ETV Bharat / state

ਕੋਰੋਨਾ ਨੇ ਗ਼ਾਇਬ ਕੀਤੀਆਂ ਬੱਸਾਂ ਚੋਂ ਸਵਾਰੀਆਂ - jalandhar roadways

ਬੇਸ਼ੱਕ ਪੰਜਾਬ ਵਿੱਚ ਤਾਲਾਬੰਦੀ ਖ਼ਤਮ ਕਰ ਦਿੱਤੀ ਗਈ ਹੈ ਪਰ ਫਿਰ ਵੀ ਸਰਕਾਰੀ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਜਿਸ ਕਰ ਕੇ ਉਨ੍ਹਾਂ ਨੂੰ ਬੱਸਾਂ ਨੂੰ ਰੋਜ਼ਾਨਾ ਵੱਡਾ ਘਾਟਾ ਪੈ ਰਿਹਾ ਹੈ।

ਜਲੰਧਰ ਬੱਸਾ ਅੱਡਾ
ਜਲੰਧਰ ਬੱਸਾ ਅੱਡਾ
author img

By

Published : Aug 8, 2020, 1:20 PM IST

ਜਲੰਧਰ: ਪੰਜਾਬ ਵਿੱਚ ਸਰਕਾਰ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹਾਲੇ ਵੀ ਸਵਾਰੀਆਂ ਦੀ ਉਡੀਕ ਹੈ।

ਪੰਜਾਬ ਵਿੱਚ ਹੁਣ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਸਾਰੇ ਲੋਕ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਰਹੇ ਹਨ ਪਰ ਅਜੇ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਆਪਣੀਆਂ ਸਵਾਰੀਆਂ ਪੂਰੀ ਤਰ੍ਹਾਂ ਨਾਲ ਨਹੀਂ ਮਿਲ ਪਾ ਰਹੀਆਂ ਹਨ ਜਿਸ ਦੇ ਚੱਲਦੇ ਕੁਝ ਹੀ ਬੱਸਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਰਹੀਆਂ ਹਨ ਅਤੇ ਬਾਕੀ ਇਸ ਤਰ੍ਹਾਂ ਹੀ ਖੜ੍ਹੀਆਂ ਪਈਆਂ ਹਨ।

ਜਲੰਧਰ ਡਿੱਪੂ ਇੱਕ ਦੇ ਟਰਾਂਸਪੋਰਟ ਯੂਨੀਅਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੱਸਾਂ ਚੱਲ ਦੇ ਰਹੀਆਂ ਹਨ ਪਰ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਜਾ ਰਹੀਆਂ ਜਿਸ ਦੇ ਕਾਰਨ ਵੀ ਸਵਾਰੀਆਂ ਨਹੀਂ ਆ ਰਹੀਆਂ ਹਨ ਅਤੇ ਜੋ ਲੋਕਾਂ ਦੇ ਦਿਲਾਂ ਵਿੱਚ ਕਰੋਨਾ ਮਹਾਂਮਾਰੀ ਦਾ ਡਰ ਬੈਠਿਆ ਹੋਇਆ ਹੈ ਉਹ ਵੀ ਇੱਕ ਕਾਰਨ ਹੈ ਲੋਕਾਂ ਦਾ ਸਫਰ ਬੱਸਾਂ ਵਿੱਚ ਸਫ਼ਰ ਨਾ ਕਰਨ ਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਨਾਲ ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ ਡੇਢ ਤੋਂ ਦੋ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ ਪਹਿਲਾਂ ਜਿੱਥੇ ਬੱਸਾਂ 100 ਫ਼ੀਸਦ ਚੱਲਦੀਆਂ ਸੀ ਅਤੇ ਹੁਣ ਮਹਿਜ਼ 60 ਫ਼ੀਸਦ ਹੀ ਬੱਸਾਂ ਚੱਲ ਰਹੀਆਂ ਹਨ ।

ETV Bharat Logo

Copyright © 2025 Ushodaya Enterprises Pvt. Ltd., All Rights Reserved.