ਜਲੰਧਰ: ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ’ਤੇ ਉਸਦੀ ਪਤਨੀ ਅਤੇ ਬੱਚਿਆ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰ ਬਾਹਰ ਕਾਫੀ ਹੰਗਾਮਾ ਹੋਇਆ ਇਸ ਤੋਂ ਬਾਅਦ ਪਤਨੀ ਅਤੇ ਬੱਚਿਆ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ।
'ਜੀਜਾ ਲਹਿੰਬਰ ਕਰਦਾ ਹੈ ਉਸਦੀ ਭੈਣ ’ਤੇ ਸ਼ੱਕ'
ਇਸ ਮੌਕੇ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਅਰੋੜਾ ਨੇ ਦੱਸਿਆ ਕਿ ਉਸ ਦੀ ਭੈਣ ਤੇ ਉਸਦਾ ਜੀਜਾ ਕਾਫੀ ਸੱਕ ਕਰਦਾ ਹੈ ਅਤੇ ਗੰਦੀਆਂ ਗਾਲ੍ਹੀਆਂ ਵੀ ਕੱਢਦਾ ਹੈ। ਜੀਜਾ ਲਹਿੰਬਰ ਨੇ ਘਰ ’ਚ ਸਭ ਥਾਂ ’ਤੇ ਕੈਮਰੇ ਲਗਾਏ ਹੋਏ ਹਨ। ਉਸਨੇ ਦੱਸਿਆ ਕਿ ਕੋਠੀ ਦੇ ਕਿਰਾਏ ਤੇ ਲੈਣ ਦੇ ਲਈ ਕੁਝ ਲੋਕ ਉਨ੍ਹਾਂ ਦੇ ਘਰ ਆਏ ਸੀ ਉਸਦੇ ਜੀਜੇ ਨੇ ਘਰ ’ਚ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਾਰਿਆ ਨਾਲ ਉਸਨੇ ਕੁੱਟਮਾਰ ਕੀਤੀ। ਰਜਨੀ ਦਾ ਇਹ ਵੀ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਇਹ ਸਭ ਬਰਦਾਸ਼ਤ ਕਰ ਰਹੇ ਸੀ ਪਰ ਹੁਣ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।
ਉਧਰ ਦੂਜੇ ਪਾਸੇ ਲਹਿੰਬਰ ਹੁਸੈਨਪੁਰੀ ਨੇ ਕਿਹਾ ਕਿ ਉਸਦੀ ਪਤਨੀ ਆਪਣੀ ਭੈਣਾਂ ਦੀ ਗੱਲ ਸੁਣਦੀ ਹੈ ਉਸਦੀ ਨਹੀਂ। ਕੋਠੀ ਚ ਅਣਪਛਾਤੇ ਲੋਕ ਦੇਖੇ ਤਾਂ ਉਹ ਘਰ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਲਈ ਕੁਝ ਵੀ ਕਰ ਸਕਦਾ ਹੈ ਉਸਦੇ ਲਈ ਬੱਚੇ ਸਭ ਕੁਝ ਹਨ। ਪੰਜਾਬ ਲਹਿੰਬਰ ਨੇ ਦੱਸਿਆ ਕਿ ਉਸਦੀ ਪਤਨੀ ਅਤੇ ਸਾਲੀਆਂ ਨੇ ਬਹੁਤ ਹੱਥੋਪਾਈ ਕੀਤੀ ਹੈ।
ਇਹ ਵੀ ਪੜੋ: Covid-19 ਨਾਲ ਮਰਨ ਵਾਲਿਆ ਲਈ ਯੂਨਾਈਟਿਡ ਸਿੱਖ ਫੋਰਮ ਸੰਸਥਾ ਬਣੀ ਸਹਾਰਾ
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰਿਆ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਸਤੋਂ ਬਾਅਦ ਬਿਆਨ ਲੈਣ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।