ਜਲੰਧਰ: ਵਿਰੋਧੀ ਧਿਰ ਦੇ ਆਗੂ ਤੇ ਆਪ ਵਿਧਾਇਕ ਹਰਪਾਲ ਚੀਮਾ ਵੱਲੋਂ ਦਿੱਤੇ ਇੰਟਰਲਾਕ ਟਾਈਲਾਂ ਬਾਰੇ ਬਿਆਨ ਦਾ ਪੰਜਾਬ ਇੰਟਰਲਾਕ ਫੈਕਟਰੀ ਵੈਲਫੇਅਰ ਐਸਸੀਏਸ਼ਨ ਵੱਲੋਂ ਵਿਰੋਧ ਕੀਤਾ ਗਿਆ ਹੈ। ਐਸਸੀਏਸ਼ਨ ਨੇ ਮੰਗ ਕੀਤੀ ਹੈ ਕਿ ਹਰਪਾਲ ਚੀਮਾ ਇੰਟਰਲਾਕ ਟਾਈਲਾਂ ਬਾਰੇ ਦਿੱਤਾ ਆਪਣਾ ਬਿਆਨ ਤੁਰੰਤ ਵਾਪਸ ਲੈਣ ਨਹੀ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ।
ਬੁੱਧਵਾਰ ਨੂੰ ਨੈਸ਼ਨਲ ਸਮਾਲ ਸਕੇਲ ਇੰਡਸਟਰੀ ਕਾਰਪੋਰੇਸ਼ਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਇੰਟਰਲਾਕ ਫੈਕਟਰੀ ਵੈੱਲਫੇਅਰ ਐਸਸੀਏਸ਼ਨ ਵੱਲੋਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਰੋਧੀ ਧਿਰ ਦੇ ਆਗੂ ਦੇ ਉਕਤ ਬਿਆਨ ਦੀ ਨਿਖੇਧੀ ਕਰਦਿਆਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪੰਜਾਬ ਇਲਾਵਾ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਅਹੁਦੇਦਾਰਾਂ ਤੇ ਮੈਂਬਰਾਂ ਨੇ ਇੰਟਰਲਾਕ ਤਿਆਰ ਕਰਨ 'ਚ ਨਵੀਆਂ ਤਕਨੀਕਾਂ, ਕੱਚੇ ਮਾਲ ਦੀਆਂ ਕੀਮਤਾਂ ਤੇ ਹੋਰ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਇਕ ਹਰਪਾਲ ਚੀਮਾ ਵੱਲੋਂ ਦਿੱਤਾ ਗਿਆ ਬਿਆਨ ਇਸ ਉਦਯੋਗ ਬਾਰੇ ਗਿਆਨ ਦੀ ਵੱਡੀ ਘਾਟ ਦਾ ਸਬੂਤ ਹੈ। ਜੇਕਰ ਉਨ੍ਹਾਂ ਨੂੰ ਇੰਟਰਲਾਕ ਟਾਈਲਾਂ ਬਾਰੇ ਗਲਤ ਜਾਣਕਾਰੀ ਮਿਲੀ ਸੀ ਤਾਂ ਇਸ ਸਬੰਧੀ ਉਦਯੋਗ ਨਾਲ ਸੰਬੰਧਿਤ ਲੋਕਾਂ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਬਿਨਾਂ ਕੁਝ ਜਾਣੇ ਹੀ ਇਹ ਬੇਤੁਕਾ ਬਿਆਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀ ਐਸੋਸੀਏਸ਼ਨ 'ਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜੋ: ਈਟੀਟੀ ਅਤੇ ਬੀਐਡ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮੁੱਖ ਮੰਤਰੀ 16 ਮਾਰਚ ਨੂੰ ਦੇਣਗੇ ਖੁਸ਼ਖਬਰੀ
ਦੱਸ ਦੇਈਏ ਕਿ ਹਰਪਾਲ ਚੀਮਾ ਨੇ ਬਿਆਨ ਬਿਆਨ ਦਿੱਤਾ ਸੀ ਕਿ ਇੰਟਰਲਾਕ ਟਾਈਲ 5 ਰੁਪਏ ਵਿੱਚ ਮਿਲਦੀ ਹੈ।