ਜਲੰਧਰ: ਨਗਰ ਨਿਗਮ ਤਹਿ ਬਾਜ਼ਾਰੀ ਵਿਭਾਗ ਦੇ ਇੰਚਾਰਜ ਮਨਦੀਪ ਸਿੰਘ ਅਤੇ ਏਸੀਪੀ ਟ੍ਰੈਫ਼ਿਕ ਪੁਲਿਸ ਹਰਬਿੰਦਰ ਸਿੰਘ ਭੱਲਾ ਨੇ ਆਪਣੀ ਆਪਣੀ ਟੀਮਾਂ ਦੇ ਨਾਲ ਲੈ ਕੇ ਲਾਡੋਵਾਲੀ ਰੋਡ 'ਤੇ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਉਨ੍ਹਾਂ ਨੇ ਅਵੈਦ ਰੂਪ ਨਾਲ ਸੜਕ 'ਤੇ ਕਬਜ਼ਾ ਕੀਤਾ ਤਾਂ ਉਹ ਉਨ੍ਹਾਂ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ।
ਇਸ ਸਬੰਧੀ ਏਸੀਪੀ ਟ੍ਰੈਫਿਕ ਹਰਬਿੰਦਰ ਸਿੰਘ ਭੱਲਾ, ਮਨਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਪੁਲਿਸ ਲਾਈਨ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੇਅਰ ਜਗਦੀਸ਼ ਰਾਜ ਰਾਜਾ ਸੈਂਟਰ ਖੇਤਰ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਨੌਰਥ ਖੇਤਰ ਦੇ ਵਿਧਾਇਕ ਬਾਵਾ ਹੈਨਰੀ ਦੇ ਵੱਲੋਂ 1 ਬੈਠਕ ਕੀਤੀ ਗਈ ਸੀ। ਇਸ ਵਿੱਚ ਇਹ ਫੈਸਲਾ ਦਿੱਤਾ ਗਿਆ ਸੀ ਕਿ ਸ਼ਹਿਰ ਵਿੱਚ ਜਿਨ੍ਹਾਂ ਸੜਕਾਂ 'ਤੇ ਲੋਕਾਂ ਅਤੇ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਨੂੰ ਹਟਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਤਾਂ ਕਬਜ਼ਾਧਾਰੀਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਹ ਨਹੀਂ ਮੰਨਦੇ ਤਾਂ ਉਨ੍ਹਾਂ 'ਤੇ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਬੈਠਕ ਵਿੱਚ ਤੋਂ ਬਾਅਦ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਨੇ ਸੰਯੁਕਤ ਰੂਪ ਵਿੱਚ ਕਾਰਵਾਈ ਕਰਦੇ ਹੋਏ ਲਾਡੋਵਾਲੀ ਰੋਡ 'ਤੇ ਆਪਣਾ ਅਭਿਆਨ ਚਲਾਇਆ। ਉਨ੍ਹਾਂ ਵੱਲੋਂ ਕੁੱਝ ਦੁਕਾਨਦਾਰਾਂ ਨੇ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ।
ਪੁਲਿਸ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਸਾਮਾਨ ਵੀ ਜ਼ਬਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮੰਗਲਵਾਰ ਤੱਕ ਸਮੇਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣਾ ਕਬਾੜ ਸੜਕ ਤੋਂ ਹਟਾ ਲੈਣ ਨਹੀਂ ਤਾਂ ਬੁੱਧਵਾਰ ਨੂੰ ਜਿਸ ਦੁਕਾਨਦਾਰ ਦਾ ਸੜਕ ਤੇ ਅਵੈਦ ਰੂਪ ਵਿੱਚ ਕਬਜ਼ਾ ਦਿਖਾਈ ਦੇਵੇਗਾ, ਉਸ 'ਤੇ ਐਫਆਈਆਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ।