ETV Bharat / state

ਜਲੰਧਰ: ਛੋਟੇ ਜਿਹੇ ਪਿੰਡ ਤੋਂ ਉੱਠ ਕੇ ਰਮੇਸ਼ ਸੰਘਾ ਨੇ ਕੈਨੇਡਾ ਵਿੱਚ ਜਾ ਕੇ ਮਾਰੀਆਂ ਮੱਲਾਂ

ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਇਸ ਵਾਰ ਪੰਜਾਬੀਆਂ ਨੇ ਖੂਬ ਮੱਲਾਂ ਮਾਰੀਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਕੁੱਲ 18 ਪੰਜਾਬੀ ਉਥੋਂ ਦੇ ਸਾਂਸਦ ਬਣੇ ਹਨ, ਜਿਨ੍ਹਾਂ ਵਿੱਚੋਂ 2 ਜਲੰਧਰ ਜ਼ਿਲ੍ਹੇ ਦੇ ਹਨ। ਉਨ੍ਹਾਂ ਦੇ ਕੈਨੇਡਾ ਵਿੱਚ ਸਮਰਥਕ ਹੀ ਨਹੀਂ, ਬਲਕਿ ਜਲੰਧਰ ਵਿੱਚ ਪਿੰਡ ਵਾਸੀ ਵੀ ਬਹੁਤ ਖੁਸ਼ ਹਨ।

ਰਮੇਸ਼ ਸੰਘਾ
author img

By

Published : Oct 23, 2019, 8:20 PM IST

ਜਲੰਧਰ: ਕੈਨੇਡਾ ਵਿਖੇ 2019 ਦੀਆਂ ਫੈਡਰਲ ਚੋਣਾਂ ਵਿੱਚ ਕੁੱਲ 18 ਪੰਜਾਬੀ ਉੱਥੋ ਦੇ ਸਾਂਸਦ ਬਣੇ, ਉਨ੍ਹਾਂ 2 ਸੰਸਦਾਂ ਵਿੱਚੋਂ ਇੱਕ ਹਨ, ਪਿੰਡ ਲੇਸੜੀਵਾਲ ਦੇ ਰਹਿਣ ਵਾਲੇ ਰਮੇਸ਼ਵਰ ਸਿੰਘ ਸੰਘਾ ਹਨ। ਰਮੇਸ਼ ਸੰਘਾ ਨੇ ਕੈਨੇਡਾ ਦੇ ਬਰੈਂਪਟਨ ਇਲਾਕੇ ਤੋਂ ਜਿੱਤ ਹਾਸਲ ਕਰ ਕੇ ਅੱਜ ਉੱਥੋ ਦੇ ਸਾਂਸਦ ਬਣ ਚੁੱਕੇ ਹਨ। 1990 ਵਿੱਚ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਤੋਂ ਕੈਨੇਡਾ ਗਏ ਸਨ।

ਸਖ਼ਤ ਮਿਹਨਤ ਅਤੇ ਲੋਕਾਂ ਦੇ ਪਿਆਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਕਿ ਜਲੰਧਰ ਵਿਖੇ ਪੁਰਾਣੇ ਪਿੰਡ ਵਿੱਚ ਵੀ ਉਨ੍ਹਾਂ ਦੇ ਭੈਣ ਭਰਾ ਅਤੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਹਨ। ਜਲੰਧਰ ਦੇ ਪਿੰਡ ਲੇਸੜੀਵਾਲ ਦੇ ਮੂਲ ਵਾਸੀ ਰਮੇਸ਼ਵਰ ਸਿੰਘ ਸੰਘਾ ਇੱਥੋਂ ਹੀ ਉੱਠ ਕੇ ਅੱਜ ਉਹ ਕੈਨੇਡਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾ ਰਹੇ ਹਨ। ਰਮੇਸ਼ਵਰ ਸਿੰਘ ਸੰਘਾ ਦੇ ਛੋਟੇ ਭਰਾ ( ਚਾਚੇ ਦਾ ਬੇਟਾ ) ਇੰਦਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਰਮੇਸ਼ਵਰ ਪਹਿਲੇ ਭਾਰਤੀ ਭਾਰਤੀ ਹਵਾਈ ਵਿੱਚ ਨੌਕਰੀ ਕਰਦੇ ਸੀ ਅਤੇ ਨੌਕਰੀ ਦੌਰਾਨ ਉਨ੍ਹਾਂ ਨੇ ਵਕਾਲਤ ਕੀਤੀ ਜਿਸ ਤੋਂ ਬਾਅਦ ਉਹ ਜਲੰਧਰ ਦੇ ਇੱਕ ਨਾਮੀਂ ਵਕੀਲ ਬਣੇ। 1990 ਵਿੱਚ ਸੰਘਾ ਆਪਣੀ ਬੇਟੀ ਕੋਲ ਕੈਨੇਡਾ ਚਲੇ ਗਏ ਅਤੇ ਉੱਥੇ ਜਾ ਕੇ ਵੀ ਇੱਕ ਸਾਲ ਵਕਾਲਤ ਦੀ ਪੜ੍ਹਾਈ ਕਰਕੇ ਕੈਨੇਡਾ ਵਿੱਚ ਵਕਾਲਤ ਸ਼ੁਰੂ ਕੀਤੀ।

