ਹੁਸ਼ਿਆਰਪੁਰ: ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆ ਹੀ ਨੀਟੂ ਸ਼ਟਰਾਂ ਵਾਲਾ ਨੇ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਕਿ ਇਸ ਵਾਰ ਚਾਰੋਂ ਜ਼ਿਮਨੀ ਚੋਣਾਂ 'ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਖੜ੍ਹਾ ਕਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜੇਗਾ।
ਪੰਜਾਬ ਵਿਚ 21 ਅਕਤੂਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਇਕ ਵਾਰ ਫਿਰ ਤੋਂ ਨੀਟੂ ਸ਼ਟਰਾ ਵਾਲਾ ਨਜ਼ਰ ਆਏਗਾ ਅਤੇ ਇਸ ਵਾਰ ਨੀਟੂ ਸ਼ਟੂਰਾਂ ਵਾਲਾ ਇਕ ਇਲਾਕੇ ਵਿੱਚ ਨਹੀ ਬਲਕਿ ਚਾਰੋ ਸੀਟ 'ਤੇ ਆਪਣੇ ਪਰਿਵਾਰ ਸਮੇਤ ਉਤਰੇਗਾ। ਇਹ ਖੁਲਾਸਾ ਜ਼ਿਲ੍ਹਾ ਹੁਸ਼ਿਆਰਪੁਰ ਕਸਬਾ ਮੁਕੇਰੀਆਂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਫਗਵਾੜਾ ਤੋਂ ਉਨ੍ਹਾਂ ਦੀ ਭੈਣ ਚੰਨੀ ਮੁਕੇਰੀਆਂ ਤੋਂ ਮਾਤਾ ਜਲਾਲਾਬਾਦ ਤੋਂ ਅਤੇ ਪਤਨੀ ਦਾਖਾ ਤੋਂ ਚੋਣ ਮੈਦਾਨ ਵਿਚ ਉਤਰੇਗੀ ਅਤੇ ਚਾਰੋ ਸੀਟ 'ਤੇ ਉਹ ਆਜ਼ਾਦ ਲਗੜਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਇਕੱਲੇ ਨਹੀ ਹਨ ਉਸ ਨਾਲ ਬੱਬੂ ਮਾਨ, ਸੱਜੇ ਦੱਤ, ਅਤੇ ਮਾਸਟਰ ਸਲੀਮ ਉਸਦੇ ਨਾਲ ਹਨ। ਨੀਟੂ ਸ਼ਟਰਾਂ ਵਾਲੇ ਕਿਹਾ ਕਿ ਉਸਨੂੰ ਸਿੱਧੂ ਮੂਸੇਵਾਲਾ ਦਾ ਫੋਨ ਵੀ ਆਇਆ ਹੈ। ਸਿੱਧੂ ਮੂਸੇਵਾਲੇ ਨੇ ਉਸਦੇ ਲਈ ਪ੍ਰਚਾਰ ਕਰਨ ਦੀ ਹਾਮੀ ਭਰੀ ਹੈ। ਦੱਸ ਦੇਈਏ ਕਿ ਨੀਟੂ ਸ਼ਟਰਾਂ ਵਾਲਾ ਪਿਛਲੀ ਲੋਕ ਸਭਾਂ ਚੋਣਾਂ ਸਮੇਂ ਚਰਚਾ ਦਾ ਵਿਸ਼ੇ ਬਣੇ ਸਨ, ਜਿਨ੍ਹਾਂ ਨੇ ਜਲੰਧਰ ਤੋਂ ਲੋਕ ਸਭਾ ਚੋਣ ਲੜੀ ਜਦੋ ਇਨ੍ਹਾਂ ਚੋਣਾਂ ਦੇ ਅਸਲ ਨਤੀਜੇ ਆਏ ਤਾਂ ਨਤੀਜਿਆਂ ਨੂੰ ਵੇਖ ਕੇ ਨੀਟੂ ਸ਼ਟਰਾਂ ਵਾਲਾ ਦੇ ਹੰਝੂ ਨਾ ਰੁਕ ਸਕੇ ਤੇ ਆਪਣੇ ਹੀ ਪਰਿਵਾਰ 'ਤੇ ਵੋਟਾਂ ਨਾ ਪਾਉਣ ਇਲਜ਼ਾਮ ਲਗਾਉਦੇ ਨਜ਼ਰ ਆਏ।
ਇਹ ਵੀ ਪੜੋ:ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਨੀਟੂ ਸ਼ਟਰਾਂ ਵਾਲੇ ਦੀ ਇਹ ਵੀਡੀਓ ਵਾਇਰਲ ਹੋਣ ਨਾਲ ਪੰਜਾਬ ਤੋਂ ਇਲਾਵਾ ਦੇਸ਼ਾਂ ਵਿੱਚ ਚਰਚਾ ਵਿਸ਼ਾ ਬਣੇ ਸਨ।