ਸੁਲਤਾਨਪੁਰ ਲੋਧੀ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਨਿਹੰਗ ਸਿੰਘ ਜ਼ੈਲ ਸਿੰਘ ਆਨੰਦ ਅਤੇ ਸਿੰਘਣੀ ਜਗਦੀਪ ਕੌਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਸੰਗਤਾਂ ਨਿਹੰਗ ਸਿੰਘ ਅਤੇ ਸਿੰਘਣੀ ਦੇ ਨਾਲ ਸੈਲਫੀਆਂ ਖਿਚਾ ਰਹੇ ਹਨ। ਦੱਸ ਦਈਏ ਕਿ ਗੌਰੀ ਨੇ ਪੰਜਾਬ ਦੇ ਨਿਹੰਗ ਸਿੰਘ ਨਾਲ ਵਿਆਹ ਕਰਵਾਇਆ (Nihang Singh Married With Foreigner) ਹੋਇਆ ਹੈ।
ਇਹ ਵੀ ਪੜੋ: ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਪਣੀ ਧੀ, ਭਤੀਜੇ ਤੇ ਭਰਾ ਸਣੇ ਕੀਤਾ ਇਹ ਕਾਰਾ !
ਨਿਹੰਗ ਨੌਜਵਾਨ ਜ਼ੈਲ ਸਿੰਘ ਕਪੂਰਥਲਾ ਦੇ ਪਿੰਡ ਸਿੰਧਵਾ ਦਾ ਰਹਿਣ ਵਾਲਾ ਹੈ। ਇਹਨਾਂ ਦੋਵਾਂ ਦਾ ਵਿਆਹ 8 ਮਹੀਨੇ ਪਹਿਲਾਂ ਹੋਇਆ ਹੈ। ਦੱਸ ਦਈਏ ਕਿ ਗੋਰੀ ਜਗਦੀਪ ਕੌਰ ਨੇ ਨਿਹੰਗ ਜ਼ੈਲ ਸਿੰਘ ਨਾਲ ਦੂਜਾ ਵਿਆਹ ਕਰਵਾਇਆ ਹੈ, ਇਸ ਤੋਂ ਪਹਿਲਾਂ ਵੀ ਗੋਰੀ ਦਾ ਵਿਆਹ ਹੋਇਆ ਸੀ।
ਫੇਸਬੁੱਕ ਉੱਤੇ ਹੋਈ ਸੀ ਦੋਸਤੀ: ਜਾਣਕਾਰੀ ਦਿੰਦੇ ਹੋਏ ਨਿਹੰਗ ਜੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਦੋਸਤੀ ਫੇਸਬੁੱਕ ਦੇ ਮਾਧਿਅਮ ਨਾਲ ਹੋਈ ਹੈ। ਪਹਿਲਾਂ ਤਾਂ ਮੇਰੀ ਭਾਸ਼ਾ ਜਗਦੀਪ ਕੌਰ ਨੂੰ ਸਮਝ ਨਹੀਂ ਆਈ ਕਿਉਂਕਿ ਉਹ ਸਿਰਫ਼ ਅੰਗਰੇਜ਼ੀ ਜਾਣਦੀ ਸੀ। ਇਸ ਤੋਂ ਬਾਅਦ ਇਸ (ਗੋਰੀ) ਨੇ ਦੱਸਿਆ ਕਿ ਮੈਨੂੰ ਤੁਸੀਂ ਜੋ ਵੀ ਕਹਿਣਾ ਹੈ, ਉਸ ਨੂੰ ਟਰਾਂਸਲੇਸ਼ਨ ਕਰਕੇ ਭੇਜੋ ਜਾਂ ਬੋਲ ਕੇ ਭੇਜੋ। ਜੈਲ ਸਿੰਘ ਨੇ ਦੱਸਿਆ ਕਿ ਜਿਸ ਤੋਂ ਬਾਅਦ ਸਾਡੀ ਗੱਲਬਾਤ ਅੱਗੇ ਵਧੀ ਤਾਂ ਬੈਲਜੀਅਮ ਤੋਂ ਜਗਦੀਪ ਕੌਰ ਜੀ ਆਏ ਅਤੇ ਗੁਰੂ ਪਾਤਸ਼ਾਹ ਜੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਵਾ ਲਏ।
ਸਿੰਘਣੀ ਸੱਜਣਾ ਚਾਹੁੰਦੀ ਸੀ ਗੋਰੀ ਮੇਮ: ਉਹਨਾਂ ਨੇ ਦੱਸਿਆ ਕਿ ਗੋਰੀ ਦੀ ਚਾਹਤ ਸੀ ਕਿ ਉਹ ਗੁਰੂ ਦਾ ਬਾਣਾ ਪਾਏ। ਜਿਸ ਤੋਂ ਸਿੰਘਣੀ ਸਜੀ ਅਤੇ ਮੇਰੇ ਨਾਲ ਰਹਿਣ ਦਾ ਪ੍ਰਣ ਲਿਆ ਅਤੇ ਅੰਮ੍ਰਿਤ ਵੀ ਛੱਕਿਆਂ। ਇਸ ਮੌਕੇ ਗੱਲਬਾਤ ਕਰਦਿਆਂ ਗੋਰੀ ਮੇਮ ਜਗਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਬਹੁਤ ਵਧੀਆ ਲੱਗੀ ਹੈ। ਉਸ ਨੇ ਕਿਹਾ ਕਿ ਉਹਨਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਵੀ ਕੀਤੇ ਹਨ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਬੰਦੀ ਛੋੜ ਦਿਵਸ ਵਿਖੇ ਵੀ ਗਏ ਸਨ। ਜਗਦੀਪ ਕੌਰ ਨੇ ਕਿਹਾ ਕਿ ਉਸ ਨੂੰ ਪੰਜਾਬ ਦੇ ਇਤਿਹਾਸਕ ਸਥਾਨ ਬਹੁਤ ਵਧੀਆ ਲੱਗੇ ਹਨ।
ਇਹ ਵੀ ਪੜੋ: SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਦੁਪਹਿਰ ਨੂੰ ਹੋਵੇਗੀ ਚੋਣ ਪ੍ਰਕਿਰਿਆ ਸ਼ੁਰੂ