ਵੇਖੋ ਵੀਡੀਓ

ਇਸ ਦੌਰਾਨ, ਉਨ੍ਹਾਂ ਨੇ ਨਾਲ-ਨਾਲ ਕੈਨੇਡਾ ਦੀ ਰਾਜਨੀਤੀ ਵਿੱਚ ਵੀ ਆਪਣੇ ਪੈਰ ਜੰਮਾਉਣੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਰਮੇਸ਼ਵਰ ਸਿੰਘ ਸੰਘਾ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਇਲਾਕੇ ਤੋਂ ਚੋਣ ਜਿੱਤ ਕੇ ਸਾਂਸਦ ਬਣੇ ਹਨ ਤੇ ਇਸ ਗੱਲ ਦੀਆਂ ਵਧਾਈਆਂ ਉਨ੍ਹਾਂ ਨੂੰ ਨਾ ਸਿਰਫ਼ ਵਿਦੇਸ਼ਾਂ ਵਿੱਚੋਂ ਬਲਕਿ ਆਪਣੇ ਪਿੰਡ ਵਿੱਚੋਂ ਵੀ ਖ਼ੂਬ ਮਿਲ ਰਹੀਆਂ ਹਨ।

ਇੰਦਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਉਹ ਅਮਰੀਕਾ ਰਹਿੰਦੇ ਹਨ ਅਤੇ ਰਾਮੇਸ਼ਵਰ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਕੈਨੇਡਾ ਗਏ ਸੀ ਜਿਸ ਤੋਂ ਬਾਅਦ ਹੁਣ ਉਹ ਜਲੰਧਰ ਆਪਣੇ ਘਰ ਪਹੁੰਚੇ ਹਨ। ਇੰਦਰਜੀਤ ਸਿੰਘ ਨੇ ਕਿਹਾ ਕਿ ਕੱਲ੍ਹ ਜਦੋਂ ਉਹ ਆਪਣੇ ਪਿੰਡ ਪਹੁੰਚੇ, ਤਾਂ ਲੋਕਾਂ ਦਾ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਹੁਣ ਤੱਕ ਜਾਰੀ ਹੈ। ਉਨ੍ਹਾਂ ਮੁਤਾਬਕ, ਰਮੇਸ਼ਵਰ ਸਿੰਘ ਸੰਘਾ ਇੱਕ ਬਹੁਤ ਹੀ ਮਿਹਨਤੀ ਇਨਸਾਨ ਹਨ ਅਤੇ ਇਹ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੀ ਹੈ ਕਿ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ ਹਨ।

ਇਹ ਵੀ ਪੜ੍ਹੋ: ITBP ਮਹਿਲਾ ਅਫ਼ਸਰ ਨੇ ਅਸਤੀਫ਼ਾ ਦੇਣ ਪਿੱਛੇ ਦੱਸੇ ਵੱਡੇ ਕਾਰਨ, ਸੁਣ ਰੌਂਗਟੇ ਹੋ ਜਾਣਗੇ ਖੜ੍ਹੇ

ਰਮੇਸ਼ਵਰ ਸਿੰਘ ਸੰਘਾ ਦੇ 72 ਸਾਲ ਦੀ ਉਮਰ ਵਿੱਚ ਇਸ ਮੁਕਾਮ 'ਤੇ ਪਹੁੰਚਣ ਉੱਤੇ, ਜਿੱਥੇ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦਾ ਲਹਿਹ ਹੈ, ਉਥੇ ਹੀ, ਲੋਕਾਂ ਨੂੰ ਇਹ ਸੰਦੇਸ਼ ਵੀ ਮਿਲ ਰਿਹਾ ਹੈ ਕਿ ਸ਼ਾਰਟਕਟ ਨਾਲ ਕਿਸੇ ਮੁਕਾਮ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਬਲਕਿ ਉਸ ਲਈ ਸਖ਼ਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ।

