ਜਲੰਧਰ: ਸ਼ਹਿਰ ਦੇ ਕੈਂਟ ਵਿੱਚ ਬੀਤੀ ਸ਼ਾਮ ਨੂੰ ਬਿਜਲੀ ਬੋਰਡ ਦੇ ਕਰਮਚਾਰੀ ਵੱਲੋਂ ਇੱਕ ਬਜ਼ੁਰਗ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕੁੱਟਮਾਰ ਦੀ ਵਾਰਦਾਤ ਉਸ ਥਾਂ 'ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਕੁੱਟਮਾਰ ਕਰਨ ਵਾਲਾ ਵਿਅਕਤੀ ਅਜੇ ਫਰਾਰ ਹੈ।
ਸ਼ਿਕਾਇਤਕਰਤਾ ਕੁਲਵੰਤ ਰਾਏ ਨੇ ਦੱਸਿਆ ਕਿ ਉਹ ਜਲੰਧਰ ਦੇ ਕੈਂਟ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਨੌਜਵਾਨ ਬਿਜਲੀ ਵਿਭਾਗ ਤੋਂ ਬਿਜਲੀ ਦੀ ਤਾਰਾਂ ਨੂੰ ਠੀਕ ਕਰਨ ਲਈ ਆਏ ਸੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਬਿਜਲੀ ਦੀ ਐੱਚਟੀ ਲਾਈਨ ਉੱਤੇ ਲੱਗੀ ਤਾਰਾਂ ਦੇ ਖੁੱਲ੍ਹੇ ਹੋਏ ਜੋਇੰਟ ਨੂੰ ਠੀਕ ਕਰਨ ਲਈ ਕਿਹਾ। ਇਨ੍ਹਾਂ ਕਹਿਣ ਮਗਰੋਂ ਹੀ ਉਹ ਨੌਜਵਾਨ ਭੜਕ ਗਏ ਤੇ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਕੁਲਵੰਤ ਰਾਏ ਪੰਚਾਇਤ ਮੈਂਬਰ ਹੋਣ ਦੇ ਨਾਲ ਸੀਨੀਅਰ ਸਿਟੀਜ਼ਨ ਵੀ ਹਨ। ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਵਿਭਾਗ ਦੇ ਦੋ ਮੁਲਾਜ਼ਮ ਆਏ ਉਦੋਂ ਕੁਲਵੰਤ ਸਿੰਘ ਪਸ਼ੂਆਂ ਨੂੰ ਬੰਨ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਕੁਲਵੰਤ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਬਿਜਲੀ ਦੀ ਤਾਰਾਂ ਨੂੰ ਖੰਭੇ ਤੋਂ ਉੱਪਰ ਬੰਨ ਦਵੋਂ। ਇੰਨ੍ਹੇ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਪਹਿਲਾ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੈਪਟਨ ਤੋਂ ਕੀਤੀ ਇਨਸਾਫ਼ ਦੀ ਮੰਗ