ETV Bharat / state

6800 ਟਰਾਮਾਡੋਲ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ - ਵਿਸ਼ੇਸ਼ ਜਾਂਚ ਨਾਕਾ ਲਗਾਇਆ

ਨਸ਼ੇ ਨੂੰ ਰੋਕਣ ਲਈ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਇਸ ਦੌਰਾਨ ਪੁਲਿਸ ਵਲੋਂ ਨਾਕੇਬੰਦੀ ਮੌਕੇ ਦੋ ਨਸ਼ਾ ਤਸਕਰਾਂ ਪਾਸੋਂ 6800 ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
author img

By

Published : May 22, 2021, 3:54 PM IST

ਜਲੰਧਰ: ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਵੱਡਾ ਕਦਮ ਉਠਾਉਂਦਿਆਂ ਸ਼ਹਿਰ ਦੀ ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਪਾਸੋਂ 6800 ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਇਤਲਾਹ ’ਤੇ ਸਬ ਇੰਸਪੈਕਟਰ ਭਗਤਵੀਰ ਸਿੰਘ ਦੀ ਅਗਵਾਈ ਵਿੱਚ ਨਾਕੇਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੰਕੇਤ ਮਿਲੇ ਸਨ ਕਿ ਅਸ਼ਵਨੀ ਸ਼ਰਮਾ ਉਰਫ਼ ਬਿੰਨੀ ਪੁੱਤਰ ਦੇਸ ਰਾਜ ਵਾਸੀ ਮਖਦੂਮਪੁਰਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਨੇੜੇ ਕ੍ਰਿਸ਼ਨਾ ਮੈਡੀਕਲ ਸਟੋਰ ਚਲਾਉਦਾ ਹੈ ਆਪਣੀ ਹੌਂਡਾ ਸੀਵਿਕ ਕਾਰ ਪੀਬੀ-08-ਬੀਐਚ-0297 ਵਿੱਚ ਟਰਾਮਾਡੋਲ ਦੀਆਂ ਗੋਲੀਆਂ ਸਪਲਾਈ ਕਰਨ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੁਛਗਿਛ ਦੌਰਾਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਕਾਰੋਬਾਰ ਚਲਾ ਰਿਹਾ ਸੀ ਅਤੇ ਇਹ ਗੋਲੀਆਂ ਸਮਰਾਟ ਸਭਰਵਾਲ ਪੁੱਤਰ ਚਰਨਜੀਤ ਲਾਲ ਵਾਸੀ ਮਕਾਨ ਨੰਬਰ 304, ਦਿਲਬਾਗ ਨਗਰ ਜੋ ਦਿਲਖੁਸ਼ ਮਾਰਕੀਟ ਵਿਖੇ ਸ਼ਕਤੀ ਟਰੇਡਰ ਮੈਡੀਕਲ ਦੁਕਾਨ ਕਰਦਾ ਹੈ ਪਾਸੋਂ ਲਿਆਉਂਦਾ ਸੀ।

ਇਸ ਮੌਕੇ ਪੁਲਿਸ ਨੇ ਨਾਕਾਬੰਦੀ ਮੌਕੇ ਦੋਸ਼ੀਆਂ ਤੋਂ ਕਾਰ ਦੀ ਤਲਾਸ਼ੀ ਦੌਰਾਨ 6800 ਟਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਜਗਰਾਉਂਂ ਫਾਇਰਿੰਗ ਮਾਮਲਾ: ਪੁਲਿਸ ਵਲੋਂ ਨਾਜਾਇਜ਼ ਅਸਲੇ ਸਮੇਤ ਦੋਸ਼ੀ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.