Intro:ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਇਹ ਸਵਾਰ ਪੰਜਾਬੀਆਂ ਨੇ ਖੂਬ ਮੱਲਾਂ ਮਾਰੀਆਂ ਹਨ . ਇਸ ਵਾਰ ਇਨ੍ਹਾਂ ਚੋਣਾਂ ਵਿੱਚ ਕੁੱਲ ਅਠਾਰਾਂ ਪੰਜਾਬੀ ਉਥੋਂ ਦੇ ਸਾਂਸਦ ਬਣੇ ਹਨ ਜਿਨ੍ਹਾਂ ਵਿੱਚੋਂ ਦੋ ਜਲੰਧਰ ਜ਼ਿਲ੍ਹੇ ਦੇ ਹਨ . ਜਲੰਧਰ ਦੇ ਇਨ੍ਹਾਂ ਦੋ ਸੰਸਦਾਂ ਵਿੱਚੋਂ ਇੱਕ ਨੇ ਕੈਨੇਡਾ ਦੇ ਬਰੈਂਪਟਨ ਇਲਾਕੇ ਤੋਂ ਜਿੱਤ ਹਾਸਲ ਕਰਨ ਵਾਲੇ ਰਮੇਸ਼ਵਰ ਸਿੰਘ ਸੰਘਾ .ਸੰਘਾ ਦੀ ਜਿੱਤ ਤੋਂ ਬਾਅਦ ਨਾ ਸਿਰਫ ਕੈਨੇਡਾ ਵਿੱਚ ਉਨ੍ਹਾਂ ਦੇ ਸਮਰਥਕ ਬਲਕਿ ਜਲੰਧਰ ਵਿੱਚ ਉਨ੍ਹਾਂ ਦੇ ਪਿੰਡ ਵਾਸੀ ਵੀ ਖੂਬ ਖੁਸ਼ੀ ਮਨਾ ਰਹੇ ਹਨ .

