਵੇਲੇ ਦੇ ਕਰਨਲ ਅਤੇ ਇਸ ਵੇਲੇ ਰਿਟਾਇਰਡ ਬ੍ਰਿਗੇਡੀਅਰ ਐਮਪੀ ਐਸ ਬਾਜਵਾ ਮੁਤਾਬਕ ਅਮਰ ਜਵਾਨ ਜਯੋਤੀ ਅੱਜ ਦੇ ਸਮੇਂ ਤੋਂ ਇਸ ਜਗ੍ਹਾ ਪ੍ਰਚੱਲਿਤ ਹੈ, ਜੋ ਲੋਕਾਂ ਨੂੰ ਦੂਰੋਂ ਨਜ਼ਰ ਆਈ ਸੀ ਅਤੇ ਲੋਕਾਂ ਵਿੱਚ ਇੱਕ ਵੱਖਰੀ ਊਰਜਾ ਪੈਦਾ ਹੁੰਦੀ ਸੀ। ਸਿਰਫ਼ ਫੌਜੀ ਜਵਾਨ ਅਤੇ ਅਫ਼ਸਰ ਹੀ ਨਹੀਂ, ਬਲਕਿ ਆਮ ਲੋਕਾਂ ਨੂੰ ਵੀ ਇਸ ਤੋਂ ਇਕ ਪ੍ਰੇਰਣਾ ਮਿਲਦੀ ਸੀ, ਪਰ ਅਮਰ ਜਵਾਨ ਜਯੋਤੀ ਦੇ ਇੱਥੇ ਨਾ ਰਹਿਣ 'ਤੇ ਆਮ ਲੋਕ ਇਸ ਨੂੰ ਯਾਦ ਕਰਨਗੇ ਅਤੇ ਇਸ ਦੇ ਨਾਲ ਹੀ ਜਿਸ ਅਮਰ ਜਵਾਨ ਜੋਤੀ ਨੂੰ ਲੋਕ ਆਉਂਦੇ ਜਾਂਦੇ ਦੇਖਦੇ ਸੀ ਉਸ ਲਈ ਹੁਣ ਲੋਕਾਂ ਨੂੰ ਦੂਜੀ ਜਗ੍ਹਾ ਜਾਣਾ ਪਵੇਗਾ।
"ਦੇਸ਼ ਦੀ ਹਰ ਧਰੋਹਰ ਨਾਲ ਛੇੜਛਾੜ ਕਰ ਰਹੀ ਕੇਂਦਰ ਸਰਕਾਰ"
ਅਕਾਲੀ ਦਲ ਦੇ ਬੁਲਾਰੇ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਅਮਰ ਜਵਾਨ ਜਯੋਤੀ ਦਾ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਵਿਲਯ ਸਿਰਫ਼ ਆਮ ਲੋਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੀ ਨਹੀਂ, ਬਲਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਰਾਸ ਨਹੀਂ ਆ ਰਿਹਾ। ਇਕ ਪਾਸੇ ਜਿੱਥੇ, ਇਸ ਬਾਰੇ ਰਾਹੁਲ ਗਾਂਧੀ ਅਤੇ ਕਈ ਕਾਂਗਰਸੀ ਨੇਤਾ ਇਸ ਦਾ ਵਿਰੋਧ ਕਰ ਚੁੱਕੇ ਹਨ, ਉੱਥੇ ਹੀ, ਅਕਾਲੀ ਦਲ ਵੱਲੋਂ ਵੀ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੀਆਂ ਧਰੋਹਰਾਂ ਨਾਲ ਲਗਾਤਾਰ ਛੇੜਛਾੜ ਕਰਦੀ ਆ ਰਹੀ ਹੈ। ਭਾਜਪਾ ਸਰਕਾਰ ਵਲੋਂ ਪਹਿਲੇ ਕਿਸਾਨਾਂ ਨਾਲ ਦੋ ਸਾਲ ਜੋ ਸਲੂਕ ਕੀਤਾ ਉਸ ਨੂੰ ਕਦੇ ਦੁਨੀਆਂ ਨਹੀਂ ਭੁੱਲ ਸਕਦੀ ਅਤੇ ਹੁਣ ਉਹ ਦੇਸ਼ ਦੇ ਜਵਾਨਾਂ ਨਾਲ ਵੀ ਅਜਿਹਾ ਹੀ ਸਲੂਕ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਡੀਆ ਗੇਟ ਵਿਖੇ ਅਮਰ ਜਵਾਨ ਜਯੋਤੀ ਦਾ ਨਿਰਮਾਣ 1972 ਵਿੱਚ ਹੋਇਆ ਸੀ ਜਿਸ ਨੂੰ 1971 ਵਿੱਚ ਭਾਰਤ ਪਾਕਿਸਤਾਨ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤਕ ਅਮਰ ਜਵਾਨ ਜੋਤੀ ਦੀ ਇਹ ਲੋਅ ਚੱਲ ਰਹੀ ਹੈ, ਪਰ ਹੁਣ ਭਾਰਤ ਪਾਕਿਸਤਾਨ ਦੀ ਇਸ ਲੜਾਈ ਨੂੰ 50 ਸਾਲ ਪੂਰੇ ਹੋਣ ਉੱਤੇ ਸਰਕਾਰ ਵੱਲੋਂ ਇਸ ਨੂੰ ਦਿੱਲੀ ਵਿਖੇ ਨੈਸ਼ਨਲ ਵਾਰ ਮਿਊਜ਼ੀਅਮ ਵਿੱਚ ਮਰਜ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦਾ ਕੀਤਾ ਐਲਾਨ