ਜਲੰਧਰ: ਦਿੱਲੀ ਵਿਖੇ ਪੂਰੇ ਦੇਸ਼ ਨੇ ਓਲੰਪਿਕ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਖਿਡਾਰੀਆਂ ਦੀਆਂ ਮਾਵਾਂ ਨੂੰ ਵੀ ਇੰਤਜਾਰ ਹੈ ਕਿ ਕਦੋਂ ਉਨ੍ਹਾਂ ਦੇ ਪੁੱਤਰ ਘਰ ਪਰਤਣ ਤਾਂ ਜੋ ਉਹ ਆਪਣੇ ਪੁੱਤ ਨੂੰ ਪਿਆਰ ਕਰ ਸਕਣ ਅਤੇ ਉਨ੍ਹਾਂ ਦੇ ਮਨਪਸੰਦ ਚੀਜ਼ਾਂ ਖਿਲਾ ਸਕਣ।
ਇਸੇ ਤਰ੍ਹਾਂ ਹੀ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਵੀ ਆਪਣੇ ਪੁੱਤ ਮਨਪ੍ਰੀਤ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਨੇ ਈਟੀਵੀ ਭਾਰਤ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੂੰ ਆਲੂ ਦੀ ਸਬਜੀ, ਦੇਸੀ ਘਿਓ ਦੇ ਪਰਾਂਠੇ ਅਤੇ ਖੀਰ ਬਹੁਤ ਪਸੰਦ ਹੈ। ਬਸ ਹੁਣ ਉਹ ਉਸ ਸਮੇਂ ਦਾ ਇੰਤਜਾਰ ਕਰ ਰਹੇ ਹਨ ਜਦੋ ਉਨ੍ਹਾਂ ਦਾ ਪੁੱਤ ਘਰ ਪਰਤੇਗਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੱਲ ਖਾਸਤੌਰ ’ਤੇ ਮਨਪ੍ਰੀਤ ਲਈ ਆਲੂ ਦੀ ਸਬਜ਼ੀ, ਦੇਸੀ ਘਿਓ ਦੇ ਪਰਾਂਠੇ ਅਤੇ ਖੀਰ ਬਣਾਉਣਗੇ ਅਤੇ ਆਪਣੇ ਹੱਥਾਂ ਨਾਲ ਖੁਆਉਣਗੇ। ਕਾਬਿਲੇਗੌਰ ਹੈ ਕਿ ਭਲਕੇ ਮਨਪ੍ਰੀਤ ਸਿੰਘ ਆਪਣੇ ਸਾਥੀ ਖਿਡਾਰੀਆਂ ਨਾਲ ਆਪਣੇ ਪਿੰਡ ਅਤੇ ਘਰ ਪਰਤਣਗੇ। ਜਿਸ ਲਈ ਮਿੱਠਾਪੁਰ ਪਿੰਡ ਅਤੇ ਮਨਪ੍ਰੀਤ ਦਾ ਪਰਿਵਾਰ ਖਾਸ ਤਿਆਰੀਆਂ ਕਰ ਰਿਹਾ ਹੈ।
ਇਹ ਵੀ ਪੜੋ: National Crush ਬਣੇ ਨੀਰਜ ਚੋਪੜਾ, ਕੁੜੀਆ ਬੋਲ ਰਹੀਆਂ 'I Love You'