ਜਲੰਧਰ : ਇੱਥੋਂ ਦੇ ਸਰਕਟ ਹਾਊਸ ਵਿਖੇ ਅਕਾਲੀ-ਭਾਜਪਾ ਦੇ ਬੁਲਾਰੇ ਪਵਨ ਟੀਨੂੰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਬਿਲਕੁਲ ਹੀ ਨਿਕੰਮਾ ਬਜਟ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜੋ ਚੌਥਾ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਵਿੱਚ ਉਹੀ ਹੈ ਜੋ ਅੱਜ ਤੋਂ ਪਹਿਲੇ, ਦੂਸਰੇ ਅਤੇ ਤੀਸਰੇ ਬਜਟ ਵਿੱਚ ਸੀ। ਉਨ੍ਹਾਂ ਕਿਹਾ ਕਿ ਪਿਛਲੇ ਬਜਟਾਂ ਦੌਰਾਨ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਹਨ ਫਿਰ ਭਾਵੇਂ ਉਹ ਖੇਡ ਉਦਯੋਗ ਨੂੰ ਲੈ ਕੇ ਹੋਵੇ, ਆਮ ਲੋਕਾਂ ਨੂੰ ਨੌਕਰੀਆਂ ਦੇ ਵਾਅਦੇ ਹੋਣ ਜਾਂ ਬਿਜਲੀ ਨੂੰ ਸਸਤੀ ਕਰਨ ਦੀ ਗੱਲ ਹੋਵੇ, ਸਰਕਾਰ ਦਾ ਇਹ ਬਜਟ ਬਿਲਕੁਲ ਵੀ ਲੋਕਾਂ ਦੇ ਹੱਕ ਵਿੱਚ ਨਹੀਂ ਹੈ।
ਇਹ ਵੀ ਪੜ੍ਹੋੇ : ਪੰਜਾਬ ਬਜਟ 2020: ਜਲੰਧਰ ਵਾਸੀਆਂ ਦੀਆਂ ਉਮੀਦਾਂ
ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਮੋਬਾਈਲ ਦੇਣ ਦਾ ਵਾਅਦਾ ਕੀਤਾ ਸੀ, ਇਹ ਨੌਜਵਾਨਾਂ ਨੂੰ ਇੱਕ ਕਿਸਮ ਦਾ ਲਾਰਾ ਹੀ ਲਗਾਇਆ ਗਿਆ ਹੈ। ਜੋ ਬਜਟ ਮੋਬਾਈਲਾਂ ਲਈ ਰੱਖਿਆ ਗਿਆ ਹੈ ਗਿਣਤੀ ਮੁਤਾਬਿਕ ਜੇਕਰ ਦੇਖਿਆ ਜਾਵੇ ਤਾਂ ਕੇਵਲ ਹਰ ਨੌਜਵਾਨ ਨੂੰ ਮੋਬਾਈਲ ਇੱਕ ਹਜ਼ਾਰ ਰੁਪਏ ਦੀ ਘੱਟ ਕੀਮਤ ਤੇ ਪਵੇਗਾ। ਜਿਸ 'ਤੇ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਸਰਕਾਰ ਨੇ ਇਹ ਜੋ ਬਜਟ ਲਿਆਂਦਾ ਹੈ, ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਫ਼ਾਇਦਾ ਨਹੀਂ ਮਿਲੇਗਾ।
ਉਧਰ ਇਸ ਮੌਕੇ ਉੱਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਗਈ ਜਿਸ ਨਾਲ ਸਿਹਤ ਵਿਭਾਗ ਨੂੰ ਜਾਂ ਲੋਕਾਂ ਨੂੰ ਕੋਈ ਫ਼ਾਇਦਾ ਹੋ ਸਕੇ। ਨਾਲੇ ਜੋ ਸੜਕੀ ਦੁਰਘਟਨਾਵਾਂ ਹੁੰਦੀਆਂ ਹਨ ਉਨ੍ਹਾਂ ਵਿੱਚ ਵੀ ਕੋਈ ਲੋਕ ਜਾਂ ਸੜਕ ਸਬੰਧਿਤ ਕੁੱਝ ਖ਼ਾਸ ਨਹੀਂ ਹੈ।