Body:ਉੱਨੀ ਸੌ ਨੱਬੇ ਵਿੱਚ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਤੋਂ ਕੈਨੇਡਾ ਗਏ ਰਾਮੇਸ਼ਵਰ ਸਿੰਘ ਸੰਘਾ ਅੱਜ ਉੱਥੇ ਦੇ ਸਾਂਸਦ ਬਣ ਚੁੱਕੇ ਹਨ . ਕੜੀ ਮਿਹਨਤ ਅਤੇ ਲੋਕਾਂ ਦੇ ਪਿਆਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈ ਕਿ ਨਾ ਸਿਰਫ ਉੱਥੇ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਬਲਕਿ ਉਨ੍ਹਾਂ ਦੇ ਜਲੰਧਰ ਵਿਖੇ ਪੁਰਾਣੇ ਪਿੰਡ ਵਿੱਚ ਵੀ ਉਨ੍ਹਾਂ ਦੇ ਭੈਣ ਭਰਾ ਅਤੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਹਨ .
ਇਹ ਹੈ ਜਲੰਧਰ ਦੇ ਪਿੰਡ ਲੇਸੜੀਵਾਲ ਦਾ ਉਹ ਮਕਾਨ ਜਿੱਥੇ ਕਦੀ ਰਮੇਸ਼ਵਰ ਸਿੰਘ ਸੰਘਾ ਰਿਹਾ ਕਰਦੇ ਸੀ ਅਤੇ ਇੱਥੋਂ ਹੀ ਉੱਠ ਕੇ ਅੱਜ ਉਹ ਕੈਨੇਡਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾ ਰਹੇ ਹਨ . ਰਮੇਸ਼ਵਰ ਸਿੰਘ ਸੰਘਾ ਦੇ ਛੋਟੇ ਭਰਾ ( ਚਾਚੇ ਦਾ ਬੇਟਾ ) ਇੰਦਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਰਮੇਸ਼ਵਰ ਪਹਿਲੇ ਭਾਰਤੀ ਵਾਯੂ ਸੈਨਾ ਵਿੱਚ ਨੌਕਰੀ ਕਰਦੇ ਸੀ ਅਤੇ ਨੌਕਰੀ ਦੌਰਾਨ ਉਨ੍ਹਾਂ ਨੇ ਵਕਾਲਤ ਕੀਤੀ ਜਿਸ ਤੋਂ ਬਾਅਦ ਉਹ ਜਲੰਧਰ ਦੇ ਇੱਕ ਨਾਮੀ ਵਕੀਲ ਬਣੇ . ਉੱਨੀ ਸੌ ਨੱਬੇ ਵਿੱਚ ਸੰਘਾ ਆਪਣੀ ਬੇਟੀ ਕੋਲ ਕੈਨੇਡਾ ਚਲੇ ਗਏ ਅਤੇ ਉੱਥੇ ਜਾ ਕੇ ਵੀ ਇੱਕ ਸਾਲ ਵਕਾਲਤ ਦੀ ਪੜ੍ਹਾਈ ਕਰਕੇ ਕੈਨੇਡਾ ਵਿੱਚ ਵਕਾਲਤ ਸ਼ੁਰੂ ਕੀਤੀ . ਇਸ ਦੌਰਾਨ ਉਨ੍ਹਾਂ ਦੇ ਨਾਲ ਨਾਲ ਕੈਨੇਡਾ ਦੀ ਰਾਜਨੀਤੀ ਵਿੱਚ ਵੀ ਆਪਣੇ ਪੈਰ ਜ਼ਮਾਨੇ ਸ਼ੁਰੂ ਕੀਤੇ . ਅੱਜ ਜਦੋਂ ਰਮੇਸ਼ਵਰ ਸਿੰਘ ਸੰਘਾ ਲਿਬਰਲ ਪਾਰਟੀ ਵੱਲੋਂ ਬਰੈਂਮਟਨ ਇਲਾਕੇ ਤੋਂ ਚੋਣ ਜਿੱਤ ਕੇ ਸਾਂਸਦ ਬਣੇ ਹਨ ਤੇ ਇਸ ਗੱਲ ਦੀ ਵਧਾਈ ਉਨ੍ਹਾਂ ਨੂੰ ਨਾ ਸਿਰਫ ਵਿਦੇਸ਼ਾਂ ਵਿੱਚੋਂ ਬਲਕਿ ਆਪਣੇ ਪਿੰਡ ਵਿੱਚੋਂ ਵੀ ਖ਼ੂਬ ਮਿਲ ਰਹੀ ਹੈ . ਉਨ੍ਹਾਂ ਦੱਸਿਆ ਕਿ ਉਹ ਅਮਰੀਕਾ ਰਹਿੰਦੇ ਹਨ ਅਤੇ ਰਾਮੇਸ਼ਵਰ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਕੈਨੇਡਾ ਗਏ ਸੀ ਜਿਸ ਤੋਂ ਬਾਅਦ ਹੁਣ ਉਹ ਜਲੰਧਰ ਆਪਣੇ ਘਰ ਪੁੱਜੇ ਹਨ . ਇੰਦਰਜੀਤ ਸਿੰਘ ਨੇ ਕਿਹਾ ਕਿ ਕੱਲ੍ਹ ਜਦੋਂ ਉਹ ਆਪਣੇ ਪਿੰਡ ਪੁੱਜੇ ਤਾਂ ਲੋਕਾਂ ਦਾ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹੁਣ ਤੱਕ ਬਾਦਸਤੂਰ ਜਾਰੀ ਹੈ . ਉਨ੍ਹਾਂ ਅਨੁਸਾਰ ਰਮੇਸ਼ਵਰ ਸਿੰਘ ਸੰਘਾ ਇੱਕ ਬਹੁਤ ਹੀ ਮਿਹਨਤੀ ਇਨਸਾਨ ਹਨ ਅਤੇ ਇਹ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੀ ਹੈ ਕਿ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ ਹਨ .

ਵਨ ਟੂ ਵਨ

Conclusion:ਰਮੇਸ਼ਵਰ ਸਿੰਘ ਸੰਘਾ ਦੇ ਬਹੱਤਰ ਸਾਲ ਦੀ ਉਮਰ ਵਿੱਚ ਇਸ ਮੁਕਾਮ ਤੇ ਜਿੱਥੇ ਪੰਜਾਬ ਦੇ ਲੋਕਾਂ ਵਿੱਚ ਖਾਸੀ ਖੁਸ਼ੀ ਨਜ਼ਰ ਆ ਰਹੀ ਹੈ ਉੱਥੇ ਨਾਲ ਲੋਕਾਂ ਨੂੰ ਇਹ ਸੰਦੇਸ਼ ਵੀ ਮਿਲ ਰਿਹਾ ਹੈ ਕਿ ਸ਼ਾਰਟਕਟ ਨਾਲ ਕਿਸੇ ਮੁਕਾਮ ਨੂੰ ਹਾਸਿਲ ਨਹੀਂ ਕੀਤਾ ਜਾ ਸਕਦਾ ਬਲਕਿ ਉਸ ਲਈ ਕੜੀ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.